ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਾਰੀਖ ਵਧਾ ਦਿੱਤੀ ਗਈ ਹੈ। ਹੁਣ 14 ਫਰਵਰੀ ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਇਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ ਅਪੀਲ ਮਗਰੋਂ ਲਿਆ ਹੈ। ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਨੂੰ ਵੋਟਾਂ ਦੀ ਮਿਤੀ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ ਸੀ। ਚੋਣ ਕਮਿਸ਼ਨ (Election Commission) ਨੇ ਇਸ ਬਾਰੇ ਅੱਜ ਅਹਿਮ ਬੈਠਕ ਕਰਕੇ ਚੋਣਾਂ ਦੀ ਤਾਰੀਖ 20 ਫਰਵਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਨਵਾਂ ਸ਼ੈਡਿਊਲ ਜਾਰੀ ਕੀਤਾ ਹੈ।
ਚੋਣਾਂ ਲਈ ਨਵਾਂ ਸ਼ੈਡਿਊਲ:
1. ਨੋਟੀਫਿਕੇਸ਼ਨ ਦੀ ਮਿਤੀ: 25 ਜਨਵਰੀ 2022 (ਮੰਗਲਵਾਰ)
2. ਨਾਮਜ਼ਦਗੀ ਦੀ ਆਖਰੀ ਮਿਤੀ: 1 ਫਰਵਰੀ 2022 (ਮੰਗਲਵਾਰ)
3. ਪੜਤਾਲ ਦੀ ਮਿਤੀ: 2 ਫਰਵਰੀ 2022 (ਬੁੱਧਵਾਰ)
4. ਪਰਚਾ ਵਾਪਸ ਲੈਣ ਦੀ ਮਿਤੀ: 4 ਫਰਵਰੀ 2022 (ਸ਼ੁੱਕਰਵਾਰ)
5. ਪੋਲ ਦੀ ਮਿਤੀ: 20 ਫਰਵਰੀ 2022 (ਐਤਵਾਰ)।
ਵੋਟਾਂ ਦੀ ਗਿਣਤੀ 10 ਮਾਰਚ 2022 (ਵੀਰਵਾਰ) ਨੂੰ ਕੀਤੀ ਜਾਵੇਗੀ।