ਪੜਚੋਲ ਕਰੋ

Punjab News: ਸਾਥੀਆਂ ਦੀ ਗ੍ਰਿਫਤਾਰੀ ਤੋਂ ਭੜਕਿਆ ਪੰਨੂ, CM ਮਾਨ ਤੇ ਕੇਜਰੀਵਾਲ ਨੂੰ ਦਿੱਤੀ ਸਿਆਸੀ ਕਤਲ ਦੀ ਧਮਕੀ

ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਤਸ਼ੱਦਦ ਕਰਕੇ 'ਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ।

Punjab News: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੋਹਾਲੀ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਦੇ ਵਾਰਸ ਹਨ। ਜੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਤਿਆਰ ਰਹੋ।

ਪੰਨੂ ਨੇ ਇੱਕ ਨਵੀਂ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ ਸੀਐਮ ਮਾਨ ਦੀ ਸਰਕਾਰ ਨੇ ਦਿਲਾਵਰ ਸਿੰਘ ਦੇ ਤਿੰਨ ਵਾਰਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਤਸ਼ੱਦਦ ਕਰਕੇ 'ਤੇ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕੋਲੋਂ ਖਾਲਿਸਤਾਨ ਅਤੇ ਰੈਫਰੈਂਡਮ ਦੇ ਝੰਡੇ ਮਿਲੇ ਹਨ। ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਸੌਂਪਿਆ ਗਿਆ, ਸਿਰਫ ਖਾਲਿਸਤਾਨ ਅਤੇ ਰੈਫਰੈਂਡਮ ਦਾ ਝੰਡਾ ਸੌਂਪਿਆ ਗਿਆ ਹੈ।

ਪੰਨੂ ਨੇ ਕਿਹਾ ਕਿ  ਭਗਵੰਤ ਮਾਨ, ਬੇਅੰਤ ਸਿੰਘ ਨੂੰ ਯਾਦ ਕਰ। ਉਸ ਨੇ ਵੀ ਅਜਿਹਾ ਹੀ ਕੀਤਾ ਸੀ ਤੇ ਇਸ ਦਾ ਨਤੀਜਾ ਉਸ ਨੂੰ ਭੁਗਤਣਾ ਪਿਆ। ਖਾਲਿਸਤਾਨ ਰੈਫਰੈਂਡਮ ਦੇ ਝੰਡੇ ਫੜਨ ਵਾਲੇ ਹੱਥਾਂ ਨੂੰ ਰਾਕੇਟ ਲਾਂਚਰ ਫੜਨ ਵਿੱਚ ਦੇਰ ਨਹੀਂ ਲੱਗੇਗੀ। ਅੱਜ ਵੀ ਦਿਲਾਵਰ ਸਿੰਘ ਦੇ ਸੈਂਕੜੇ ਵਾਰਸ ਸੰਕੇਤ ਦੀ ਉਡੀਕ ਕਰ ਰਹੇ ਹਨ ਪਰ ਅਸੀਂ ਪੰਥ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਰੈਫਰੈਂਡਮ ਰਾਹੀਂ ਖਾਲਿਸਤਾਨ ਦਾ ਹੱਲ ਲੱਭਾਂਗੇ।

ਉਸ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ ਕਿ ਜੇਕਰ 15 ਫਰਵਰੀ ਤੱਕ ਤਿੰਨਾਂ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਪਹਿਲਾਂ ਵੀ ਦੇ ਚੁੱਕਿਆ ਹੈ ਧਮਕੀ

ਜ਼ਿਕਰਯੋਗ ਹੈ ਕਿ ਅੱਤਵਾਦੀ ਪੰਨੂ ਪਹਿਲਾਂ ਵੀ ਦੇਸ਼ ਅਤੇ ਸੂਬੇ ਦੇ ਨੇਤਾਵਾਂ ਨੂੰ ਅਜਿਹੀਆਂ ਧਮਕੀਆਂ ਦੇ ਚੁੱਕਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ 26 ਜਨਵਰੀ ਨੂੰ ਸੀਐਮ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਸਾਫ਼ ਕਿਹਾ ਸੀ ਕਿ ਜਿੱਥੇ ਵੀ ਸੀਐਮ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ, ਉੱਥੇ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਟਾਪ ਹੈਡਲਾਈਨ

Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ
Punjab SC Commission ਨੇ 3 ਮਾਮਲਿਆਂ 'ਚ ਮੰਗੀ ਰਿਪੋਰਟ , ਬਰਨਾਲਾ 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਸੁਓ ਮੋਟੋ ਨੋਟਿਸ, SSP ਨੂੰ ਭੇਜਿਆ ਨੋਟਿਸ
Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 
Moga 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ 
ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  
ASI ਨੇ ਨਹਿਰ 'ਚ ਮਾਰੀ ਛਾਲ ,ਘਟਨਾ ਤੋਂ ਪਹਿਲਾਂ ਬਣਾਈ ਵੀਡੀਓ , ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਆਰੋਪ  
ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼
ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ
Embed widget