ਚੰਡੀਗੜ੍ਹ: ਪੰਜਾਬ ਸਰਕਾਰ ਡੀਜੀਪੀ ਵੀ.ਕੇ ਭਾਵਰਾ ਤੋਂ ਨਾਰਾਜ਼ ਲਗਦੀ ਹੈ। ਭਾਵਰਾ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਮਈ ਮਹੀਨੇ 'ਚ ਪਟਿਆਲਾ ਹਿੰਸਾ, ਇੰਨਟੈਲੀਜੈਂਸ ਹੈੱਡਕੁਆਰਟਰ ਦੇ ਹਮਲਾ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਨਾਨ ਪਰਫਾਰਮੈਂਸ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਦਰਅਸਲ, 29 ਮਈ ਨੂੰ ਮੂਸੇਵਾਲਾ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।4 ਜੁਲਾਈ ਨੂੰ DGP ਭਾਵਰਾ ਦੋ ਮਹੀਨੇ ਦੀ ਛੁੱਟੀ 'ਤੇ ਚਲੇ ਗਏ ਸੀ ਅਤੇ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਡੀਜੀਪੀ ਦਾ ਵਾਧੂ ਚਾਰਜ ਦੇ ਦਿੱਤਾ। 4 ਸਤੰਬਰ ਨੂੰ DGP ਭਾਵਰਾ ਦੀ ਛੁੱਟੀ ਖ਼ਤਮ ਹੋ ਰਹੀ ਹੈ। ਸਰਕਾਰ ਉਸਨੂੰ ਪੰਜਾਬ ਦਾ ਡੀਜੀਪੀ ਨਹੀਂ ਰੱਖਣਾ ਚਾਹੁੰਦੀ।
ਭਾਵਰਾ ਦੀ ਛੁੱਟੀ ਵਧਾਉਣ ਜਾਂ ਦੂਜੀ ਥਾਂ ਪੋਸਟਿੰਗ ਲੈਣ ਦੀ ਸਲਾਹ ਦਿੱਤੀ ਗਈ ਸੀ ਪਰ ਸਰਕਾਰ ਦੀ ਗੱਲ ਨਾ ਮੰਨਣ 'ਤੇ ਭਾਵਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਸਰਕਾਰ ਗੌਰਵ ਯਾਦਵ ਦੀ ਪਰਫਾਰਮੈਂਸ ਤੋਂ ਸੰਤੁਸ਼ਟ ਹੈ।ਯਾਦਵ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਿਆ ਹੈ ਅਤੇ ਫੋਰਸ ਦਾ ਮਨੋਬਲ ਵਧਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ