Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰਾਂ ਗੈਂਗਸਟਰਾਂ ਦੇ ਨਾਲ ਸਮਝੌਤੇ ਕਰ ਚੁੱਕੀਆਂ ਹਨ ਪਹਿਲਾਂ ਗੈਗਸਟਰ ਦਿੱਲੀ ਦੀ ਜੇਲ੍ਹ ਨੂੰ ਪਸੰਦ ਕਰ ਸਕਦੇ ਸਨ ਪਰ ਅੱਜ-ਕੱਲ੍ਹ ਗੈਂਗਸਟਰ ਪੰਜਾਬ ਦੀ ਬਠਿੰਡਾ ਜੇਲ੍ਹ ਨੂੰ ਪਸੰਦ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਸਰਕਾਰਾਂ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ।
ਜਿੱਥੋਂ ਚੱਲੇ ਸੀ ਉੱਥੇ ਹੀ ਖੜ੍ਹੇ ਹਾਂ-ਬਲਕੌਰ ਸਿੰਘ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਹਰ ਐਤਵਾਰ ਮੂਸੇਵਾਲੇ ਦੇ ਚਾਹੁਣ ਵਾਲੇ ਮਿਲਣ ਲਈ ਪਹੁੰਚਦੇ ਹਨ। ਇਸ ਐਤਵਾਰ ਦੇ ਦਿਨ ਵੀ ਵੱਡੀ ਗਿਣਤੀ ਵਿੱਚ ਮੂਸੇ ਵਾਲਾ ਦੀ ਹਵੇਲੀ ਵਿੱਚ ਉਸ ਦੇ ਪ੍ਰਸੰਸਕ ਮਾਤਾ ਪਿਤਾ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਆਪਾਂ ਨੂੰ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ, ਆਪਾਂ ਜਿਸ ਜਗ੍ਹਾ ਤੋਂ ਚੱਲੇ ਸਾਂ ਅੱਜ ਵੀ ਉਸ ਜਗ੍ਹਾ ਦੇ ਉੱਪਰ ਹੀ ਖੜ੍ਹੇ ਹਾਂ।
ਸਰਕਾਰ ਗੈਂਗਸਟਰਾਂ ਨਾਲ ਮਿਲ ਗਈ
ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨਾਲ ਮਿਲੀ ਹੋਈ ਹੈ। ਪਹਿਲਾਂ ਗੈਂਗਸਟਰ ਦਿੱਲੀ ਦੀ ਜੇਲ੍ਹ ਵਿੱਚ ਰਹਿਣਾ ਪਸੰਦ ਕਰਦੇ ਸੀ ਪਰ ਹੁਣ ਪੰਜਾਬ ਤੇ ਖ਼ਾਸ ਕਰਕੇ ਬਠਿੰਡਾ ਦੀ ਜੇਲ੍ਹ ਵਿੱਚ ਰਹਿਣਾ ਪਸੰਦ ਕਰਦੇ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿੱਲੀ ਦੀ ਜੇਲ੍ਹ ਵਿੱਚ ਖ਼ਤਰਾ ਹੈ ਤਾਂ ਫਿਰ ਸਾਫ਼ ਹੀ ਹੈ ਉਹ ਪੰਜਾਬ ਦੀ ਜੇਲ੍ਹਾਂ ਵਿੱਚ ਆਪਣੇ ਆਪ ਨੂੰ ਮਹਿਫੂਜ਼ ਸਮਝਗੇ ਹਨ।
ਇਸ ਮੌਕੇ ਬਲਕੌਰ ਸਿੰਘ ਨੇ ਘਰ ਆਏ ਸਮੂਹ ਸਿੱਧੂ ਦੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤਾਂ ਆਪਣੇ-ਆਪਣੇ ਧਰਮ ਵਿੱਚ ਸਿੱਧੂ ਲਈ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਪਰਮਾਤਮਾ ਦੇ ਘਰੋਂ ਇਨਸਾਫ ਲੈ ਸਕੀਏ ਪਰ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।