ਪੜਚੋਲ ਕਰੋ

ਕੈਪਟਨ ਸਰਕਾਰ 'ਚ ਗੈਂਗਸਟਰਾਂ ਦੀ ਦਹਿਸ਼ਤ, ਜੇਲ੍ਹਾਂ 'ਚ ਬੰਦ ਅਪਰਾਧੀ ਵੀ ਵੱਡਾ ਖ਼ਤਰਾ!

ਪੰਜਾਬ ਸਰਕਾਰ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਸੰਭਾਲਨ 'ਚ ਵੀ ਨਾਕਾਮ ਨਜ਼ਰ ਆ ਰਹੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਪੰਜਾਬ ਵਿਚਲੇ ਗੈਂਗਸਟਰਾਂ ਨੂੰ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਦੂਸਰੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਤੋਂ ਸਪਸ਼ਟ ਹੈ ਕਿ ਜੇਲ੍ਹਾਂ ਵਿੱਚ ਗੈਂਗਸਟਰ ਸਰਕਾਰ 'ਤੇ ਭਾਰੀ ਪੇ ਰਹੇ ਹਨ।

ਚੰਡੀਗੜ੍ਹ: ਪੰਜਾਬ ਸਰਕਾਰ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਸੰਭਾਲਨ 'ਚ ਵੀ ਨਾਕਾਮ ਨਜ਼ਰ ਆ ਰਹੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਪੰਜਾਬ ਵਿਚਲੇ ਗੈਂਗਸਟਰਾਂ ਨੂੰ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਦੂਸਰੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਤੋਂ ਸਪਸ਼ਟ ਹੈ ਕਿ ਜੇਲ੍ਹਾਂ ਵਿੱਚ ਗੈਂਗਸਟਰ ਸਰਕਾਰ 'ਤੇ ਭਾਰੀ ਪੇ ਰਹੇ ਹਨ। ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਗੈਂਗਸਟਰ ਸੂਬੇ ਦੀ ਸ਼ਾਂਤੀ ਤੇ ਭਾਈਚਾਰੇ ਲਈ ਵੱਡਾ ਖ਼ਤਰਾ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਜੇਲ੍ਹ ਮੰਤਰੀ ਨੇ ਕਿਹਾ ਹੈ ਕਿ ਗੈਂਗਸਟਰਾਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬਦਲਣ ਤੇ ਕੁਝ ਅਹਿਮ ਮੁੱਦਿਆਂ ਦੇ ਹੱਲ ਲਈ ਕੇਂਦਰੀ ਗ੍ਰਹਿ ਮੰਤਰੀ ਤੋਂ ਮੀਟਿੰਗ ਲਈ ਸਮਾਂ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਦਹਿਸ਼ਤਗਰਦ ਉੱਥੋਂ ਦੀਆਂ ਜੇਲ੍ਹਾਂ ਤੋਂ ਦੂਜੇ ਸੂਬੇ ਦੀਆਂ ਜੇਲ੍ਹਾਂ ਵਿੱਚ ਬਦਲੇ ਗਏ ਹਨ। ਉਸੇ ਤਰਜ਼ ’ਤੇ ਸੂਬੇ ਦੇ ਗੈਂਗਸਟਰ ਵੀ ਤਬਦੀਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸੁਰੱਖਿਆ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੀਆਂ ਤਿੰਨ ਜੇਲ੍ਹਾਂ ਦਾ ਆਧੁਨਿਕੀਕਰਨ ਕਰਨਾ ਵੀ ਸਮੇਂ ਦੀ ਅਹਿਮ ਲੋੜ ਹੈ। ਇਸ ਦੇ ਨਾਲ ਹੀ ਹੋਰ ਜੇਲ੍ਹਾਂ ਦਾ ਵੀ ਆਧੁਨਿਕੀਕਰਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜੇਲ੍ਹਾਂ ਵਿੱਚ ਲਗਾਤਾਰ ਮੋਬਾਈਲ ਮਿਲਣ ਤੇ ਕੁਝ ਹੋਰ ਮਾਮਲਿਆਂ ਦੇ ਮੱਦੇਨਜ਼ਰ ਕਿਹਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀਆਂ ਦੋ ਹੋਰ ਕੰਪਨੀਆਂ ਤਾਇਨਾਤ ਕਰਨ ਦੀ ਜ਼ਰੂਰਤ ਹੈ। ਰੰਧਾਵਾ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸੂਬੇ ਦੀਆਂ ਜੇਲ੍ਹਾਂ ਵਿਚਲੀਆਂ ਖਾਲੀ ਆਸਾਮੀਆਂ ਲਈ ਨੀਮ ਫ਼ੌਜੀ ਬਲਾਂ ਦੇ ਅਧਿਕਾਰੀ ਲਾਏ ਜਾਣੇ ਚਾਹੀਦੇ ਹਨ ਕਿਉਂਕਿ ਉਹ ਵਧੇਰੇ ਪੇਸ਼ੇਵਰਾਨਾ ਪਹੁੰਚ ਅਪਣਾ ਕੇ ਮਾਮਲਿਆਂ ਨੂੰ ਹੱਲ ਕਰਨ ਵਲ ਧਿਆਨ ਦਿੰਦੇ ਹਨ।

ਟਾਪ ਹੈਡਲਾਈਨ

"ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਹੋ ਗਈ ਉਨ੍ਹਾਂ ਦੇ ਵਿਆਹ ਕਰਵਾਓ , ਭਾਨੀ ਨਹੀਂ ਮਾਰਨੀ" : ਜਥੇਦਾਰ ਕੁਲਦੀਪ ਸਿੰਘ ਗੜਗੱਜ
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ,ਕਿਹਾ - ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ,ਕਿਹਾ - ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
ਖੇਡ ਜਗਤ 'ਚ ਸੋਗ ਦੀ ਲਹਿਰ , ਪੰਜਾਬ ਦੇ ਇੱਕ ਹੋਰ ਮਸ਼ਹੂਰ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ
ਖੇਡ ਜਗਤ 'ਚ ਸੋਗ ਦੀ ਲਹਿਰ , ਪੰਜਾਬ ਦੇ ਇੱਕ ਹੋਰ ਮਸ਼ਹੂਰ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Embed widget