ਪੜਚੋਲ ਕਰੋ
Advertisement
ਸਰਹੱਦੀ ਖੇਤਰ 'ਚ ਬਗੈਰ ਅਧਿਆਪਕ ਚੱਲ ਰਹੇ ਸਕੂਲ, 'ਆਪ' ਨੇ ਲਾਏ ਵੱਡੇ ਇਲਜ਼ਾਮ
ਪੰਜਾਬ ਦੀ ਸਕੂਲੀ ਸਿੱਖਿਆ ਲੀਹੋਂ ਲਹਿ ਗਈ ਹੈ। ਇਸ ਗੱਲ ਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਤੋਂ ਹੀ ਲਾਇਆ ਜਾ ਸਕਦਾ ਜਿਨ੍ਹਾਂ ਮੁਤਾਬਕ ਇਕੱਲੇ ਸਰਹੱਦੀ ਖੇਤਰ ਦੇ 6 ਜ਼ਿਲ੍ਹਿਆਂ 'ਚ 55 ਸਰਕਾਰੀ ਸਕੂਲਾਂ 'ਚ ਇੱਕ ਵੀ ਅਧਿਆਪਕ ਨਹੀਂ। ਇਹ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਾਏ ਹਨ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਹੈਰਾਨੀ ਦੀ ਗੱਲ਼ ਹੈ ਕਿ ਓਪੀ ਸੋਨੀ ਤੇ ਅਰੁਣਾ ਚੌਧਰੀ ਦੋਵੇਂ ਕਾਂਗਰਸੀ ਸਿੱਖਿਆ ਮੰਤਰੀ ਸਰਹੱਦੀ ਪੱਟੀ ਨਾਲ ਸਬੰਧਤ ਸਨ। ਇਸ ਦੇ ਬਾਵਜੂਦ ਸਕੂਲਾਂ ਦਾ ਇਹ ਹਾਲ ਹੈ।
ਚੰਡੀਗੜ੍ਹ: ਪੰਜਾਬ ਦੀ ਸਕੂਲੀ ਸਿੱਖਿਆ ਲੀਹੋਂ ਲਹਿ ਗਈ ਹੈ। ਇਸ ਗੱਲ ਦਾ ਅੰਦਾਜ਼ਾ ਸਰਕਾਰੀ ਅੰਕੜਿਆਂ ਤੋਂ ਹੀ ਲਾਇਆ ਜਾ ਸਕਦਾ ਜਿਨ੍ਹਾਂ ਮੁਤਾਬਕ ਇਕੱਲੇ ਸਰਹੱਦੀ ਖੇਤਰ ਦੇ 6 ਜ਼ਿਲ੍ਹਿਆਂ 'ਚ 55 ਸਰਕਾਰੀ ਸਕੂਲਾਂ 'ਚ ਇੱਕ ਵੀ ਅਧਿਆਪਕ ਨਹੀਂ। ਇਹ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਾਏ ਹਨ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਹੈਰਾਨੀ ਦੀ ਗੱਲ਼ ਹੈ ਕਿ ਓਪੀ ਸੋਨੀ ਤੇ ਅਰੁਣਾ ਚੌਧਰੀ ਦੋਵੇਂ ਕਾਂਗਰਸੀ ਸਿੱਖਿਆ ਮੰਤਰੀ ਸਰਹੱਦੀ ਪੱਟੀ ਨਾਲ ਸਬੰਧਤ ਸਨ। ਇਸ ਦੇ ਬਾਵਜੂਦ ਸਕੂਲਾਂ ਦਾ ਇਹ ਹਾਲ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਰਹੱਦੀ ਜ਼ਿਲਿਆਂ ਦੇ 150 ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਅਜਿਹੇ ਹਨ, ਜਿੱਥੇ ਸਿਰਫ਼ ਇੱਕ ਅਧਿਆਪਕ ਹੈ ਜਦਕਿ ਸੂਬੇ ਭਰ 'ਚ ਅਜਿਹੇ ਇੱਕ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ 1000 ਤੋਂ ਵੱਧ ਹੈ, ਜੋ ਨਾ ਸਿਰਫ ਸਰਕਾਰਾਂ ਦੀਆਂ ਬਣਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਦੀ ਪੋਲ ਖੋਲ੍ਹਦੇ ਹਨ ਬਲਕਿ ਸਿੱਖਿਆ ਦੇ ਅਧਿਕਾਰ ਕਾਨੂੰਨ (ਆਰਟੀਆਈ) ਦੀਆਂ ਵੀ ਧੱਜੀਆਂ ਉਡਾਉਂਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ-ਬੀਜੇਪੀ ਸਰਕਾਰਾਂ ਨੇ ਪ੍ਰਾਈਵੇਟ ਸਿੱਖਿਆ ਮਾਫ਼ੀਆ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ ਨਾਲ ਰਾਜ ਦੇ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। 'ਆਪ' ਲੀਡਰਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਦੇਖ ਕੇ ਇੰਜ ਲੱਗਦਾ ਹੈ ਕਿ ਜਾਂ ਤਾਂ ਸੂਬੇ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਤੇ ਜਾਂ ਫਿਰ ਤਥਾ-ਕਥਿਤ ਸਰਕਾਰ ਦੇ ਏਜੰਡੇ 'ਤੇ ਲੋਕ ਹੀ ਨਹੀਂ ਹਨ।
ਸਰਬਜੀਤ ਕੌਰ ਨੇ ਕਿਹਾ ਕਿ ਇੱਕ ਪਾਸੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਦੇ ਵਿਰੋਧ 'ਚ ਮਾਪੇ ਰੋਸ-ਮੁਜ਼ਾਹਰੇ ਕਰ ਰਹੇ ਹਨ, ਦੂਜੇ ਪਾਸੇ ਬੀ.ਐਡ, ਈਟੀਟੀ ਤੇ ਟੈਟ ਪਾਸ-ਨੈਟ ਪਾਸ ਹਜ਼ਾਰਾਂ ਯੋਗ ਤੇ ਬੇਰੁਜ਼ਗਾਰ ਉਮੀਦਵਾਰ ਨੌਕਰੀਆਂ ਲਈ ਸੜਕਾਂ ਤੇ ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹ ਰਹੇ ਹਨ। ਨੌਕਰੀ ਨਾ ਮਿਲਣ ਤੋਂ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲਦਲ ਤੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ, ਚੱਕ ਭਾਈ ਕੇ (ਬੁਢਲਾਡਾ) ਦਾ ਬੇਹੱਦ ਹੋਣਹਾਰ ਦਲਿਤ ਅਤੇ ਅਪੰਗ ਨੌਜਵਾਨ ਜਗਸੀਰ ਸਿੰਘ ਇਸ ਦੀ ਤਾਜ਼ਾ ਮਿਸਾਲ ਹੈ, ਜਿਸ ਨੇ ਐਮ.ਏ, ਬੀ.ਐਡ ਦੇ ਨਾਲ ਨਾਲ ਯੂਜੀਸੀ ਨੈੱਟ ਪਾਸ ਤੇ ਟੈਟ ਪਾਸ ਹੋਣ ਦੇ ਬਾਵਜੂਦ ਚਪੜਾਸੀ ਤੱਕ ਦੀ ਨੌਕਰੀ ਨਹੀਂ ਮਿਲੀ ਤੇ ਉਹ ਫਾਹਾ ਲੈਣ ਲਈ ਮਜਬੂਰ ਹੋ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement