Gangster in Punjab: ਗੈਂਗਸਟਰ ਦੀਪਕ ਬਾਕਸਰ ਦੀ ਗ੍ਰਿਫਤਾਰੀ ਤੋਂ ਬਾਅਦ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਬੁਖਲਾ ਗਿਆ ਹੈ। ਵਿਦੇਸ਼ ਬੈਠੇ ਗੋਲਡੀ ਬਰਾੜ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਹੈ ਕਿ ਅਸੀਂ ਹਮੇਸ਼ਾ ਉਸ ਲਈ ਤਿਆਰ ਰਹਾਂਗੇ ਜੋ ਸਾਡੇ ਲਈ ਇਕ ਵਾਰ ਵੀ ਕੰਮ ਆਇਆ ਹੈ। ਗੋਲਡੀ ਬਰਾੜ ਨੇ ਇਸ ਮੈਜੇਸ ਨੂੰ ਪਲਿਸ ਲਈ ਚੇਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ। ਗੋਲਡੀ ਬਰਾੜ ਮੂਸੇਵਾਲਾ ਕਾਂਡ ਤੋਂ ਬਾਅਦ ਮੋਸਟ ਵਾਂਟਿਡ ਹੈ।


ਦੱਸ ਦੇਈਏ ਕਿ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰ ਹਰ ਰੋਜ਼ ਅਜਿਹੀਆਂ ਪੋਸਟਾਂ ਪਾ ਕੇ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਚੇਤਾਵਨੀ ਦਿੰਦੇ ਹਨ। ਇਸ ਲਈ ਤਿੰਨ ਦਿਨ ਪਹਿਲਾਂ ਕੌਮੀ ਜਾਂਚ ਏਜੰਸੀ NIA ਨੇ ਗ੍ਰਹਿ ਮੰਤਰਾਲੇ ਨੂੰ ਵਿਦੇਸ਼ਾਂ ਵਿੱਚ ਬੈਠੇ 28 ਗੈਂਗਸਟਰਾਂ ਦੀ ਸੂਚੀ ਸੌਂਪੀ ਹੈ। ਹੁਣ ਉਨ੍ਹਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਗੈਂਗਸਟਰਾਂ ਵਿੱਚ ਗੋਲਡੀ ਬਰਾੜ ਦਾ ਨਾਂ ਸਭ ਤੋਂ ਉੱਪਰ ਹੈ। 



ਦਰਅਸਲ ਦਿੱਲੀ ਪੁਲਿਸ ਦੇਸ਼ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਦੀਪਕ ਉਰਫ਼ ਬਾਕਸਰ ਨੂੰ ਮੈਕਸੀਕੋ ਤੋਂ ਫੜ ਕੇ ਭਾਰਤ ਲੈ ਕੇ ਆਈ ਹੈ। ਬਾਕਸਰ ਅਮਰੀਕਾ ਭੱਜਣ ਵਾਲਾ ਸੀ। ਦੀਪਕ ਬਾਕਸਰ ਸਿਵਲ ਲਾਈਨ ਇਲਾਕੇ 'ਚ ਇੱਕ ਬਿਲਡਰ ਦੀ ਹੱਤਿਆ ਦੇ ਮਾਮਲੇ 'ਚ ਫਰਾਰ ਸੀ। ਸਿਵਲ ਲਾਈਨ 'ਚ ਬਿਲਡਰ ਅਮਿਤ ਗੁਪਤਾ ਦੇ ਕਤਲ ਦੇ ਮਾਮਲੇ 'ਚ ਪੁਲਿਸ ਦੀਪਕ ਬਾਕਸਰ ਦੀ ਭਾਲ ਕਰ ਰਹੀ ਸੀ। 


ਰੋਹਿਣੀ ਕੋਰਟ 'ਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਦਿੱਲੀ-ਐਨਸੀਆਰ ਦਾ ਚੋਟੀ ਦਾ ਗੈਂਗਸਟਰ ਦੀਪਕ ਬਾਕਸਰ ਗੋਗੀ ਗੈਂਗ ਦੀ ਕਮਾਂਡ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਕਿਸੇ ਗੈਂਗਸਟਰ ਨੂੰ ਫੜਿਆ ਹੈ। ਦੀਪਕ ਨੇ ਮੁਰਾਦਾਬਾਦ ਤੋਂ ਰਵੀ ਅੰਤਿਲ ਦੇ ਨਾਂ 'ਤੇ ਬਣਿਆ ਫਰਜ਼ੀ ਪਾਸਪੋਰਟ ਹਾਸਲ ਕੀਤਾ। ਦੀਪਕ ਇਸ ਸਾਲ ਕੋਲਕਾਤਾ ਤੋਂ ਫਲਾਈਟ ਲੈ ਕੇ ਮੈਕਸੀਕੋ ਭੱਜ ਗਿਆ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ