ਚੰਡੀਗੜ੍ਹ: 1992 ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ, ਗੌਰਵ ਯਾਦਵ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਦੇ ਹੀ ਡੀਜੀਪੀ ਗੌਰਵ ਯਾਦਵ ਨੇ ਸਖਤ ਸੰਕੇਤ ਦਿੱਤੇ ਹਨ।
ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਵੀਡੀਓ ਸੰਦੇਸ਼ ਵਿੱਚ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਨਸ਼ਿਆਂ ਤੇ ਗੈਂਗਸਟਰਾਂ ਦੇ ਖਤਰੇ ਨੂੰ ਰੋਕਣਾ ਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੋਵੇਗੀ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਮੈਂ ਲੋਕਾਂ ਦੇ ਸਹਿਯੋਗ ਨਾਲ ਸੂਬੇ ਵਿੱਚ ਦੋਸਤਾਨਾ ਪੁਲਿਸਿੰਗ ਵਿਕਸਤ ਕਰਨ ਲਈ ਯਤਨਸ਼ੀਲ ਰਹਾਂਗਾ।
ਕੌਣ ਨੇ ਗੌਰਵ ਯਾਦਵ ਇਹ ਵੀ ਜਾਂਣ ਲੈਂਦੇ ਹਾਂ
ਗੌਰਵ ਯਾਦਵ 1992 ਬੈਚ ਦੇ IPS ਅਧਿਕਾਰੀ ਹਨ। ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵੀ ਹਨ।ਗੌਰਵ ਕੁੱਝ ਦਿਨ ਪਹਿਲਾਂ ਹੀ DG ਪ੍ਰਮੋਟ ਹੋਏ ਸੀ।ਉਨਹਾਂ 2016 ‘ਚ ਪੁਲਿਸ ਦੀ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਕੰਮ ਕੀਤਾ। IPS ਗੌਰਵ 4 ਸਾਲ ਬਤੌਰ ਪੁਲਿਸ ਕਮਿਸ਼ਨਰ ਜਲੰਧਰ ਵੀ ਤੈਨਾਤ ਰਹੇ ਹਨ।10 ਸਾਲਾਂ ਤੱਕ ਪੰਜਾਬ ਦੇ ਵੱਖ - ਵੱਖ ਜਿਲ੍ਹਿਆਂ ‘ਚ ਬਤੌਰ SSP ਤੈਨਾਤ ਰਹੇ ਹਨ।ਉਹ 2002 ਤੋਂ 2004 ਤੱਕ ਚੰਡੀਗੜ੍ਹ ਦੇ SSP ਵੀ ਰਹੇ ਹਨ।
1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਹਾਲੇ ਮਹਿਜ 10 ਦਿਨ ਪਹਿਲਾਂ ਹੀ DG ਪ੍ਰਮੋਟ ਹੋਏ ਹਨ। ਉਹ ਸਭ ਤੋਂ ਘੱਟ ਉਮਰ ਦੇ ਪੰਜਾਬ ਦੇ ਕਾਰਜਕਾਰੀ DGP ਬਣ ਗਏ ਹਨ। ਹੁਣ ਪੰਜਾਬ ਨੂੰ ਲੰਬਾ ਸਮੇਂ ਤੱਕ ਇਕ ਸਥਾਈ DGP ਮਿਲਣ ਦੀ ਉਮੀਦ ਹੈ। ਕਿਉਂਕਿ DGP ਗੌਰਵ ਯਾਦਵ ਦੀ ਰਿਟਾਇਰਮੈਂਟ 2029 'ਚ ਹੋਂਣੀ ਹੈ। ਹਾਲਾਂਕਿ ਸਥਾਈ DGP ਕੌਣ ਹੋਵੇਗਾ ਇਹ ਪੰਜਾਬ ਸਰਕਾਰ ਵੱਲੋਂ UPSC ਨੂੰ ਭੇਜੀ ਗਈ ਲਿਸਟ ਤੇ ਮੋਹਰ ਲੱਗਣ ਤੋਂ ਬਾਅਦ ਹੀ ਤੈਅ ਹੋਏਗਾ।
1987 ਬੈਚ ਦੇ IPS ਵੀ. ਕੇ. ਭਾਵਰਾ ਬਤੌਰ DGP ਰਹਿੰਦਿਆਂ ਸੂਬੇ ਦੀ ਕਾਨੂੰਨ ਵਿਵਸਥਾ ਬੁਰੇ ਤਰੀਕੇ ਨਾਲ ਡਗਮਗਾ ਗਈ। ਇਨਟੈਲੀਜੈਂਸ ਦੀ ਬਿਲਡਿੰਗ 'ਤੇ ਰਾਕਟ ਲਾਂਚਰ ਨਾਲ ਹਮਲਾ ਤੇ ਸਿੱਧੂ ਮੂਸੇਵਾਲਾ ਦਾ ਦਿਨਦਿਹਾੜੇ ਕੀਤੇ ਕਤਲ ਸਮੇਤ ਕਈ ਅਜਿਹੀਆਂ ਵਾਰਦਾਤਾਂ ਹੋਇਆਂ ਜੋ ਉਹਨਾਂ ਦੇ 6 ਮਹੀਨੇ ਦੇ DGP ਦੇ ਕਾਰਜਕਾਲ ‘ਤੇ ਕਈ ਸਵਾਲ ਖੜੇ ਕਰਦੇ ਹਨ। ਹੁਣ ਪੰਜਾਬ ਪੁਲਿਸ ਦੀ ਕਮਾਨ ਨੌਜਵਾਨ IPS ਅਧਿਕਾਰੀ ਗੌਰਵ ਯਾਦਵ ਦੇ ਮੋਢਿਆਂ ‘ਤੇ ਹੈ।