Punjab news: ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਪਿੰਡ ਭਾਰੂ ਤੋਂ ਬਾਅਦ ਪਿੰਡ ਦੌਲਾ ਵਿੱਚ ਭਾਜਪਾ ਦੇ ਆਗੂਆਂ ਦੇ ਖਿਲਾਫ ਚੇਤਾਵਨੀ ਦੇ ਬੋਰਡ ਲਾ ਦਿੱਤੇ ਹਨ। ਇਨ੍ਹਾਂ ਪੋਸਟਰਾਂ ‘ਤੇ ਪਿੰਡ ਵਾਸੀਆਂ ਨੇ ਲਿਖਿਆ ਹੈ ਕਿ ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਵਾਲੇ ਪਿੰਡਾਂ ਵਿੱਚ ਨਹੀਂ ਆ ਸਕਦੇ ਹਨ।


ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਦੌਲਾ ਵਿਖੇ ਮੀਟਿੰਗ ਕੀਤੀ ਗਈ। ਇਹ ਮੀਟਿੰਗ ਗੁਰਸੇਵਕ ਸਿੰਘ ਦੌਲਾ ਬਲਾਕ ਪ੍ਰਧਾਨ ਗਿੱਦੜਬਾਹਾ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਨਿਰਮਲ ਸਿੰਘ ਦੌਲਾ, ਜਨਰਲ ਸਕੱਤਰ ਤੇਜਾ ਸਿੰਘ, ਨਾਹਰ ਸਿੰਘ ਖਾਲਸਾ, ਜਗਦੇਵ ਸਿੰਘ ਦੌਲਾ ਸਾਧੂ ਸਿੰਘ ਦੌਲਾ ਆਦਿ ਦੀ ਅਗਵਾਈ ਵਿੱਚ ਹੋਈ।


ਇਹ ਵੀ ਪੜ੍ਹੋ: Google 'ਤੇ ਘਰਵਾਲੀ ਨੂੰ ਮਾਰਨ ਦੇ ਫ਼ਾਇਦੇ ਸਰਚ ਕਰਕੇ ਕੀਤਾ ਕਤਲ, ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ, ਜਾਣੋ ਕਿਵੇਂ ਹੋਇਆ ਖ਼ੁਲਾਸਾ


ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਗੁਰਸੇਵਕ ਸਿੰਘ ਦੌਲਾ ਨੇ ਦੱਸਿਆ ਕਿ ਜੇਕਰ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ, ਤਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਪਿੰਡਾਂ ਵਿੱਚ ਆਉਣਾ ਬੰਦ ਹੈ। ਅੱਜ ਪਿੰਡ ਦੌਲਾ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਜਾਂਦਾ ਹੈ, ਜੇਕਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਜਾਂ ਵਰਕਰ ਪ੍ਰਚਾਰ ਕਰਨ ਪਿੰਡ ਵਿੱਚ ਆਉਂਦਾ ਹੈ ਤਾਂ ਸਮੂਹ ਪਿੰਡ ਦੌਲਾ ਵੱਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਪਿੰਡ ਦੌਲਾ ਵਿਖੇ ਚੇਤਾਵਨੀ ਬੋਰਡ ਵੀ ਲਗਾਏ ਗਏ। ਇਸ ਮੌਕੇ ਪਿੰਡ ਦੇ ਕਈ ਕਿਸਾਨ ਹਾਜ਼ਰ ਸਨ।


ਇਹ ਵੀ ਪੜ੍ਹੋ: Punjab Politics: ਲਾਹੌਰ-ਪਿਸ਼ੌਰ ਨਹੀਂ ਹੁਣ ਭਦੌੜ ਤੇ ਚਮਕੌਰ ਦੀ ਬਣ ਗਈ ਕਹਾਵਤ, ਕਾਂਗਰਸੀ ਵਿਧਾਇਕ ਨੇ ਰੱਜ ਕੇ ਉਡਾਇਆ ਚੰਨੀ ਦਾ ਮਜ਼ਾਕ !