ਪੜਚੋਲ ਕਰੋ
Advertisement
GST ਘੁਟਾਲੇ 'ਤੇ ਭਗਵੰਤ ਦੀ ਟਿੱਪਣੀ, ਕਿਹਾ ਲੁੱਟਣ ਵਾਲਿਆਂ ਲਈ ਨਹੀਂ, ਸਿਰਫ ਲੋਕਾਂ ਲਈ ਹੀ ਖਾਲੀ ਹੈ ਖਜਾਨਾ...
ਆਬਕਾਰੀ ਵਿਭਾਗ ‘ਚ 100 ਕਰੋੜ ਤੋਂ ਵੱਧ ਦੇ ਜੀਐੱਸਟੀ (ਟੈੱਕਸ) ਚੋਰੀ ਘੁਟਾਲੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।
ਚੰਡੀਗੜ੍ਹ: ਆਬਕਾਰੀ ਵਿਭਾਗ ‘ਚ 100 ਕਰੋੜ ਤੋਂ ਵੱਧ ਦੇ ਜੀਐੱਸਟੀ (ਟੈੱਕਸ) ਚੋਰੀ ਘੁਟਾਲੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।ਉਨ੍ਹਾਂ ਕਿਹਾ ਕਿ "ਖਜ਼ਾਨਾ ਸਿਰਫ ਲੋਕਾਂ ਲਈ ਖਾਲੀ ਹੈ।ਭ੍ਰਿਸ਼ਟਾਚਾਰੀਆਂ, ਦਲਾਲਾਂ ਅਤੇ ਬਹੁਭਾਂਤੀ ਮਾਫੀਏ ਦੇ ਲੁੱਟਣ ਲਈ ਸਰਕਾਰੀ ਸੋਮੇ-ਸਰੋਤ ਨੱਕੋਂ-ਨੱਕ ਭਰੇ ਹੋਏ ਹਨ।"
ਇਹ ਵੀ ਪੜ੍ਹੋ: ਮੀਂਹ ਨਾਲ ਕਿਸਾਨਾਂ ਦੀ ਝੋਨੇ ਤੇ ਨਰਮੇ ਦੀ ਸੈਂਕੜੇ ਏਕੜ ਫਸਲ ਬਰਬਾਦ
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੂਰੀ ਤਰਾ ਫੇਲ ਮੁੱਖ ਮੰਤਰੀ ਕਰਾਰ ਦਿੱਤਾ। ਭਗਵੰਤ ਮਾਨ ਨੇ ਕਿਹਾ,
ਇਹ ਵੀ ਪੜ੍ਹੋ: ਦਾਊਦ ਇਬਰਾਹਿਮ 'ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੀ ਜ਼ਮੀਨ 'ਤੇ ਨਹੀਂ ਅੰਡਰਵਰਲਡ ਡੌਨ'
ਮਾਨ ਨੇ ਕਿਹਾ,
" ਕਰ ਅਤੇ ਆਬਕਾਰੀ ਮਹਿਕਮੇ ਦਾ ਇਹ ਭ੍ਰਿਸ਼ਟਾਚਾਰੀ ਗਿਰੋਹ ਰਾਤੋਂ-ਰਾਤ ਪੈਦਾ ਨਹੀਂ ਹੋਇਆ, ਬਲਕਿ ਬਾਦਲਾਂ ਦੇ ਰਾਜ ਵੇਲੇ ਤੋਂ ਚਲਦਾ ਆ ਰਿਹਾ ਹੈ।ਇਸ ਪੂਰੇ ਗਿਰੋਹ ਦੀ ਨਿਰਪੱਖ ਜਾਂਚ ਹਾਈਕੋਰਟ ਦੇ ਜੱਜਾਂ ਦੀ ਨਿਗਰਾਨੀ ਥੱਲੇ ਹੋਵੇ ਤਾਂ ਇਸ ਭ੍ਰਿਸ਼ਟਾਚਾਰੀ ਗਿਰੋਹ ਦੀਆਂ ਜੜਾਂ ਤੁਹਾਡੀ 2002-2007 ਸਰਕਾਰ ਤੋਂ ਵੀ ਡੂੰਘੀਆਂ ਉਤਰ ਜਾਣਗੀਆਂ। "
-
" ਜਨਾਬ! ਤੁਸੀ ਕਿੱਥੇ ਸੁੱਤੇ ਪਏ ਰਹੇ ਸਾਢੇ ਤਿੰਨ ਸਾਲ ਕਿ ਤੁਹਾਨੂੰ ਆਪਣੇ ਹੀ ਮਹਿਕਮੇ ਦੇ ਚੱਲ ਰਹੇ ਅਰਬਾਂ ਰੁਪਏ ਦੇ ਗੋਰਖਧੰਦੇ ਬਾਰੇ ਪਤਾ ਨਹੀਂ ਲੱਗ ਸਕਿਆ। ਰਾਜਾ ਸਾਹਿਬ! ਐਨੇ ਲੰਬੇ ਸਮੇਂ ਤੋਂ ਆਰਗੇਨਾਇਜਡ ਤਰੀਕੇ ਨਾਲ ਹੋ ਰਹੀ ਚੋਰ-ਬਜਾਰੀ ਬਾਰੇ ਤੁਹਾਨੂੰ ਪੱਕਾ ਜਾਣਕਾਰੀ ਹੋਵੇਗੀ, ਪਰ ਤੁਸੀ ਉਸੇ ਤਰਾਂ ਅੱਖਾ ਮੁੰਦੀ ਰੱਖੀਆਂ ਜਿਵੇ ਰੇਤ ਮਾਫੀਆਂ, ਸ਼ਰਾਬ ਮਾਫੀਆਂ ਆਦਿ ਬਾਰੇ ਮੁੰਦ ਰੱਖੀਆਂ ਹਨ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement