Punjab News : ਪੰਜਾਬ ਅਤੇ ਹਿਮਾਚਲ ਸਰਹੱਦ 'ਤੇ ਸਥਿਤ ਨੰਗਲ ਸ਼ਹਿਰ 'ਚ ਵੀਰਵਾਰ ਨੂੰ PACL ਫੈਕਟਰੀ ਤੋਂ ਗੈਸ ਲੀਕ ਹੋ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਪ੍ਰਭਾਵਿਤ ਹੋਈ। ਗੈਸ ਲੀਕ ਹੋਣ ਕਾਰਨ ਛੋਟੇ ਬੱਚਿਆਂ ਅਤੇ ਕੁਝ ਲੋਕਾਂ ਦੇ ਗਲੇ 'ਚ ਦਰਦ ਅਤੇ ਸਿਰ ਦਰਦ ਹੋਇਆ, ਜਿਸ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।
ਬੱਚਿਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ
ਗੈਸ ਲੀਕ ਹੋਣ ਕਾਰਨ ਕੁਝ ਬੱਚਿਆਂ ਤੇ ਅਧਿਆਪਕਾਂ ਨੇ ਉਲਟੀਆਂ ਆਉਣ ਸੰਬੰਧੀ ਅਤੇ ਸਾਹ ਲੈਣ ਵਿੱਚ ਦਿੱਕਤ ਆਉਣ ਸਬੰਧੀ ਸ਼ਿਕਾਇਤ ਕੀਤੀ ਗਈ ਤੇ ਛੋਟੇ ਬੱਚਿਆਂ ਅਤੇ ਕੁਝ ਲੋਕਾਂ ਦੇ ਗਲੇ 'ਚ ਦਰਦ ਅਤੇ ਸਿਰ ਦਰਦ ਹੋਇਆ, ਜਿਸ 'ਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪ੍ਰਸ਼ਾਸ਼ਨ ਮੌਕੇ ਉੱਤੇ ਪਹੁੰਚਿਆਂ ਤੇ ਸਕੂਲ ਵਿੱਚ ਕੀਤੀ ਗਈ ਛੁੱਟੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਟਵੀਟ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿੱਟਰ 'ਤੇ ਟਵੀਟ ਕੀਤਾ, ਜਿਸ 'ਚ ਉਹਨਾਂ ਲਿਖਿਆ, ਸਥਿਤੀ ਨੂੰ ਦੇਖਦੇ ਹੋਏ ਇਲਾਕੇ ਦੀਆਂ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਉਹ ਖੁਦ ਵੀ ਉਥੇ ਪਹੁੰਚ ਰਹੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਕਾਰਨ ਛੋਟੇ ਬੱਚਿਆਂ ਅਤੇ ਕੁਝ ਵਿਅਕਤੀਆਂ ਨੂੰ ਗਲੇ 'ਚ ਦਰਦ, ਸਿਰ ਦਰਦ ਆਦਿ ਦੀ ਸ਼ਿਕਾਇਤ ਹੋਈ ਹੈ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।