Punjab News: ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ। ਸੂਬੇ ਵਿੱਚ ਨਿੱਤ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਨਸ਼ਿਆਂ ਦਾ ਨੈੱਟਵਰ ਤੋੜਨ ਲਈ ਸਰਕਾਰ ਨੇ ਪੂਰੀ ਵਾਹ ਲਾਈ ਹੈ ਪਰ ਕੋਈ ਬਹੁਤੀ ਸਫਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ। ਇਸ ਲਈ ਬੀਜੇਪੀ ਨੇ ਹੁਣ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ 'ਚ ਨਸ਼ੇ ਦੇ ਮੁੱਦੇ 'ਤੇ ਸੂਬਾ ਸਰਕਾਰ 'ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ ਹੈ ਕਿ 14 ਦਿਨਾਂ 'ਚ ਨਸ਼ੇ ਕਾਰਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਨਸ਼ਿਆਂ ਕਾਰਨ ਹੋ ਰਹੀਆਂ ਪੰਜਾਬੀਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਜਾਖੜ ਨੇ ਕਿਹਾ ਕਿ ਭਗਵੰਤ ਮਾਨ ਜੀ! ਪਿਛਲੇ ਸਾਲ ਵੀ ਜਦੋਂ ਨਸ਼ੇ ਨਾਲ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ ਤਾਂ ਤੁਸੀਂ ਸਰਕਾਰ ਵਜੋਂ ਕੰਮ ਕਰਨ ਦੀ ਥਾਂ 'ਤੇ ਹਜ਼ਾਰਾਂ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਪਹੁੰਚ ਗਏ ਸੀ। ਹੁਣ ਫਿਰ ਅਜਿਹੀਆਂ ਹੀ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ 14 ਦਿਨਾਂ ਵਿੱਚ 14 ਮੌਤਾਂ ਨਸ਼ੇ ਨਾਲ ਹੋ ਗਈਆਂ।
ਜਾਖੜ ਨੇ ਲਿਖਿਆ ਕਿ ਸਾਡੀ ਤੁਹਾਨੂੰ ਬੇਨਤੀ ਹੈ ਕਿ ਕਹਿਰ ਦੀ ਗਰਮੀ ਵਿੱਚ ਹੁਣ ਦੁਬਾਰਾ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਨਾ ਪਹੁੰਚ ਜਾਇਓ, ਅਰਦਾਸ ਤਾਂ ਪੰਜਾਬੀ ਖੁਦ ਕਰ ਰਹੇ ਹਨ ਤੇ ਹਰ ਰੋਜ਼ ਕਰਦੇ ਹਨ ਪਰ ਤੁਸੀਂ ਸਰਕਾਰ ਵਜੋਂ ਕੰਮ ਕਰੋ, ਨਾਟਕ ਨਾ ਕਰੋ! ਤੇ ਨਸ਼ੇ ਨਾਲ ਮਰ ਰਹੇ ਪੰਜਾਬੀਆਂ ਦੀਆਂ ਮੌਤਾਂ ਦੇ ਦੋਸ਼ੀ ਸੌਦਾਗਰਾਂ ਖਿਲਾਫ ਕਾਰਵਾਈ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।