Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬੋਰਡ ਦੇ ਪਿਛਲੇ ਪਾਸੇ ਹੀ ਚੱਲ ਰਿਹਾ ਸੀ ਭ੍ਰਿਸ਼ਟਾਚਾਰ । ਜੀ ਹਾਂ ਗਿੱਦੜਬਾਹਾ ਦੀ ਦਾਣਾ ਮੰਡੀ ਦੇ ਪਿਛਲੇ ਪਾਸੇ ਕਥਿਤ ਰੂਪ ਤੇ ਚੱਲ ਰਹੀ ਸੀ ਨਕਲੀ ਦਾਣਾ ਮੰਡੀ, ਜਿਸ ਨੇ ਸਭ ਨੂੰ ਹੈਰਾਨ ਕਰ ਰੱਖ ਦਿੱਤਾ ਹੈ।



ਮਾਰਕੀਟ ਕਮੇਟੀ ਨੂੰ ਲੱਖਾਂ ਦਾ ਚੂਨਾ ਲਾਇਆ



ਇਕ ਪਾਸੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਵੱਲੋਂ ਪਾਰਦਰਸ਼ੀ ਢੰਗ ਨਾਲ ਝੋਨੇ ਦੀ ਖ੍ਰੀਦ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਗਿੱਦੜਬਾਹਾ ਦੀ ਮੁੱਖ ਅਨਾਜ ਮੰਡੀਆਂ ਤੋਂ ਬਾਹਰ ਕਥਿਤ ਤੌਰ ਤੇ ਝੋਨੇ ਦੀ ਮਿਲੀਭੁਗਤ ਨਾਲ ਝੋਨੇ ਦੀ ਖ੍ਰੀਦ ਕਰਕੇ ਜਿੱਥੇ ਮਾਰਕੀਟ ਕਮੇਟੀ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਉੱਥੇ ਭ੍ਰਿਸ਼ਟਾਚਾਰ ਵੀ ਹੋ ਰਿਹਾ ਹੈ।


ਅਜਿਹਾ ਹੀ ਮਾਮਲਾ ਗਿਦੜਬਾਹਾ ਤੋਂ ਸਾਹਮਣੇ ਆਇਆ ਜਿੱਥੇ ਮਾਰਕੀਟ ਕਮੇਟੀ ਦਫ਼ਤਰ ਦੇ ਪਿੱਛਲੇ ਪਾਸੇ ਅਨਾਜ ਮੰਡੀ ਨਾਲ ਕਥਿਤ ਮਿਲੀਭੁਗਤ ਨਾਲ ਝੋਨੇ ਦੀ ਸਿੱਧੀ ਖਰੀਦ ਕੀਤੀ ਜਾ ਰਹੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਬਿੱਟੂ ਮੱਲਣ ਬੀਕੇਯੂ ਉਗਰਾਹਾਂ ਨੇ ਦੱਸਿਆ ਕਿ ਸ਼ਰੇਆਮ ਝੋਨੇ ਦੀ ਗੈਰ ਕਾਨੂੰਨੀ ਤਰੀਕੇ ਨਾਲ ਖ੍ਰੀਦ ਕੀਤੀ ਜਾ ਰਹੀ ਅਤੇ ਵੱਡੇ ਪੱਧਰ ਕੰਡਾ ਕਰਵਾ ਕੇ ਕਿਸਾਨਾਂ ਨੂੰ ਸਿੱਧਾ ਝੋਨਾ ਖਰੀਦਿਆ ਜਾ ਰਿਹਾ ਹੈ।


ਫਰਮ ਦਾ ਲਾਇਸੈਂਸ ਵੀ ਸਸਪੈਂਡ ਕੀਤਾ ਗਿਆ


ਉਨਾਂ ਦੱਸਿਆ ਕਿ ਚਿੱਟੇ ਦਿਨ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਮਾਰਕੀਟ ਕਮੇਟੀ ਦਫ਼ਤਰ ਨਾਲ ਸਾਰਾ ਕੰਮ ਚਲ ਰਿਹਾ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਫਰਮ ਦਾ ਲਾਇਸੈਂਸ ਵੀ ਸਸਪੈਂਡ ਕੀਤਾ ਗਿਆ ਫਿਰ ਵੀ ਸ਼ਰੇਆਮ ਝੋਨਾ ਵਿਕ ਰਿਹਾ ।


ਦੱਸ ਦੇਈਏ ਕਥਿਤ ਨਕਲੀ ਅਨਾਜ ਮੰਡੀ ਵਿੱਚ ਮੌਕੇ 'ਤੇ ਪਹੁੰਚ ਕੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ ਨੇ ਇਸਦੀ ਪੜਤਾਲ ਕੀਤੀ ਅਤੇ ਉਹਨਾਂ ਦੱਸਿਆ ਕਿ ਅਨਾਜ ਮੰਡੀ ਵਿੱਚ ਗਲਤ ਤਰੀਕੇ ਨਾਲ ਝੋਨੇ ਦੀ ਖ੍ਰੀਦ ਕੀਤੀ ਜਾ ਰਹੀ ਸੀ ਅਤੇ ਵੱਡੇ ਪੱਧਰ ਤੇ ਟਰੱਕ ਵੀ ਲੋਡ ਕੀਤੇ ਜਾ ਰਹੇ ਸੀ ਉਸਨੂੰ ਤੂਰੰਤ ਰੋਕ ਦਿੱਤਾ ਹੈ।


ਉੱਥੇ ਹੀ ਸਕੱਤਰ ਮਾਰਕੀਟ ਕਮੇਟੀ ਗਿੱਦੜਬਾਹਾ ਬਲਕਾਰ ਸਿੰਘ ਨੇ ਦੱਸਿਆ ਕਿ ਟੀਮ ਭੇਜੀ ਗਈ ਸੀ ਅਤੇ ਝੋਨੇ ਦੀ ਸਿੱਧੀ ਖ੍ਰੀਦ ਕੀਤੀ ਜਾ ਰਹੀ ਸੀ ਅਤੇ ਤੁਰੰਤ ਰੋਕ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਰਮ ਦਾ ਲਾਇਸੈਂਸ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ ਅਤੇ ਹੁਣ ਫਿਰ ਫਰਮ ਨੂੰ ਕਾਰਨ ਦੱਸੋ ਨੋਟਿਸ ਭੇਜ ਰਹੇ ਹਾਂ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਓਥੇ ਹੀ ਡੀਸੀ ਮੁਕਤਸਰ ਸ੍ਰੀਮਤੀ ਰੂਹੀ ਦੁੱਗ ਨੇ ਕਿਹਾ ਕਿ ਇਸਦੀ ਰਿਪੋਰਟ ਮੰਗੀ ਗਈ ਅਤੇ ਸਖ਼ਤ ਐਕਸ਼ਨ ਲਿਆ ਜਾਵੇਗਾ ।