ਜੁਰਮ ਦੇ ਸਾਥੀ ਬਣੇ ਜਾਨੀ ਦੁਸ਼ਮਣ ! ਗੋਲਡੀ ਬਰਾੜ ਨੇ ਲਈ ਕਤਲ ਦੀ ਜ਼ਿੰਮੇਵਾਰੀ, ਬਾਕੀਆਂ ਨੂੰ ਦਿੱਤੀ ਚੇਤਾਵਨੀ
ਗੋਲਡੀ ਬਰਾੜ ਨੇ ਕਿਹਾ ਕਿ ਧੋਖਾਧੜੀ ਮਾਫੀ ਦੇ ਹੱਕਦਾਰ ਨਹੀਂ ਹੈ। ਜੋ ਜੱਗੂ ਦਾ ਚਿੱਟਾ ਵੇਚਦਾ ਉਹ ਵੀ ਆਪਣੀ ਤਿਆਰੀ ਰੱਖਣ, ਹੁਣ ਸਭ ਦੀ ਵਾਰੀ ਆਵੇਗੀ। ਹੁਣ ਤੱਕ ਅਸੀਂ ਚੁੱਪ ਰਹੇ ਪਰ ਹੁਣ ਚਿੱਟਾ ਵੇਚਣ ਵਾਲੇ ਨੂੰ ਮਾਰਾਂਗੇ।
Punjab News: ਮਨਦੀਪ ਤੂਫਾਨ ਅਤੇ ਮੋਹਨਾ ਦੇ ਕਤਲ ਤੋਂ ਬਾਅਦ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਗੋਲਡੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ.... ਗੋਇੰਦਵਾਲ ਜੇਲ੍ਹ ਦੀ ਬੈਰਕ ਵਿੱਚ ਮੋਹਣਾ ਮਾਨਸਾ ਅਤੇ ਮਨਦੀਪ ਤੂਫਾਨ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ।
ਉਨ੍ਹਾਂ ਨੂੰ ਸਾਡੇ ਭਰਾਵਾਂ ਸਚਿਨ ਭਿਵਾਨੀ, ਅੰਕਿਤ ਸੇਰਸਾ, ਦੀਪਕ ਮੁੰਡੀ, ਮਨਪ੍ਰੀਤ ਭਾਊ, ਕਸ਼ਿਸ਼, ਅਰਸ਼ਦ ਬੀਕਾਨੇਰ, ਮਾਮਾ ਕੀਟਾ ਨੇ ਮਾਰਿਆ ਸੀ। ਇਹ ਜੱਗੂ ਭਗਵਾਨਪੁਰੀਆ ਦਾ ਬੰਦਾ ਸੀ। ਅਸੀਂ ਉਨ੍ਹਾਂ ਨਾਲ ਕੁਝ ਗਲਤ ਨਹੀਂ ਕੀਤਾ। ਹੁਣ ਤੱਕ ਅਸੀਂ ਇਕੱਠੇ ਰਹੇ ਪਰ 2 ਦਿਨ ਪਹਿਲਾਂ ਉਨ੍ਹਾਂ ਨੇ ਸਾਡੇ ਭਰਾ ਮਨਪ੍ਰੀਤ ਭਾਉ ਢੈਪਈ ਦੀ ਬੈਰਕ ਵਿੱਚ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਸਾਡੇ ਗੈਂਗ ਨੇ ਉਨ੍ਹਾਂ ਨੂੰ ਇੱਕ ਪਾਸੇ ਹੋ ਕੇ ਮਾਰ ਦਿੱਤਾ।
ਜੱਗੂ ਨੇ ਸਾਡੇ ਭਰਾਵਾਂ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਜਾਲ ਵਿਛਾ ਕੇ ਐਨਕਾਊਂਟਰ ਵਿੱਚ ਮਰਵਾ ਦਿੱਤਾ। ਉਹ ਸਾਡੀ ਵਿਰੋਧੀ ਪਾਰਟੀ ਨੂੰ ਮਿਲੇ ਹਨ ਅਤੇ ਅੰਦਰ ਦੀਆਂ ਖ਼ਬਰਾਂ ਲੀਕ ਕਰ ਰਹੇ ਹਨ। ਜੋ ਵੀ ਜੱਗੂ ਦਾ ਸਾਥ ਦੇ ਕੇ ਲਾਰੈਂਸ ਤੇ ਕਾਲਾ ਜਠੇੜੀ ਦੇ ਬੰਦਿਆਂ ਉੱਤੇ ਹੱਥ ਚੁੱਕੇਗਾ ਉਸ ਦਾ ਇਹੋ ਹਾਲ ਹੋਵੇਗਾ।
ਜੋ ਕੋਈ ਗਲਤੀ ਕਰਦਾ ਹੈ, ਉਹ ਦੁੱਖ ਭੋਗੇਗਾ। ਧੋਖਾਧੜੀ ਮਾਫੀ ਦੇ ਹੱਕਦਾਰ ਨਹੀਂ ਹੈ। ਜੋ ਜੱਗੂ ਦਾ ਚਿੱਟਾ ਵੇਚਦਾ ਉਹ ਵੀ ਆਪਣੀ ਤਿਆਰੀ ਰੱਖਣ, ਹੁਣ ਸਭ ਦੀ ਵਾਰੀ ਆਵੇਗੀ। ਹੁਣ ਤੱਕ ਅਸੀਂ ਚੁੱਪ ਰਹੇ ਪਰ ਹੁਣ ਚਿੱਟਾ ਵੇਚਣ ਵਾਲੇ ਨੂੰ ਮਾਰਾਂਗੇ।
ਜ਼ਿਕਰ ਕਰ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੈਂਗਸਟਰਾਂ ਦੀ ਗੋਇੰਦਵਾਲ ਜੇਲ ਅੰਦਰ ਐਤਵਾਰ (26 ਫਰਵਰੀ) ਨੂੰ ਖੂਨੀ ਝੜਪ ਹੋ ਗਈ। ਜਿਸ ਵਿੱਚ ਮਨਦੀਪ ਤੂਫਾਨ, ਮਨਮੋਹਨ ਸਿੰਘ ਦੀ ਮੌਤ ਹੋ ਗਈ। ਜਦਕਿ ਗੈਂਗਸਟਰ ਕੇਸ਼ਵ ਗੰਭੀਰ ਜ਼ਖਮੀ ਹੋ ਗਿਆ। ਇਹ ਤਿੰਨੋਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਹਨ। ਦੱਸ ਦੇਈਏ ਕਿ ਇਸ ਝੜਪ ਵਿੱਚ ਬਟਾਲਾ ਦੇ ਮਨਦੀਪ ਸਿੰਘ ਉਰਫ ਤੂਫਾਨ ਅਤੇ ਬੁਢਲਾਣਾ ਦੇ ਮਨਮੋਹਨ ਸਿੰਘ ਉਰਫ ਮੋਹਣਾ ਦੀ ਮੌਤ ਹੋ ਗਈ।
ਪਿਛਲੇ ਸਾਲ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ
ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ 30 ਤੋਂ ਵੱਧ ਰਾਊਂਡ ਫਾਇਰ ਕੀਤੇ। ਜਾਂਚ ਤੋਂ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਇਸ ਕਤਲ ਦਾ ਮਾਸਟਰ ਮਾਈਂਡ ਸੀ ਅਤੇ ਉਸ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।