ਪੜਚੋਲ ਕਰੋ

Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ

Gurdeep Singh Batth : ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਬਾਠ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ ਹਨ।

Gurdeep Singh Batth : ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਬਾਠ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਹੋਈ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ।

ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੁਰਦੀਪ ਬਾਠ ਨੇ ਪੰਜਾਬ ਦੇ ਮੁੱਦਿਆਂ ਅਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਆਪਣਾ ਸਟੈਂਡ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਅਤੇ ਨਸ਼ਿਆਂ ਖ਼ਿਲਾਫ਼ ਲੜਾਈ ਕੋਈ ਲੋਕਲ ਪਾਰਟੀ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੜ ਸਕਦੀ ਹੈ। ਉਨ੍ਹਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੀਆਂ ਪਾਰਟੀਆਂ ਪੰਜਾਬ ਦੇ ਹਿੱਤਾਂ ਲਈ ਪੱਕੇ ਤੌਰ ’ਤੇ ਕੋਈ ਕੰਮ ਨਹੀਂ ਕਰ ਸਕਦੀਆਂ।

ਗੁਰਦੀਪ ਬਾਠ ਨੇ ਆਮ ਆਦਮੀ ਪਾਰਟੀ ਅਤੇ ਬਰਨਾਲਾ ਤੋਂ ਸੰਸਦ ਮੈਂਬਰ ਮੀਤ ਹੇਅਰ ’ਤੇ ਵੀ ਤਿੱਖੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦਾ ਕਿਲ੍ਹਾ ਉਪ ਚੋਣ ਦੌਰਾਨ ਹੀ ਢਹਿ ਗਿਆ ਸੀ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਦਾਅਵਾ ਕਰਦੇ ਹਨ।

ਗੁਰਦੀਪ ਬਾਠ ਨੇ ਆਪਣੇ ਸਿਆਸੀ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਅਤੇ ਲੰਘੀ ਉਪ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਜਿਸ ਵਿੱਚ ਉਨ੍ਹਾਂ ਨੂੰ ਕਰੀਬ 17 ਹਜ਼ਾਰ ਵੋਟਾਂ ਮਿਲੀਆਂ।

ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਆਪਣੇ ਨਾਲ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਸੀ, ਪਰ ਉਨ੍ਹਾਂ ਨੇ ਵਾਰਸ ਪੰਜਾਬ ਅਕਾਲੀ ਦਲ ਨੂੰ ਚੁਣਿਆ ਹੈ। ਬਾਠ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਮੁਸ਼ਕਲ ਹੁੰਦਾ ਹੈ, ਇਸ ਲਈ ਹੁਣ ਪਾਰਟੀ ਦੇ ਮੰਚ ਤੋਂ ਉਹ ਲੋਕਾਂ ਦੇ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਚੁੱਕਣਗੇ।

ਨਸ਼ਿਆਂ ਦੇ ਮੁੱਦੇ ’ਤੇ ਗੱਲ ਕਰਦਿਆਂ ਗੁਰਦੀਪ ਬਾਠ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਗਾਤਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ ਹਨ ਅਤੇ ਉਹ ਵੀ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਹੋਰ ਅੱਗੇ ਲੈ ਕੇ ਜਾਣਗੇ। ਹੁਣ ਗੁਰਦੀਪ ਬਾਠ ਦੇ ਵਾਰਸ ਪੰਜਾਬ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਬਰਨਾਲਾ ਦੀ ਸਿਆਸਤ ਵਿੱਚ ਨਵੇਂ ਸਿਆਸੀ ਸਮੀਕਰਨ ਬਣਦੇ ਹਨ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Advertisement

ਟਾਪ ਹੈਡਲਾਈਨ

Karwa Chauth 2026 Moon Time: ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਕਰਵਾ ਚੌਥ 'ਤੇ ਚੰਨ ਕਦੋਂ ਦੇਵੇਗਾ ਦਰਸ਼ਨ ? ਜਾਣੋ ਕਿਸ ਸ਼ਹਿਰ ਵਿੱਚ ਕਦੋਂ ਦੇਵੇਗਾ ਦਿਖਾਈ, ਇਸ ਖਬਰ ਰਾਹੀਂ ਜਾਣੋ ਕਿੱਥੇ ਕਿੰਨੇ ਵਜੇ ਚੰਨ ਨਿਕਲੇਗਾ...
ਮਾਨਸਾ 'ਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, 40 ਲੋਕਾਂ ਖਿਲਾਫ ਪਰਚਾ ਦਰਜ; ਜਾਣੋ ਪੂਰਾ ਮਾਮਲਾ
ਮਾਨਸਾ 'ਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਦੀ ਵੱਡੀ ਕਾਰਵਾਈ, 40 ਲੋਕਾਂ ਖਿਲਾਫ ਪਰਚਾ ਦਰਜ; ਜਾਣੋ ਪੂਰਾ ਮਾਮਲਾ
Ludhiana News: ਲੁਧਿਆਣਾ 'ਚ ਦੁੱਧ 3 ਰੁਪਏ ਕਿਲੋ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ, ਡੇਅਰੀ ਮਾਲਕ ਬੋਲੇ...
ਲੁਧਿਆਣਾ 'ਚ ਦੁੱਧ 3 ਰੁਪਏ ਕਿਲੋ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ, ਡੇਅਰੀ ਮਾਲਕ ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕੀਤੀ ਵੱਡੀ ਕਾਰਵਾਈ; 5 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕੀਤੀ ਵੱਡੀ ਕਾਰਵਾਈ; 5 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Reshuffle: ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
ਕੈਬਨਿਟ 'ਚ ਵੱਡਾ ਫੇਰਬਦਲ, ਇਨ੍ਹਾਂ 8 ਮੰਤਰੀਆਂ ਨੂੰ ਮਿਲੇ ਵਿਭਾਗ, ਜਾਣੋ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ...
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
AAP ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈਕੇ ਵੱਡੀ ਅਪਡੇਟ; ਮੀਟਿੰਗ 'ਚ ਲਿਆ ਜਾ ਸਕਦਾ ਵੱਡਾ ਫੈਸਲਾ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਵਜੇ ਨਿਕਲੇਗਾ ਚੰਨ, ਜਾਣੋ ਸਮਾਂ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! 20 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ; ਮੱਚਿਆ ਚੀਕ ਚੀਹਾੜਾ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਕਾਂਗਰਸੀ ਆਗੂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਸਿਰ 'ਤੇ ਦਾਤਰ ਨਾਲ ਕੀਤਾ ਹਮਲਾ; ਮਾਂ-ਪੁੱਤ ਨਾਲ ਸਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਕਤੂਬਰ 2026
Embed widget