ਪੜਚੋਲ ਕਰੋ
Advertisement
ਪਦਮ ਸ਼੍ਰੀ ਗੁਰਦਿਆਲ ਸਿੰਘ ਨੂੰ ਅੰਤਮ ਵਿਦਾਈ
ਫਰੀਦਕੋਟ: ਪ੍ਰਸਿੱਧ ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਸੇਜਲ ਅੱਖਾਂ ਨੇ ਉਨ੍ਹਾਂ ਨੂੰ ਅੰਤਮ ਵਿਦਾਈ ਦਿੱਤੀ ਗਈ। ਉਨ੍ਹਾਂ ਦਾ ਮੰਗਲਵਾਰ ਨੂੰ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਹ ਆਪਣੇ ਘਰ ਜੈਤੋ ‘ਚ ਹੀ ਰਹਿ ਰਹੇ ਸਨ। ਉਹ ਕਾਫੀ ਬਜ਼ੁਰਗ ਸਨ ਤੇ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ। ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਸੀ।
ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਜੈਤੋ ਰਾਮ ਬਾਗ ਵਿੱਚ ਪੁੱਜੇ ਹਜ਼ਾਰਾਂ ਲੋਕਾ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗੁਰਦਿਆਲ ਸਿੰਘ ਦੇ ਮਿੱਤਰ ਡਾ. ਬਰਜਿੰਦਰ ਸਿੰਘ ਹਮਦਰਦ, ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਤੇ ਵੱਖ-ਵੱਖ ਸਿਆਸੀ ਪਾਰਟੀਆਂ ਪਾਰਟੀਆਂ ਦੇ ਲੀਡਰ, ਪੰਜਾਬ ਭਰ ਤੋਂ ਆਏ ਪ੍ਰਸਿੱਧ ਲਿਖਾਰੀ, ਸਹਿਤਕਾਰ, ਨਾਵਲਕਾਰ ਹਾਜ਼ਰ ਸਨ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋ ਵੀ ਸਲਾਮੀ ਦਿੱਤੀ ਗਈ।
ਕਾਬਲੇਗੌਰ ਹੈ ਕਿ ਗੁਰਦਿਆਲ ਸਿੰਘ ਪੰਜਾਬ ਦੇ ਉਹ ਨਾਵਲਕਾਰ ਸਨ ਜਿਨ੍ਹਾਂ ਦੇ ਦੋ ਨਾਵਲਾਂ ‘ਤੇ ਪੰਜਾਬੀ ਦੀਆਂ ਕਲਾਤਮਿਕ ਫ਼ਿਲਮਾਂ ਬਣੀਆਂ। ਨਾਵਲ ਮੜ੍ਹੀ ਦਾ ਦੀਵਾ ‘ਤੇ ਪੰਜਾਬੀ ਦੀ ਪਹਿਲੀ ਕਲਾਤਮਿਕ ਫ਼ਿਲਮ ਬਣੀ ਸੀ ਤੇ ਨਾਵਲ ਅੰਨ੍ਹੇ ਘੋੜੇ ਦਾ ਦਾਨ ‘ਤੇ ਮਸ਼ਹੂਰ ਕਲਾਤਮਿਕ ਫ਼ਿਲਮ ਬਣੀ ਜਿਸ ਨੂੰ ਭਾਰਤ ਸਰਕਾਰ ਵੱਲੋਂ ਕੌਮੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਦੇ ਨਾਵਲ ਅਣਹੋਏ,ਪਰਸਾ ਤੇ ਵੱਡੀਆਂ ਛਾਲਾਂ ਪਾਠਕਾਂ ‘ਚ ਬੇਹੱਦ ਮਕਬੂਲ ਹੋਏ।
ਗੁਰਦਿਆਲ ਸਿੰਘ ਪੰਜਾਬ ਦੇ ਅਖ਼ਬਾਰਾਂ ‘ਚ ਲਗਾਤਾਰ ਕਾਲਮ ਲਿਖ਼ਦੇ ਸਨ ਤੇ ਪਾਠਕਾਂ ਵੱਲੋਂ ਉਨ੍ਹਾਂ ਨੂੰ ਜਬਰਦਸਤ ਹੁੰਗਾਰਾ ਮਿਲਦਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਾਠਕਾਂ ਬੇਹੱਦ ਉਦਾਸ ਹਨ। ਪੰਜਾਬ ਦੇ ਗਜ਼ਲਗੋ ਗੁਰਭਜਨ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜ਼ਹੀਨ ਲੇਖ਼ਕ ਦੇ ਤੁਰ ਜਾਣ ਨਾਲ ਪੰਜਾਬੀ ਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਨਾਵਲਕਾਰ ਨਹੀਂ ਇਕ ਮਹਾਂਮਨੁੱਖ ਵੀ ਸਨ। ਪੰਜਾਬ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੇ ਉਨ੍ਹਾਂ ਦੀ ਮੌਤ ‘ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ। ਪਾਤਰ ਦਾ ਕਹਿਣਾ ਹੈ ਕਿ ਪੰਜਾਬ ਨਾਵਲ ਨੂੰ ਅੱਜ ਵੱਡਾ ਘਾਟਾ ਪਿਆ ਹੈ ਕਿਉਂਕ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਦੇ ਇਤਿਹਾਸ ‘ਚ ਨਵੀਂ ਪੈੜਾਂ ਪਾਈਆਂ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਸਿੱਖਿਆ
ਦੇਸ਼
Advertisement