ਪੜਚੋਲ ਕਰੋ

ਲਹੂ ਹੋਇਆ ਚਿੱਟਾ, ਦਾਦਾ ਦਾਦੀ ਨੇ ਚਾਰ ਲੱਖ 'ਚ ਵੇਚਿਆ ਪੋਤਾ

ਚਿੱਟੇ ਲਹੂ ਦੀ ਮਿਸਾਲ ਪਟਿਆਲਾ ਵਿੱਚ ਵੇਖਣ ਨੂੰ ਮਿਲੀ। ਇੱਥੇ ਦਾਦਾ-ਦਾਦੀ ਵੱਲੋਂ ਆਪਣੇ ਡੇਢ ਮਹੀਨੇ ਦੇ ਪੋਤੇ ਨੂੰ ਚਾਰ ਲੱਖ ਵਿੱਚ ਵੇਚ ਦਿੱਤਾ ਗਿਆ। ਪੁਲਿਸ ਨੇ ਦਾਦਾ-ਦਾਦਾ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਕੀਤਾ ਬੱਚਾ ਮਾਂ ਦੇ ਹਵਾਲੇ ਕਰ ਦਿੱਤਾ ਹੈ।

ਪਟਿਆਲਾ: ਚਿੱਟੇ ਲਹੂ ਦੀ ਮਿਸਾਲ ਪਟਿਆਲਾ ਵਿੱਚ ਵੇਖਣ ਨੂੰ ਮਿਲੀ। ਇੱਥੇ ਦਾਦਾ-ਦਾਦੀ ਵੱਲੋਂ ਆਪਣੇ ਡੇਢ ਮਹੀਨੇ ਦੇ ਪੋਤੇ ਨੂੰ ਚਾਰ ਲੱਖ ਵਿੱਚ ਵੇਚ ਦਿੱਤਾ ਗਿਆ। ਪੁਲਿਸ ਨੇ ਦਾਦਾ-ਦਾਦਾ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਕੀਤਾ ਬੱਚਾ ਮਾਂ ਦੇ ਹਵਾਲੇ ਕਰ ਦਿੱਤਾ ਹੈ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੀਰਾਂਪੁਰ ਵਿੱਚ ਰਹਿੰਦੇ ਲਖਨਊ ਦੇ ਮੂਲ ਵਾਸੀ ਰਾਕੇਸ਼ ਨੇ ਚਾਰ ਅਕਤੂਬਰ ਨੂੰ ਸ਼ਿਕਾਇਤ ਲਿਖਵਾਈ ਸੀ ਕਿ 2 ਅਕਤੂਬਰ ਨੂੰ ਉਸ ਦੇ ਡੇਢ ਸਾਲ ਦੇ ਲੜਕੇ ਪ੍ਰਿੰਸ ਨੂੰ ਹਸਪਤਾਲ ਤੋਂ ਕੋਈ ਔਰਤ ਧੋਖੇ ਨਾਲ ਲੈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚੇ ਨੂੰ ਉਸ ਦੇ ਦਾਦਾ ਸਕਾਈ ਰਾਮ ਤੇ ਦਾਦੀ ਕ੍ਰਿਸ਼ਨਾ ਦੇਵੀ ਦਵਾਈ ਦਿਵਾਉਣ ਲਈ ਰਾਜਿੰਦਰਾ ਹਸਪਤਾਲ ਲੈ ਕੇ ਗਏ ਸਨ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਇਹ ਮਨੁੱਖੀ ਤਸਕਰੀ ਦਾ ਮਾਮਲਾ ਨਿਕਲ਼ਿਆ। ਇਸ ਤਹਿਤ ਸਕਾਈ ਰਾਮ ਤੇ ਕ੍ਰਿਸ਼ਨਾ ਸਮੇਤ ਮਮਤਾ ਪਤਨੀ ਨਰੇਸ਼ ਕੁਮਾਰ ਵਾਸੀ ਬਰਨਾਲਾ, ਕਮਲੇਸ਼ ਪਤਨੀ ਸਤਪਾਲ ਵਾਸੀ ਮਾਨਸਾ ਖ਼ਿਲਾਫ਼ ਕੇਸ ਦਰਜ ਕਰਕੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇਰੀ ਜਾਂਚ ਦੌਰਾਨ ਰਾਜਿੰਦਰਾ ਹਸਪਤਾਲ ਦੀ ਵਾਰਡ ਅਟੈਂਡੈਟ ਸਰੋਜ ਬਾਲਾ, ਸੀਮਾ ਵਾਸੀ ਸਹਾਰਨਪੁਰ ਤੇ ਬੱਚਾ ਖਰੀਦਣ ਵਾਲ਼ੇ ਸੰਗਰੂਰ ਵਾਸੀ ਪੰਕਜ ਗੋਇਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤਾ ਗਿਆ। ਉਧਰ ਬੱਚੇ ਦੇ ਖਰੀਦਦਾਰ ਕੋਲ ਦਸਾਂ ਸਾਲਾਂ ਦੀ ਲੜਕੀ ਵੀ ਦੱਸੀ ਜਾ ਰਹੀ ਹੈ। ਐਸਐਸਪੀ ਸਿੱਧੂ ਅਨੁਸਾਰ ਹਸਪਤਾਲ ਵਿੱਚ ਸਰੋਜ ਬਾਲਾ ਨੇ ਬੱਚੇ ਨੂੰ ਵੇਚਣ ਦੀ ਗੱਲ ਚਲਾਈ, ਤਾਂ ਸਕਾਈ ਰਾਮ ਵੱਲੋਂ ਸਹਿਮਤੀ ਦੇ ਦਿੱਤੀ ਗਈ। ਇਸ ਮਗਰੋਂ ਸਰੋਜ ਨੇ ਆਪਣੀ ਜਾਣਕਾਰ ਮਮਤਾ, ਮਮਤਾ ਨੇ ਸਹੇਲੀ ਕਮਲੇਸ਼ ਕੌਰ ਨੂੰ ਤੇ ਕਮਲੇਸ਼ ਨੇ ਆਪਣੀ ਦੂਰ ਦੀ ਰਿਸ਼ਤੇਦਾਰ ਊਸ਼ਾ ਵਾਸੀ ਅੰਮ੍ਰਿਤਸਰ ਨੂੰ ਖਰੀਦਦਾਰ ਲੱਭਣ ਲਈ ਆਖਿਆ। ਊਸ਼ਾ ਵੱਲੋਂ ਦੱਸ ਪਾਉਣ ’ਤੇ ਉਸ ਦੀ ਸਹੇਲੀ ਸੀਮਾ ਨੇ ਅੱਗੇ ਆਪਣੀ ਦੇਹਰਾਦੂਨ ਵਾਸੀ ਸਹੇਲੀ ਬੀਬਾ ਕੋਲ ਗੱਲ ਕੀਤੀ ਜਿਸ ਨੇ ਸੰਗਰੂਰ ਵਾਸੀ ਪੰਕਜ ਗੋਇਲ ਨੂੰ ਬੱਚੇ ਦੀ ਲੋੜ ਹੋਣ ਬਾਰੇ ਦੱਸਿਆ ਤੇ ਸਾਰਿਆਂ ਨੇ ਰਲ ਕੇ ਇਹ ਬੱਚਾ ਕਥਿਤ ਰੂਪ ’ਚ ਪੰਕਜ ਗੋਇਲ ਨੂੰ ਚਾਰ ਲੱਖ ਵਿੱਚ ਵੇਚ ਦਿੱਤਾ। ਐਸਐਸਪੀ ਨੇ ਹੋਰ ਦੱਸਿਆ ਕਿ ਮੁਲਜ਼ਮਾਂ ਤੋਂ 1.94 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।

ਟਾਪ ਹੈਡਲਾਈਨ

Gangster Deport: ਵੱਡੀ ਖ਼ਬਰ, ਬਦਨਾਮ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ, 6 ਮਹੀਨੇ ਚੱਲਿਆ ਆਪਰੇਸ਼ਨ ਨੋਮੈਡ ਹੰਟ; ਕਤਲ ਦੇ ਮਾਮਲਿਆਂ ਸਣੇ ਕਈ...
ਵੱਡੀ ਖ਼ਬਰ, ਬਦਨਾਮ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ, 6 ਮਹੀਨੇ ਚੱਲਿਆ ਆਪਰੇਸ਼ਨ ਨੋਮੈਡ ਹੰਟ; ਕਤਲ ਦੇ ਮਾਮਲਿਆਂ ਸਣੇ ਕਈ...
ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ
ਕੇਂਦਰੀ ਮੰਤਰੀ ਤੋਂ ਬਾਅਦ 3 ਸੂਬਿਆਂ 'ਚ ਹੰਗਾਮਾ, ਸਿੱਖਿਆ ਮੰਤਰੀਆਂ ਦੇ ਅਸਤੀਫੇ ਦੀ ਮੰਗ
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ
ਅੱਜ ਬੰਦ ਰਹੇਗਾ ਪੰਜਾਬ, ਜਲੰਧਰ ਦੇ ਸਕੂਲਾਂ 'ਚ ਛੁੱਟੀ; ਬਜ਼ਾਰ ਬੰਦ ਕਰਨ ਦੀ ਅਪੀਲ
ਲੇਡੀ ਇੰਸਪੈਕਟਰ ਨਾਲ ਰੇਪ ਕੇਸ 'ਚ ਵੱਡਾ ਖੁਲਾਸਾ! ਦੋਸ਼ੀ SI ਦੇ ਦਾਦਾ-ਪਿਓ...
ਲੇਡੀ ਇੰਸਪੈਕਟਰ ਨਾਲ ਰੇਪ ਕੇਸ 'ਚ ਵੱਡਾ ਖੁਲਾਸਾ! ਦੋਸ਼ੀ SI ਦੇ ਦਾਦਾ-ਪਿਓ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਨਵੇਂ ਲੁੱਕ 'ਚ ਆਵੇਗੀ Mahindra Scorpio N, ਜਾਣ ਲਓ ਕੀਮਤ, ਫੀਚਰ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੁਲਾਈ 2026
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Embed widget