ਪੜਚੋਲ ਕਰੋ

ਚੜੂਨੀ ਨੇ ਖੋਲ੍ਹਿਆ ਦਾਦੂਵਾਲ ਖਿਲਾਫ ਮੋਰਚਾ, ਬਾਈਕਾਟ ਤੇ ਬੀਜੇਪੀ ਦਾ ਏਜੰਟ ਕਰਾਰ ਦੇਣ ਦੀ ਚਿਤਾਵਨੀ

ਚਢੂਨੀ ਨੇ ਕਿਹਾ ਹੈ ਕਿ ਦਾਦੂਵਾਲ ਕਰੀਬ 600 ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ਲਈ ਹਰਿਆਣਾ ਸਰਕਾਰ ਨੂੰ 7 ਦਿਨਾਂ ’ਚ ਸਿਫ਼ਾਰਸ਼ ਕਰਨ ਨਹੀਂ ਤਾਂ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ

ਚੰਡੀਗੜ੍ਹ: ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਦਾਦੂਵਾਲ ਕਰੀਬ 600 ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ਲਈ ਹਰਿਆਣਾ ਸਰਕਾਰ ਨੂੰ 7 ਦਿਨਾਂ ’ਚ ਸਿਫ਼ਾਰਸ਼ ਕਰਨ ਨਹੀਂ ਤਾਂ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਤੇ ਸੱਤਾਧਾਰੀ ਧਿਰ ਦਾ ਏਜੰਟ ਕਰਾਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਦਾਦੂਵਾਲ ਨੇ ਭਾਜਪਾ ਦੇ ਆਗੂ ਵਿਜੈ ਸਾਂਪਲਾ ਨੂੰ ਪਿੰਡ ਬੁਲਾਇਆ ਸੀ। ਇਸ ਮੌਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਪੁਲਿਸ ਕਿਸਾਨਾਂ ਉੱਪਰ ਕੇਸ ਦਰਜ ਕੀਤੇ ਹਨ ਜਿਸ ਬਾਰੇ ਦਾਦੂਵਾਲ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਭਾਜਪਾ ਆਗੂਆਂ ਦਾ ਜਨਤਕ ਵਿਰੋਧ ਜਾਰੀ ਹੈ।

ਉਧਰ, ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵਿਚਾਲੇ ਰੇੜਕਾ ਵਧਦਾ ਜਾ ਰਿਹਾ ਹੈ। ਚੜੂਨੀ ਨੇ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦੇ ਬਾਈਕਾਟ ਦੀ ਚੇਤਾਵਨੀ ਦਿੱਤੀ ਹੈ। ਇਸ ਮਗਰੋਂ ਸੰਯੁਕਤ ਕਿਸਾਨ ਮੋਰਚਾ ਵੀ ਸਰਗਰਮ ਹੋਇਆ ਹੈ।

ਇਸ ਰੇੜਕੇ ਨੂੰ ਖਤਮ ਕਰਨ ਲਈ ਕਮੇਟੀਆਂ ਬਣਾਈਆਂ ਹਨ। ਇਹ ਪੰਜ-ਪੰਜ ਮੈਂਬਰਾਂ ਦੀਆਂ ਦੋ ਕਮੇਟੀਆਂ ਕਿਸਾਨ ਮੋਰਚੇ ਦੇ ਅੰਦਰੂਨੀ ਮਾਮਲਿਆਂ ਬਾਰੇ ਚਰਚਾ ਕਰਨਗੀਆਂ। ਇਨ੍ਹਾਂ ਕਮੇਟੀਆਂ ਵਿੱਚੋਂ ਇੱਕ ਕਮੇਟੀ ਹਰਿਆਣਾ ਦੀਆਂ ਹੋਰਨਾਂ ਯੂਨੀਅਨਾਂ/ਖਾਪਾਂ ਨਾਲ ਤਾਲਮੇਲ ਮਜ਼ਬੂਤ ਕਰੇਗੀ ਤੇ ਇੱਕ ਕਮੇਟੀ ਕੌਮੀ ਪੱਧਰ ਦੇ ਮਾਮਲੇ ਦੇਖੇਗੀ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਮੋਰਚੇ ਦੀ ਹੋਈ ਬੈਠਕ ਵਿੱਚ ਗੁਰਨਾਮ ਸਿੰਘ ਚੜੂਨੀ ਦਾ ਮਾਮਲਾ ਵਿਚਾਰਿਆ ਗਿਆ। ਬੂਟਾ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਮਾਮਲਿਆਂ ਦੀ ਕਮੇਟੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਾਂਗ ਇਸ ਸੂਬੇ ਦੀਆਂ ਯੂਨੀਅਨਾਂ/ਖਾਪਾਂ ਵਿਚਾਲੇ ਤਾਲਮੇਲ ਬਿਠਾਉਣ ਦਾ ਕੰਮ ਕਰੇਗੀ।

ਦੱਸ ਦਈਏ ਕਿ ਪੰਜਾਬ ਤੋਂ ‘ਪੱਗੜੀ ਸੰਭਾਲ ਲਹਿਰ’ ਦੇ ਸਤਨਾਮ ਸਿੰਘ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਫੈਡਰੇਸ਼ਨ ਗੁਰਦਾਸਪੁਰ ਦੇ ਇੰਦਰਪਾਲ ਸਿੰਘ, ਕਿਸਾਨ ਯੂਨੀਅਨ ਮਾਝਾ ਦੇ ਗੁਰਮੁਖ ਸਿੰਘ ਤੇ ਸੁਖਜੀਤ ਸਿੰਘ ਆਦਿ ਮੋਰਚੇ ਦੀ ਬੈਠਕ ਵਿੱਚ ਜਾ ਬੈਠੇ ਸਨ। ਇਹ ਗੁੱਟ ਮੋਰਚੇ ਦਾ ਹਿੱਸਾ ਨਹੀਂ ਹਨ ਜਿਸ ਕਰਕੇ ਮੀਟਿੰਗ ’ਚੋਂ ਉਨ੍ਹਾਂ ਨੂੰ ਬਾਹਰ ਜਾਣ ਲਈ ਆਖ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਚੜੂਨੀ ਨੇ ਪੰਜਾਬ ਦੀਆਂ 32 ਯੂਨੀਅਨਾਂ ’ਤੇ ਦੋਸ਼ ਲਾਏ ਸਨ। ਸੂਤਰਾਂ ਮੁਤਾਬਕ ਹਰਿਆਣਾ ਵਾਲੀ ਕਮੇਟੀ ਟਿਕਰੀ, ਸਿੰਘੂ ਮੋਰਚਿਆਂ ’ਤੇ ਬੈਠੀਆਂ ਖਾਪਾਂ ਤੇ ਯੂਨੀਅਨਾਂ, ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਚੜੂਨੀ ਦੇ ‘ਪੰਜਾਬ ਮਿਸ਼ਨ’ ਬਾਰੇ ਕੀਤੇ ਸਖ਼ਤ ਇਤਰਾਜ਼ਾਂ, ਨਵੀਆਂ ਜਥੇਬੰਦੀਆਂ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਜਾਂ ਸਿਆਸੀ ਸਬੰਧਾਂ ਦੀ ਜਾਂਚ ਕਰਕੇ ਅੱਗੋਂ ਸ਼ਾਮਲ ਕਰਨ ਜਾਂ ਨਾ ਕਰਨ ਬਾਰੇ ਸੁਝਾਅ ਦੇਵੇਗੀ। ਇਸ ਕਮੇਟੀ ’ਚ ਅਭਿਮੰਨਿਊ, ਜਰਨੈਲ ਸਿੰਘ ਰਤੀਆ, ਜੋਗਿੰਦਰ ਨੈਨ, ਗੁਰਨਾਮ ਸਿੰਘ ਜੱਬਰ ਤੇ ਜਸਬੀਰ ਭੱਟੀ ਸ਼ਾਮਲ ਹਨ।

ਕੌਮੀ ਪੱਧਰ ਦੇ ਮਾਮਲੇ ਦੇਖਣ ਲਈ ਬਣਾਈ ਕਮੇਟੀ ’ਚ ਇੰਦਰਜੀਤ ਸਿੰਘ, ਦਿੱਲੀ ਤੋਂ ਵਰਿੰਦਰ ਸਿੰਘ, ਰਾਜੀਵ ਰਾਜੂ, ਆਤਮਜੀਤ ਤੇ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਹਨ। ਇਹ ਕਮੇਟੀ ਚੜੂਨੀ ਨਾਲ ਜੁੜੇ ਕੌਮੀ ਪੱਧਰ ਦੇ ਮਾਮਲੇ ਤੇ ਮੋਰਚੇ ਦੀ ਅਗਲੀ ਰਣਨੀਤੀ ਸਮੇਤ ਬਾਕੀ ਮਾਮਲੇ ਵਿਚਾਰੇਗੀ। ਸੂਤਰਾਂ ਮੁਤਾਬਕ ਮੋਰਚੇ ਦੀ ਕੋਸ਼ਿਸ਼ ਗੁਰਨਾਮ ਸਿੰਘ ਚੜੂਨੀ ਨਾਲ ਮੱਤਭੇਦ ਖਤਮ ਕਰਨ ਤੇ ਸ਼ਾਂਤਮਈ ਤਰੀਕੇ ਨਾਲ ਹੱਲ ਲੱਭਣ ਦੀ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PSEB 12th Result 2026: ਪੰਜਾਬ 'ਚ 13 ਮਈ ਨੂੰ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਜਾਣੋ ਕਿੰਨੇ ਵਜੇ ਅਤੇ ਕਿੱਥੇ ਚੈੱਕ ਕਰ ਸਕਣਗੇ ਵਿਦਿਆਰਥੀ? ਟਾਪਰਾਂ ਦੀ ਡਿਟੇਲ...
ਪੰਜਾਬ 'ਚ 13 ਮਈ ਨੂੰ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਜਾਣੋ ਕਿੰਨੇ ਵਜੇ ਅਤੇ ਕਿੱਥੇ ਚੈੱਕ ਕਰ ਸਕਣਗੇ ਵਿਦਿਆਰਥੀ? ਟਾਪਰਾਂ ਦੀ ਡਿਟੇਲ...
Punjab School Summer Vacations: ਪੰਜਾਬ ਦੇ ਸਕੂਲਾਂ 'ਚ ਇਸ ਤਰੀਕ ਤੋਂ ਹੋਣਗੀਆਂ ਛੁੱਟੀਆਂ! PM ਦੇ ਬਿਆਨ ਤੋਂ ਬਾਅਦ ਸਕੂਲ-ਕਾਲਜ ਬੰਦ ਅਤੇ ਮੁਲਾਜ਼ਮ ਘਰਾਂ ਤੋਂ ਕਰਨਗੇ ਕੰਮ...
ਪੰਜਾਬ ਦੇ ਸਕੂਲਾਂ 'ਚ ਇਸ ਤਰੀਕ ਤੋਂ ਹੋਣਗੀਆਂ ਛੁੱਟੀਆਂ! PM ਦੇ ਬਿਆਨ ਤੋਂ ਬਾਅਦ ਸਕੂਲ-ਕਾਲਜ ਬੰਦ ਅਤੇ ਮੁਲਾਜ਼ਮ ਘਰਾਂ ਤੋਂ ਕਰਨਗੇ ਕੰਮ...
CM Vijay Thalapathy : ਜਿਸ ਜੋਤਸ਼ੀ ਨੇ ਕੀਤੀ ਸੀ ਵਿਜੇ ਦੇ CM ਬਣਨ ਦੀ ਭਵਿੱਖਬਾਣੀ , ਉਸਨੂੰ ਹੁਣ ਸਰਕਾਰ 'ਚ ਦਿੱਤਾ ਵੱਡਾ ਅਹੁਦਾ 
CM Vijay Thalapathy : ਜਿਸ ਜੋਤਸ਼ੀ ਨੇ ਕੀਤੀ ਸੀ ਵਿਜੇ ਦੇ CM ਬਣਨ ਦੀ ਭਵਿੱਖਬਾਣੀ , ਉਸਨੂੰ ਹੁਣ ਸਰਕਾਰ 'ਚ ਦਿੱਤਾ ਵੱਡਾ ਅਹੁਦਾ 
 Big News : ਦੁੱਧ ਵੇਚ ਕੇ ਪਿੰਡ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ , ਪਲਾਂ 'ਚ ਹੀ ਵਿੱਛ ਗਏ 2 ਘਰਾਂ 'ਚ ਸੱਥਰ
 Big News : ਦੁੱਧ ਵੇਚ ਕੇ ਪਿੰਡ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ , ਪਲਾਂ 'ਚ ਹੀ ਵਿੱਛ ਗਏ 2 ਘਰਾਂ 'ਚ ਸੱਥਰ

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਚੱਕਰਵਾਤੀ ਤੂਫ਼ਾਨ ਦਾ ਅਲਰਟ, ਧੂੜ ਭਰੀ ਹਨ੍ਹੇਰੀ ਕਾਰਨ ਵਧੇਗਾ ਖਤਰਾ; ਜਾਣੋ ਪੰਜਾਬ-ਹਰਿਆਣਾ ਸਣੇ ਕਿੱਥੇ-ਕਿੱਥੇ ਬੱਦਲ ਵਰ੍ਹਣਗੇ? 17 ਸੂਬਿਆਂ 'ਚ ਗਰਜ-ਗੜੇਮਾਰੀ...
ਚੱਕਰਵਾਤੀ ਤੂਫ਼ਾਨ ਦਾ ਅਲਰਟ, ਧੂੜ ਭਰੀ ਹਨ੍ਹੇਰੀ ਕਾਰਨ ਵਧੇਗਾ ਖਤਰਾ; ਜਾਣੋ ਪੰਜਾਬ-ਹਰਿਆਣਾ ਸਣੇ ਕਿੱਥੇ-ਕਿੱਥੇ ਬੱਦਲ ਵਰ੍ਹਣਗੇ? 17 ਸੂਬਿਆਂ 'ਚ ਗਰਜ-ਗੜੇਮਾਰੀ...
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
Punjab News: ਪੰਜਾਬ 'ਆਪ' ਨੂੰ ਇੱਕ ਹੋਰ ਵੱਡਾ ਝਟਕਾ, ਇਸ ਸ਼ਖਸ਼ੀਅਤ ਨੇ ਛੱਡਿਆ ਪਾਰਟੀ ਦਾ ਸਾਥ; ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ...
ਪੰਜਾਬ 'ਆਪ' ਨੂੰ ਇੱਕ ਹੋਰ ਵੱਡਾ ਝਟਕਾ, ਇਸ ਸ਼ਖਸ਼ੀਅਤ ਨੇ ਛੱਡਿਆ ਪਾਰਟੀ ਦਾ ਸਾਥ; ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ...
Big News: ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
Punjab Cabinet Reshuffle: ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ! ਮੰਤਰੀ ਸੰਜੀਵ ਅਰੋੜਾ ਦੇ ਮਹਿਕਮਿਆਂ ਦੀ ਹੋਈ ਵੰਡ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ! ਮੰਤਰੀ ਸੰਜੀਵ ਅਰੋੜਾ ਦੇ ਮਹਿਕਮਿਆਂ ਦੀ ਹੋਈ ਵੰਡ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
Punjab News : ਕੌਮਾਂਤਰੀ ਪੱਧਰ ਦੇ ਬਾਡੀ ਬਿਲਡਰ ਰੌਨ ਸਿੰਘ ਦੀ ਹੋਈ ਮੌਤ, ਖੇਡ ਜਗਤ 'ਚ ਸੋਗ ਦੀ ਲਹਿਰ
Punjab News : ਕੌਮਾਂਤਰੀ ਪੱਧਰ ਦੇ ਬਾਡੀ ਬਿਲਡਰ ਰੌਨ ਸਿੰਘ ਦੀ ਹੋਈ ਮੌਤ, ਖੇਡ ਜਗਤ 'ਚ ਸੋਗ ਦੀ ਲਹਿਰ
Embed widget