ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਦੋਰਾਹਾ ਦੇ ਗੈਂਗਸਟਰ ਰਵੀ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿੱਚ ਐਨਆਈਏ ਦੀ ਟੀਮ ਨੇ ਦੋਰਾਹਾ ਵਿੱਚ ਰਵੀ ਦੇ ਘਰ ਵੀ ਛਾਪਾ ਮਾਰਿਆ ਸੀ ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਸੂਤਰਾਂ ਨੇ ਦੱਸਿਆ ਕਿ ਰਵੀ ਨੇ ਗੈਂਗਸਟਰ ਲਾਰੈਂਸ ਦੇ ਕਹਿਣ 'ਤੇ ਹੀ ਮੂਸੇਵਾਲਾ ਤੋਂ ਲੱਖਾਂ ਰੁਪਏ ਦੀ ਜਬਰੀ ਵਸੂਲੀ ਕੀਤੀ ਸੀ। ਉਸ ਤੋਂ ਬਾਅਦ ਉਸੇ ਪੈਸੇ ਨਾਲ ਅਨਮੋਲ ਬਿਸ਼ਨੋਈ ਨੂੰ ਜੈਪੁਰ ਦੇ ਰਸਤੇ ਦੁਬਈ ਭੇਜ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਅਨਮੋਲ ਜਿਸ ਪਾਸਪੋਰਟ 'ਤੇ ਦੁਬਈ ਗਿਆ ਸੀ, ਉਹ ਫਰਜ਼ੀ ਸੀ ਅਤੇ ਜੈਪੁਰ ਤੋਂ ਹੀ ਜਾਰੀ ਕੀਤਾ ਗਿਆ ਸੀ।
ਜਦੋਂ ਮੂਸੇਵਾਲਾ ਨੇ ਬੰਬੀਹਾ ਬੋਲੇ ਗੀਤ ਗਾਇਆ ਸੀ ਤਾਂ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਆ ਗਿਆ ਸੀ। ਇਸ ਤੋਂ ਬਾਅਦ ਲਾਰੈਂਸ ਨੇ ਗੈਂਗਸਟਰ ਰਵੀ ਦੋਰਾਹਾ ਨੂੰ ਉਸ ਤੋਂ ਫਿਰੌਤੀ ਲੈਣ ਲਈ ਭੇਜਿਆ। ਰਵੀ ਨੇ ਮੂਸੇਵਾਲਾ ਤੋਂ ਫਿਰੌਤੀ ਵਜੋਂ ਲੱਖਾਂ ਰੁਪਏ ਵਸੂਲ ਕੀਤੇ ਸਨ। ਇਸ ਤੋਂ ਬਾਅਦ ਰਵੀ ਨੇ ਪਹਿਲਾਂ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਲਾਰੇਂਸ ਦੇ ਕਹਿਣ 'ਤੇ ਜੈਪੁਰ ਤੋਂ ਫਰਜ਼ੀ ਪਾਸਪੋਰਟ ਬਣਵਾਇਆ ਅਤੇ ਫਿਰ ਉਸ ਨੂੰ ਜੈਪੁਰ ਤੋਂ ਦੁਬਈ ਭੇਜ ਦਿੱਤਾ।
ਦੁਬਈ ਜਾਣ ਤੋਂ ਬਾਅਦ ਅਨਮੋਲ ਉਥੋਂ ਹੀ ਆਪਣੇ ਗੈਂਗਸਟਰ ਸਾਥੀਆਂ ਨਾਲ ਸੰਪਰਕ ਕਰਦਾ ਸੀ ਅਤੇ ਉਥੋਂ ਹੀ ਨਿਸ਼ਾਨਾ ਤੈਅ ਹੁੰਦਾ ਸੀ। ਹਾਲ ਹੀ 'ਚ NIA ਦੀ ਟੀਮ ਨੇ ਗੈਂਗਸਟਰਾਂ ਨੂੰ ਫੜਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਛਾਪੇਮਾਰੀ ਕੀਤੀ ਸੀ, ਉਥੇ ਹੀ ਇਕ ਟੀਮ ਨੇ ਦੋਰਾਹਾ 'ਚ ਗੈਂਗਸਟਰ ਰਵੀ ਦੇ ਘਰ ਵੀ ਛਾਪੇਮਾਰੀ ਕੀਤੀ ਸੀ ਪਰ ਰਵੀ ਫੜਿਆ ਨਹੀਂ ਗਿਆ ਸੀ। ਹੁਣ NIA ਲਗਾਤਾਰ ਰਵੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਰਵੀ ਦੀ ਗ੍ਰਿਫਤਾਰੀ ਨਾਲ ਹੀ ਸਪੱਸ਼ਟ ਹੋ ਜਾਵੇਗਾ ਕਿ ਉਸ ਨੇ ਮੂਸੇਵਾਲਾ ਤੋਂ ਫਿਰੌਤੀ ਵਜੋਂ ਕਿੰਨੀ ਰਕਮ ਲਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ