ਚੰਡੀਗੜ੍ਹ : ਉਮਰ ਵਿੱਚ ਛੋਟੀ ਤੇ ਹੌਸਲੇ ਵਿੱਚ ਵੱਡਿਆਂ ਨੂੰ ਵੀ ਮਾਤ ਪਾਉਂਦੀ ਹੈ 17 ਸਾਲ ਦੀ ਗਿੰਨੀਨਾ ਹੀ ਉਸ ਨੂੰ ਬੇਟੀ ਹੋਣ 'ਤੇ ਕੋਈ ਸ਼ਰਮ ਤੇ ਨਾ ਹੀ ਲਿਤਾੜੇ ਪਰਿਵਾਰ ਵਿੱਚ ਪੈਦਾ ਹੋਣ ਦਾ ਡਰਉਸ ਦਾ ਗੀਤ 'ਫਿਰ ਕੀ ਹੋਇਆ ਜੇ ਮੈਂ ਧੀ ਹਾਂ' ਤੇ 'ਡੈਂਜਰ ਚਮਾਰ' ਦੇ ਯੂਟਿਊਬ ਉੱਤੇ ਲੱਖਾਂ ਯੂਜ਼ਰ ਹਨਉਹ ਆਪਣੀ ਜਾਤੀ ਦੇ ਆਪਣੇ ਮਾਅਨੇ ਸਮਝਦੀ ਹੈ ਤੇ ਇਸ ਨੂੰ ਹੀ ਆਪਣੇ ਗੀਤਾਂ ਵਿੱਚ ਪੇਸ਼ ਕਰਦੀ ਹੈਜਾਣੋ 17 ਸਾਲ ਦੀ ਗਿੰਨੀ ਦੀ ਕਹਾਣੀ...

17 ਸਾਲ ਦੀ ਗਿੰਨੀ ਮਾਹੀ ਆਪਣੇ ਗੀਤਾਂ ਵਿੱਚ ਦਲਿਤਾਂ ਨੂੰ ਮਾਨ ਨਾਲ ਪੇਸ਼ ਕਰਦੀ ਹੈਉਹ ਅਜਿਹੇ ਸ਼ਹਿਰ ਵਿੱਚ ਹੈ ਜਿੱਥੇ ਜਾਤੀਵਾਦ ਕਾਰਨ ਮਾਤਰ ਡੇਢ ਕਿੱਲੋਮੀਟਰ ਦੇ ਦਾਇਰੇ ਵਿੱਚ ਸੱਤ ਸ਼ਮਸ਼ਾਨ ਘਾਟ ਹਨ ਤੇ ਉਸ ਦੀ ਵਿੱਚ ਰਹਿੰਦੀ ਗਿੰਨੀ ਗਾਉਂਦੀ ਹੈ



-ਯੂਟਿਊਬ ਉੱਤੇ ਛਾਏ ਗੀਤ..

ਗਿੰਨੀ ਦਾ ਇੱਕ ਗੀਤ ਕੁਰਬਾਨੀ ਦੇਣੋਂ ਡਰਦੇ ਨਹੀਂ, ਰਹਿੰਦੇ ਹਾਂ ਤਿਆਰਯੂਟਿਊਬ ਉੱਤੇ ਉਨ੍ਹਾਂ ਦੇ ਗੀਤ ਚਰਚਿਤ ਹੋ ਰਹੇ ਹਨਚਮਕੀਲਾ, ਰਾਮ ਲਾਲ ਧੀਰ, ਜੇ.ਐਚ. ਤਾਜਪੁਰੀ, ਰਾਜ ਡੱਡ ਰਾਲ, ਰਾਣੀ ਅਰਮਾਨ ਵਰਗੇ ਕਲਾਕਾਰ ਪਹਿਲਾਂ ਵੀ ਦਲਿਤ ਜਾਤੀਆਂ ਨਾਲ ਸਬੰਧਤ ਕਿੱਸੇ, ਕੁਰਬਾਨੀ ਦੇ ਗੀਤ ਗਾਉਂਦੇ ਰਹੇ ਹਨ ਗਿੰਨੀ ਕਹਿੰਦੀ ਹੈ ਕਿ ਦਲਿਤ ਸਮਾਜ ਵਿੱਚ ਹੋਣ ਵਾਲੇ ਭੇਦਭਾਵ, ਅੱਤਿਆਚਾਰ ਆਦਿ ਨੂੰ ਖ਼ਤਮ ਕਰ ਨਵੀਂ ਜਾਗ੍ਰਿਤ ਲਾਉਣਾ ਚਾਹੁੰਦੀ ਹੈਗਿੰਨੀ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਿਤ ਹੈ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾ ਰਹੀ ਹੈ



ਉਹ ਮਿਊਜ਼ਿਕ ਬਰਾਂਡ ਚਮਾਰ ਪਾਪ ਲਈ ਗਾਉਂਦੀ ਹੈਉਨ੍ਹਾਂ ਦੇ ਗਾਣਿਆਂ ਵਿੱਚ ਪੰਜਾਬੀ ਲੋਕ ਗੀਤ ਹੁੰਦੇ ਹਨਰੈਪ ਹੁੰਦਾ ਹੈ ਹਿੱਪ-ਹਾਪ ਹੁੰਦਾ ਹੈ ਤੇ ਨਾਲ ਹੁੰਦੀ ਹੈ ਉਨ੍ਹਾਂ ਦੇ ਕਦਮਾਂ ਦੀ ਛਾਪ

ਗੁਰਕਨਵਾਲ ਧਰਤੀ ਨੂੰ ਹੁਣ ਦੁਨੀਆ ਗਿੰਨੀ ਮਾਹੀ ਦੇ ਨਾਮ ਤੋਂ ਜਾਣਦੀ ਹੈਜੇਕਰ ਤੁਸੀਂ ਗਿੰਨੀ ਦੇ ਗਾਣੇ ਨਹੀਂ ਸੁਣੇ ਤਾਂ ਬਹੁਤ ਕੁਝ ਮਿਸ ਕਰ ਦਿੱਤਾ ਹੈਮਾਹੀ ਨੇ ਮਹਿਜ਼ 7 ਸਾਲ ਦੀ ਉਮਰ ਵਿੱਚ ਵੀ ਗਾਣਾ ਸ਼ੁਰੂ ਕਰ ਦਿੱਤਾ ਪਰ ਉਸ ਨੂੰ 17 ਸਾਲ ਦੀ ਉਮਰ ਵਿੱਚ ਪਛਾਣ ਮਿਲੀ