Bathinda News: ਬਠਿੰਡਾ 'ਚ ਦੇਰ ਰਾਤ ਇੱਕ ਲੜਕੀ ਵੱਲੋਂ ਬਠਿੰਡਾ-ਚੰਡੀਗੜ੍ਹ ਰੋਡ 'ਤੇ ਹਾਈ ਵੋਲਟੇਜ ਡਰਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੜਕੀ ਆਪਣੇ ਸਾਥੀ ਨਾਲ ਫਾਰਚੂਨਰ ਕਾਰ ਵਿੱਚ ਜਾ ਰਹੀ ਸੀ। ਇਸ ਦੌਰਾਨ ਇੱਕ ਬੱਸ ਚਾਲਕ ਸੜਕ 'ਤੇ ਬੱਸ ਲਗਾ ਕੇ ਇਕੱਲਾ ਹੀ ਖੜ੍ਹਾ ਸੀ। ਗੱਡੀ ਸਾਈਡ 'ਤੇ ਕਰਨ ਨੂੰ ਲੈ ਕੇ ਬੱਸ ਚਾਲਕ ਤੇ ਕਾਰ ਚਾਲਕ ਵਿਚਾਲੇ ਬਹਿਸ ਹੋ ਗਈ ਜਿਸ ਕਾਰਨ ਸੜਕ 'ਤੇ ਵਾਹਨਾਂ ਦਾ ਜਾਮ ਲੱਗ ਗਿਆ।



ਟ੍ਰੈਫਿਕ ਜਾਮ ਹੋਣ ਕਾਰਨ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਮ ਨੂੰ ਹਟਵਾਉਣ ਲਈ ਫਾਰਚੂਨਰ ਚਾਲਕ ਤੇ ਬੱਸ ਚਾਲਕ ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ। ਇਸ ਦੌਰਾਨ ਗੁੱਸੇ 'ਚ ਆਈ ਲੜਕੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗੀ। ਲੜਕੀ ਨੇ ਕਾਰ ਤੋਂ ਹੇਠਾਂ ਉਤਰ ਕੇ ਇੰਸਪੈਕਟਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।


 ਇਹ ਵੀ ਪੜ੍ਹੋ : ਦਲੇਰ ਮਹਿੰਦੀ ਦੀ ਅਰਜ਼ੀ 'ਤੇ ਹਾਈ ਕੋਰਟ ਨੇ ਵਿਦੇਸ਼ ਮੰਤਰਾਲਾ ਨੂੰ ਜਾਰੀ ਕੀਤਾ ਨੋਟਿਸ, ਜਵਾਬ ਦਾਖਲ ਕਰਨ ਦਾ ਹੁਕਮ

ਪੁਲਿਸ ਮੁਲਾਜ਼ਮਾਂ ਦੇ ਨਾਲ ਕੋਈ ਵੀ ਮਹਿਲਾ ਸਟਾਫ਼ ਨਹੀਂ ਸੀ। ਜਿਸ ਕਾਰਨ ਉਹ ਪੁਲਿਸ ਮੁਲਾਜ਼ਮਾਂ 'ਤੇ ਹਾਵੀ ਹੁੰਦੀ ਰਹੀ। ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਦੇ ਹਾਈ ਵੋਲਟੇਜ ਡਰਾਮੇ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ। ਮਹਿਲਾ ਦੀ ਕਾਰ ਨੂੰ ਘੇਰ ਕੇ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਫੋਰਸ ਨੂੰ ਮੌਕੇ 'ਤੇ ਬੁਲਾਇਆ।


 ਇਹ ਵੀ ਪੜ੍ਹੋ : ਪੰਜਾਬ 'ਚ ਆਵਾਰਾ ਕੁੱਤਿਆਂ ਦਾ ਕਹਿਰ! ਹਾਈ ਕੋਰਟ ਨੇ ਲਿਆ ਸਖਤ ਨੋਟਿਸ, ਪੰਜਾਬ ਸਰਕਾਰ ਤੇ AWBI ਤੋਂ ਜਵਾਬ ਤਲਬ

ਬਠਿੰਡਾ ਕੈਂਟ ਥਾਣੇ ਦੇ ਐਸਐਚਓ ਪਾਰਸ ਚਾਹਲ ਨੇ ਦੱਸਿਆ ਕਿ ਫਾਰਚੂਨਰ ਕਾਰ ਚਾਲਕ ਅਤੇ ਬੱਸ ਚਾਲਕ ਆਪਸ ਵਿੱਚ ਬਹਿਸ ਕਰ ਰਹੇ ਸਨ। ਇਸ ਦੌਰਾਨ ਟ੍ਰੈਫਿਕ ਜਾਮ ਹੋ ਗਿਆ। ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ ਜਾ ਰਿਹਾ ਸੀ ਤਾਂ ਔਰਤ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਾਮ ਖੁੱਲ੍ਹ ਗਿਆ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।