Six packets of heroin recovered: BSF ਅਤੇ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਬੀਐਸਐਫ ਗੁਰਦਾਸਪੁਰ ਦੀ ਆਦੀਆ ਚੌਕੀ ਨੇੜੇ ਬੀਐਸਐਫ ਅਤੇ ਪੰਜਾਬ ਪੁਲੀਸ ਨੂੰ ਮਿਲੀ ਇਨਪੁਟ ਤੋਂ ਬਾਅਦ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ ਛੇ ਪੈਕਟ ਬਰਾਮਦ ਕੀਤੇ ਹਨ। ਇਹਨ੍ਹਾਂ ਪੈਕਟਾਂ ਵਿੱਚ ਕੁਲ 6 ਕਿਲੋਂ 279 ਗ੍ਰਾਮ ਹੈਰੋਇਨ ਪਾਈ ਗਈ ਹੈ। ਇਹ ਰਿਕਵਰੀ ਆਦੀਆਂ ਪਿੰਡ ਦੇ ਬਾਹਰ ਵਾਰ ਪੈਲਿਆਂ ਵਿੱਚੋਂ ਕੀਤੀ ਗਈ ਹੈ। ਇਸ ਦੀ ਪੁਸ਼ਟੀ ਬੀਐਸਐਫ ਪੰਜਾਬ ਫ੍ਰੰਟਿਅਰ ਕੀਤੀ ਗਈ ਹੈ।
ਹੋਰ ਪੜ੍ਹੋ :ਚੇਅਰਮੈਨ ਰਣਜੋਧ ਸਿੰਘ ਹਡਾਣਾ ਐਕਸ਼ਨ ਮੋਡ ’ਚ, ਨਾਜਾਇਜ਼ ਰੂਟ ’ਤੇ ਚੱਲ ਰਹੀ ਬੱਸ ਕੀਤੀ ਕਾਬੂ
ਗੁਰਦਾਸਪੁਰ ਦੀ ਆਦੀਆ ਪੋਸਟ ‘ਤੇ ਪਾਕਿਸਤਾਨੀ ਡਰੋਨ ਆਇਆ ਸੀ ਨਜ਼ਰ
ਦੱਸ ਦਈਏ ਕਿ ਬੀਤੀ 22 ਅਕਤੂਬਰ ਦੀ ਰਾਤ ਨੂੰ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਆਦੀਆ ਪੋਸਟ ‘ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਡਰੋਨ ‘ਤੇ 21 ਰਾਉਂਡ ਵੀ ਫਾਇਰ ਕੀਤੇ ਗਏ।
ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜਿਆ, ਇਲਾਕੇ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਗਈ
ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ। ਇਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਆਡਿਆਣਾ ਚੌਕੀ ਨੇੜੇ ਕਰਨੈਲ ਸਿੰਘ ਬੱਗਾ ਪੁੱਤਰ ਸਵਰਨ ਸਿੰਘ ਦੇ ਖੇਤਾਂ ‘ਚ ਪਲਾਸਟਿਕ ਦੇ ਲਿਫਾਫੇ ‘ਚ ਬੰਨ੍ਹਿਆ ਵੱਡਾ ਪੈਕਟ ਦੇਖਿਆ ਗਿਆ। ਨੂੰ ਕਬਜ਼ੇ ‘ਚ ਲੈ ਕੇ ਚੈਕਿੰਗ ਕਰਨ ‘ਤੇ ਉਸ ‘ਚੋਂ 6 ਪੈਕਟ ਹੈਰੋਇਨ ਬਰਾਮਦ ਹੋਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read More:- Click Link:-
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ