ਚੰਡੀਗੜ੍ਹ: ਸਰਕਾਰ ਨੇ ਸੂਬੇ ਵਿੱਚ ਰੈਸਟੋਰੈਂਟ, ਹੋਟਲ ਅਤੇ ਮਾਲ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਰ ਸਰਕਾਰ ਚਿੰਤਤ ਹੈ ਕਿ ਹੋਟਲ ਅਤੇ ਮਾਲ ਖੋਲ੍ਹਣ ਨਾਲ ਕਮਿਊਨਿਟੀ ਟਰਾਂਸਮਿਸ਼ਨ ਨਾ ਫੈਲ ਜਾਵੇ। ਸਰਕਾਰ ਇਸ ਬਾਰੇ ਵਧੇਰੇ ਸੁਚੇਤ ਹੈ। ਉਂਝ, ਸਰਕਾਰ ਨੇ ਹੋਟਲ, ਰੈਸਟੋਰੈਂਟਾਂ ਲਈ ਆਪਣੀ 5 ਟਾਇਰਡ ਐਕਸ਼ਨ ਪਲਾਨ ਤਿਆਰ ਕੀਤੀ ਹੈ। ਪਰ ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਮਾਹਰ ਕਮੇਟੀ ਦਾ ਨਾਲ ਮਸ਼ਵਰਾ ਵੀ ਕੀਤਾ ਜਾਵੇਗਾ।
ਐਮਐਚਏ ਵਲੋਂ 8 ਜੂਨ ਤੋਂ ਬਾਅਦ ਹੋਟਲ, ਰੈਸਟੋਰੈਂਟ ਅਤੇ ਮਾਲਜ਼ ਖੋਲ੍ਹਣ ਲਈ ਕਿਹਾ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਕੁਝ ਗਾਈਡ ਲਾਈਨਾਂ ਜਾਰੀ ਕੀਤੀਆਂ ਗਈਆਂ ਹਨ।
ਨਿਯਮਾਂ ਦੀ ਉਲੰਘਣਾ ਕਰਨ 'ਤੇ ਅਧਿਕਾਰੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ:
ਸਰਕਾਰ ਵੱਲੋਂ ਹੋਟਲ ਅਤੇ ਮਾਲਾਂ ਵਿੱਚ ਨਿਗਰਾਨੀ ਲਈ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਵਿੱਚ ਬੀਡੀਪੀਓ, ਐਸਐਚਓ, ਤਹਿਸੀਲਦਾਰ ਅਤੇ ਐਸਡੀਐਮ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਰਾਜ ਵਿੱਚ ਹੋਟਲ, ਰੈਸਟੋਰੈਂਟ ਅਤੇ ਮਾਲਾਂ ਦੀ ਚੈਕਿੰਗ ਕਰਨਗੇ।
ਜੇ ਇਨ੍ਹਾਂ ਸੰਸਥਾਵਾਂ ‘ਚ ਸਰਕਾਰ ਦੁਆਰਾ ਜਾਰੀ ਕੀਤੀ ਐਡਵਾਇਜ਼ਰੀ ਜਿਵੇਂ ਸਮਾਜਿਕ ਦੂਰੀ ਅਤੇ ਸੈਨੀਟੇਸ਼ਨ ਵਰਗੀਆਂ ਹੋਰ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ। ਜੇਕਰ ਕਿਸੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਜੁਰਮਾਨਾ ਲਗਾਇਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਮਿਊਨਿਟੀ ਟਰਾਂਸਮਿਸ਼ਨ ਬਾਰੇ ਸਰਕਾਰ ਚੇਤਾਵਨੀ ਦੇ ਪੰਜਾਬ ‘ਚ ਹੋਟਲ ਅਤੇ ਮਾਲਜ਼ ਖੋਲ੍ਹਣ ਦੀ ਤਿਆਰੀ ਸ਼ੁਰੂ
ਏਬੀਪੀ ਸਾਂਝਾ
Updated at:
06 Jun 2020 11:51 AM (IST)
ਸੂਬੇ ‘ਚ ਐਡਵਾਇਜ਼ਰੀ ਦੀ ਪਾਲਣਾ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਰਕਾਰ ਨੇ ਹੋਟਲ, ਰੈਸਟੋਰੈਂਟਾਂ ਲਈ ਆਪਣੀ 5 ਟਾਇਰਡ ਐਕਸ਼ਨ ਪਲਾਨ ਤਿਆਰ ਕੀਤਾ ਹੈ।
- - - - - - - - - Advertisement - - - - - - - - -