ਪੜਚੋਲ ਕਰੋ

Punjab Politics: ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪੰਜਾਬ ਨੂੰ ਡੂੰਘੇ ਕਰਜ਼ੇ 'ਚ ਡੋਬ ਰਹੀ ਆਪ: ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਿਹਾ ਕਿ 10,000 ਕਰੋੜ ਰੁਪਏ ਦੇ ਕਰਜ਼ੇ ਦੀ ਵਾਧੂ ਮੰਗ ਕਰਕੇ, 'ਆਪ' ਸਰਕਾਰ ਨਾ ਸਿਰਫ਼ ਸੂਬੇ 'ਤੇ ਅਣਗਿਣਤ ਕਰਜ਼ੇ ਦਾ ਬੋਝ ਪਾ ਰਹੀ ਹੈ, ਸਗੋਂ ਪੰਜਾਬ ਦੀ ਆਰਥਿਕ ਤਬਾਹੀ ਦਾ ਰਾਹ ਵੀ ਤਿਆਰ ਕਰ ਰਹੀ ਹੈ। 

Punjab News: ਆਮ ਆਦਮੀ ਪਾਰਟੀ ਦੇ ਵਿੱਤੀ ਦੁਰਪ੍ਰਬੰਧ ਦੀ ਤਿੱਖੀ ਆਲੋਚਨਾ ਕਰਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਤੋਂ 10,000 ਕਰੋੜ ਰੁਪਏ ਦੀ ਵਾਧੂ ਕਰਜ਼ੇ ਦੀ ਹੱਦ ਵਧਾਉਣ ਦੀ ਮੰਗ ਕਰਨ ਲਈ 'ਆਪ' ਸਰਕਾਰ ਦੀ ਆਲੋਚਨਾ ਕੀਤੀ।  ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਕਿ ਇਹ ਕਦੇ ਨਾ ਉਤਰਨ ਵਾਲਾ ਕਰਜ਼ਾ ਪੰਜਾਬ ਨੂੰ ਕਰਜ਼ੇ ਦੇ ਜਾਲ ਵਿੱਚ ਧੱਕ ਰਿਹਾ ਹੈ ਜਿਸ ਦੇ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੋਵਾਂ ਲਈ ਭਿਆਨਕ ਨਤੀਜੇ ਹੋਣਗੇ।

ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਆਰਥਿਕ ਸਥਿਰਤਾ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ 10,000 ਕਰੋੜ ਰੁਪਏ ਦੇ ਕਰਜ਼ੇ ਦੀ ਵਾਧੂ ਮੰਗ ਕਰਕੇ, 'ਆਪ' ਸਰਕਾਰ ਨਾ ਸਿਰਫ਼ ਸੂਬੇ 'ਤੇ ਅਣਗਿਣਤ ਕਰਜ਼ੇ ਦਾ ਬੋਝ ਪਾ ਰਹੀ ਹੈ, ਸਗੋਂ ਪੰਜਾਬ ਦੀ ਆਰਥਿਕ ਤਬਾਹੀ ਦਾ ਰਾਹ ਵੀ ਤਿਆਰ ਕਰ ਰਹੀ ਹੈ। 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਵਿੱਤੀ ਸਥਿਤੀ ਪਹਿਲਾਂ ਹੀ ਖਸਤਾ ਹਾਲਤ ਵਿੱਚ ਹੈ, ਸਰਕਾਰ ਨੇ ਆਪਣੀ ਮਨਜ਼ੂਰਸ਼ੁਦਾ ਕਰਜ਼ਾ ਲੈਣ ਦੀ ਸੀਮਾ ਦਾ ਇੱਕ ਮਹੱਤਵਪੂਰਨ ਹਿੱਸਾ ਖਤਮ ਕਰ ਦਿੱਤਾ ਹੈ ਅਤੇ ਟੈਕਸ ਵਧਾਉਣ ਅਤੇ ਸਬਸਿਡੀਆਂ ਵਿੱਚ ਕਟੌਤੀ ਵਰਗੇ ਨਿਰਾਸ਼ਾਜਨਕ ਤਰੀਕਿਆਂ ਦਾ ਸਹਾਰਾ ਲੈ ਰਹੀ ਹੈ। 

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ 'ਆਪ' ਸਰਕਾਰ ਲਗਾਤਾਰ ਭਾਰੀ ਕਰਜ਼ਾ ਲੈ ਰਹੀ ਹੈ ਪਰ ਸੂਬੇ ਦੇ ਬੁਨਿਆਦੀ ਢਾਂਚੇ ਜਾਂ ਸੇਵਾਵਾਂ 'ਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ। "ਇਹ ਸਾਰਾ ਪੈਸਾ ਕਿੱਥੇ ਜਾ ਰਿਹਾ ਹੈ? ਇਹ ਨਿਸ਼ਚਿਤ ਰੂਪ ਵਿੱਚ ਪੰਜਾਬ ਦੀ ਬਿਹਤਰੀ ਲਈ ਨਹੀਂ ਵਰਤਿਆ ਜਾ ਰਿਹਾ ਹੈ, ਇਸ ਦੀ ਬਜਾਏ ਇਸ ਫੰਡ ਦੀ ਵਰਤੋਂ ਦੂਜੇ ਰਾਜਾਂ ਵਿੱਚ 'ਆਪ' ਦੀਆਂ ਚੋਣ ਮੁਹਿੰਮਾਂ ਵਿੱਚ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਪੰਜਾਬ ਨੂੰ ਦੂਜੇ ਰਾਜਾਂ ‘ਚ ਚੋਣ ਲੜਣ ਲਈ ਇਕ ਵਿੱਤੀ ਸ੍ਰੋਤ ਵਜੋੰ ਕਿਉਂ ਵਰਤਿਆ ਜਾ ਰਿਹਾ ਹੈ? ਕਿਵੇਂ ਝੂਠੇ ਇਸ਼ਤਿਹਾਰਾਂ ਅਤੇ ਖੋਖਲੇ ਵਾਅਦਿਆਂ 'ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਉਨ੍ਹਾਂ ‘ਆਪ’ ਸਰਕਾਰ ਵੱਲੋਂ ਲਏ ਗਏ ਹਾਲ ਹੀ ਦੇ ਫੈਸਲਿਆਂ ਦੀ ਵੀ ਆਲੋਚਨਾ ਕੀਤੀ, ਜਿਨ੍ਹਾਂ ਨੇ ਆਮ ਆਦਮੀ ਦੀ ਆਰਥਿਕ ਤੰਗੀ ਵਿੱਚ ਵਾਧਾ ਕੀਤਾ ਹੈ। “ਘਰੇਲੂ ਖਪਤਕਾਰਾਂ ਲਈ ਸਬਸਿਡੀ ਵਾਲੀ ਬਿਜਲੀ ਵਾਪਸ ਲੈਣ, ਤੇਲ 'ਤੇ ਵੈਟ ਵਿਚ ਵਾਧਾ ਅਤੇ ਬੱਸ ਕਿਰਾਏ ਵਿਚ ਵਾਧਾ ਮੱਧ ਵਰਗ ਅਤੇ ਆਮ ਆਦਮੀ ਦੀ ਰੋਜ਼ੀ-ਰੋਟੀ 'ਤੇ ਸਿੱਧਾ ਹਮਲਾ ਹੈ। ਇਹ ਫ਼ੈਸਲੇ ਆਮ ਲੋਕਾਂ ਦੀਆਂ ਜੇਬ੍ਹਾਂ ਵਿੱਚ ਇੱਕ ਮੋਰੀ ਕਰ ਰਹੇ ਹਨ, ਕਿਉਂਕਿ 'ਆਪ' ਸਰਕਾਰ ਜ਼ਿੰਮੇਵਾਰੀ ਨਾਲ ਸੂਬੇ ਦਾ ਵਿੱਤੀ ਪ੍ਰਬੰਧਨ ਨਹੀਂ ਕਰ ਰਹੀ। 

ਟਾਪ ਹੈਡਲਾਈਨ

ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਦਰਬਾਰ ਸਾਹਿਬ 'ਚ ਉਤਰਵਾਏ ਭਗਵੰਤ ਮਾਨ ਦੀ ਫੋਟੋ ਵਾਲੇ ਆਈਕਾਰਡ, ਵਿਰੋਧ ਕਰਨ ਵਾਲਿਆਂ ਨੇ ਕਿਹਾ- ਪੰਥ ਨੇ ਮਾਨ ਨੂੰ ਪੰਥ ਦੋਖੀ...
ਦਰਬਾਰ ਸਾਹਿਬ 'ਚ ਉਤਰਵਾਏ ਭਗਵੰਤ ਮਾਨ ਦੀ ਫੋਟੋ ਵਾਲੇ ਆਈਕਾਰਡ, ਵਿਰੋਧ ਕਰਨ ਵਾਲਿਆਂ ਨੇ ਕਿਹਾ- ਪੰਥ ਨੇ ਮਾਨ ਨੂੰ ਪੰਥ ਦੋਖੀ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ
ਪੰਜਾਬ-ਚੰਡੀਗੜ੍ਹ 'ਚ 9 ਜੁਲਾਈ ਤੱਕ ਹਨੇਰੀ-ਮੀਂਹ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 9 ਜੁਲਾਈ ਤੱਕ ਹਨੇਰੀ-ਮੀਂਹ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ
ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਜੁਲਾਈ 2026
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
Embed widget