ਚੰਡੀਗੜ੍ਹ: ਆਪ ਸਰਕਾਰ ਵੱਲੋਂ ਹਰ ਘਰ ਤਿਰੰਗਾ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸੀ।ਜਿਸ ਨੂੰ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਾਪਿਸ ਲੈਣ ਦੀ ਸਲਾਹ ਦਿੱਤੀ ਹੈ। ਰਾਜਾ ਵੜਿੰਗ ਨੇ ਟਵੀਟ ਕਰ ਕਿਹਾ, ਸਾਡਾ ਤਿਰੰਗਾ ਸਾਡੇ ਦਿਲਾਂ ਵਿੱਚ ਹੈ। ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਇਸ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ।ਤਿਰੰਗਾ ਕਿਸੇ ਘਰ ਵਿੱਚ ਹੋਵੇ ਜਾ ਨਾ ਹੋਵੇ ਪਰ ਦਿਲ ‘ਚ ਜ਼ਰੂਰ ਹੋਣਾ ਚਾਹੀਦਾ ਹੈ।ਆਪ ਪੰਜਾਬ ਨੂੰ ਆਪਣੇ ਆਦੇਸ਼ ਤੁਰੰਤ ਵਾਪਿਸ ਲੈਣੇ ਚਾਹੀਦੇ ਹਨ।"