ਗੁਰਦਾਸਪੁਰ: ਲੌਕਡਾਊਨ ਕਾਰਨ ਕੰਮ ਕਾਜ ਠੱਪ ਹੋਣ ਕਾਰਨ ਜਿੱਥੇ ਲੋਕ ਘਰਾਂ ਵਿੱਚ ਬੈਠ ਕੇ ਸਰਕਰਾਂ ਨੂੰ ਕੋਸ ਰਹੇ ਹਨ ਉੱਥੇ ਕੁੱਝ ਲੋਕ ਇਸ ਦੌਰਾਨ ਵਿਲੱਖਣ ਤਰੀਕੇ ਨਾਲ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਗੁਰਦਾਸਪੁਰ ਵਿੱਚ ਦੋ ਸਕੇ ਭਰਾਵਾਂ ਨੇ ਇਸ ਲੌਕਡਾਉਣ ਵਿੱਚ ਘਰ ਦੀ ਛੱਤ ਉਪਰ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਘਰ ਦੀ ਛੱਤ ਉਪਰ ਹੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੇਚ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।


ਉਨ੍ਹਾਂ ਦੱਸਿਆ ਕਿ ਉਹ ਇਸ ਵਾਰ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੀ ਕਰ ਰਹੇ ਹਨ ਅਤੇ ਉਸਦੀ ਪਨੀਰੀ ਵੀ ਤਿਆਰ ਕਰ ਰਹੇ ਹਨ। ਜੋ ਕਿ ਕਾਫੀ ਲਾਭਦਾਇਕ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕੀ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਸਹੀ ਢੰਗ ਨਾਲ ਖੇਤੀਬਾੜੀ ਕਰਕੇ ਵੀ ਚੰਗੇ ਪੈਸੇ ਕਮਾਏ ਜਾ ਸਕਦੇ ਹਨ।


ਗੁਰਦਾਸਪੁਰ ਵਾਸੀ ਨਿਤਿਨ ਅਤੇ ਜਤਿਨ ਨੇ ਦੱਸਿਆ ਕਿ ਉਹ ਇਕ ਫੀਡ ਸਟੋਰ ਚਲਾਉਂਦੇ ਹਨ ਪਰ ਲੌਕਡਾਉਣ ਕਰਕੇ ਕੰਮ ਕਾਜ ਠੱਪ ਹੋਣ ਕਰਕੇ ਉਹਨਾਂ ਨੇ ਘਰ ਦੀ ਛੱਤ ਉਪਰ ਹੀ ਸਬਜ਼ੀਆਂ ਦੀ ਖੇਤੀ ਕਰਨ ਦੀ ਸੋਚੀ ਅਤੇ ਯੂਟਿਊਬ ਤੋਂ ਟ੍ਰੈੱਸ ਗਾਰਡਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤਰ੍ਹਾਂ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕੀਤੀ। ਸ਼ੁਰੂ ਵਿੱਚ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਪਰ ਹੌਲੀ-ਹੌਲੀ ਜਾਣਕਾਰੀ ਅਨੁਸਾਰ ਉਹ ਕੰਮ ਕਰਦੇ ਗਏ ਅਤੇ ਅੱਜ ਚੰਗੀ ਕਮਾਈ ਕਰ ਰਹੇ ਹਨ। 


ਆਪਣੀ ਘਰ ਦੀ ਛੱਤ ਉਪਰ ਹੀ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੀ ਵੇਚ ਰਹੇ ਹਨ। ਉਹਨਾਂ ਦਸਿਆ ਕਿ ਉਹ ਇਸ ਖੇਤੀ ਵਿਚ ਦਵਾਈਆਂ ਦੀ ਵਰਤੋਂ ਬਿਲਕੁੱਲ ਨਹੀਂ ਕਰਦੇ ਸਿਰਫ ਦੇਸੀਂ ਗੰਡੋਇਆ ਦੀ ਖਾਦ ਵਰਤ ਰਹੇ ਹਨ।