Punjab news: ਗੜ੍ਹਸ਼ੰਕਰ ਪੁਲਿਸ ਨੇ ਸ਼ਹਿਰ ‘ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆਂ ਹੋਇਆਂ 6 ਔਰਤਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ।


ਇਸ ਮੁਹਿੰਮ ਦੇ ਤਹਿਤ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਨਾਲ ਸ਼ਹਿਰ ਦੇ ਬੰਗਾ ਚੌਂਕ ‘ਚ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੁੱਖਬਰ ਨੇ ਇਤਲਾਹ ਦਿੱਤੀ ਕਿ ਰਜੇਸ਼ਵਰ ਸਿੰਘ ਉਰਫ਼ ਰੋਕੀ ਪੁੱਤਰ ਕੁਲਦੀਪ ਸਿੰਘ ਵਾਸੀ ਗੜ੍ਹਸ਼ੰਕਰ ਆਪਣੇ ਘਰ ‘ਚ ਮਨਜੀਤ ਕੌਰ ਉਰਫ਼ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ ਨਾਲ ਰਲ ਕੇ ਨਜਾਇਜ ਧੰਦਾ (ਚੱਕਲਾ) ਚਲਾ ਰਹੇ ਹਨ।


ਇਹ ਵੀ ਪੜ੍ਹੋ: Sangrur News: ਚਿੱਟੇ ਕਾਰਨ ਨੌਜਵਾਨ ਦੀ ਮੌਤ, ਪਿੰਡ ਵਾਲੇ ਖੁਦ ਹੀ ਨਸ਼ਾ ਤਸਕਰ ਨੂੰ ਲੈ ਪਹੁੰਚੇ ਥਾਣੇ


ਜੇਕਰ ਹੁਣ ਹੀ ਉਕਤ ਥਾਂ ‘ਤੇ ਰੇਡ ਕੀਤਾ ਜਾਵੇ ਤਾਂ ਉਸ ਦੇ ਘਰ ਵਿੱਚ ਕਾਫੀ ਮਰਦ ਅਤੇ ਔਰਤਾਂ ਇਤਰਾਜ਼ਯੋਗ ਹਾਲਤ ਵਿੱਚ ਮਿਲ ਸਕਦੇ ਹਨ। ਇਸ ਤੋਂ ਬਾਅਦ ਲੇਡੀਜ਼ ਪੁਲਿਸ ਦੀ ਮਦਦ ਨਾਲ ਉਕਤ ਘਰ ‘ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ 6 ਔਰਤਾਂ ਸਮੇਤ 11 ਵਿਅਕਤੀ ਇਤਰਾਜ਼ਯੋਗ ਹਾਲਤ ਵਿੱਚ ਪਾਏ ਗਏ।


ਇਨ੍ਹਾਂ ਨੂੰ ਪੁਲਿਸ ਨੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਰਜੇਸ਼ਵਰ ਸਿੰਘ ਪੁੱਤਰ ਕੁਲਦੀਪ ਸਿੰਘ, ਸਾਗਰ ਮੁਹੰਮਦ ਪੁੱਤਰ ਬੂਟਾ ਖਾ, ਰਾਣੀ ਪਤਨੀ ਸੁਖਦੇਵ, ਗੁਰਮੀਤ ਕੌਰ ਪਤਨੀ ਅਮਗਰੇਜ ਸਿੰਘ, ਪੂਜਾ ਪਤਨੀ ਸਾਹਿਲ, ਮੀਨੂੰ ਪਤਨੀ ਰਣਜੀਤ ਸਿੰਘ ਵਾਸੀ ਗੜ੍ਹਸ਼ੰਕਰ, ਸਤਿੰਦਰ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਡਾਨਸੀਵਾਲ, ਸੋਰਵ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮੋਤੀਆ, ਪਵਨ ਬਾਲੀ ਪੁੱਤਰ ਧਰਮ ਪਾਲ ਵਾਸੀ ਮੁਬਾਰਕਪੁਰ, ਮਨਜੀਤ ਕੌਰ ਉਰਫ਼ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ, ਸੁੱਖੀ ਪਤਨੀ ਅਸ਼ੋਕ ਕੁਮਾਰ ਵਾਸੀ ਸਤਨੌਰ ਵਜੋਂ ਹੋਈ ਹੈ। ਐਸ.ਐਚ.ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Sangrur News: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸੀਲ ਹੋਣ ਲੱਗੀਆਂ ਪੰਜਾਬ-ਹਰਿਆਣਾ ਦੀਆਂ ਹੱਦਾਂ, ਲੋਹੇ ਦੇ ਬੈਰੀਕੇਡ ਤੇ ਸੀਮਿੰਟ ਦੀਆਂ ਸਲੈਬਾਂ ਰੱਖੀਆਂ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।