ਪੜਚੋਲ ਕਰੋ
ਸਿਆਸਤ ਦੀ ਭੇਟ ਚੜ੍ਹਿਆ ਅਕਾਲੀ ਲੀਡਰ, ਸ਼ਰ੍ਹੇਆਮ ਕਤਲ

ਖੰਨਾ: ਨੇੜਲੇ ਪਿੰਡ ਸੇਹ 'ਚ ਸਿਆਸੀ ਝਗੜੇ ਕਾਰਨ ਯੂਥ ਅਕਾਲੀ ਦਲ ਦੇ ਆਗੂ ਦਾ ਕਤਲ ਹੋਣ ਦੀ ਖ਼ਬਰ ਹੈ। ਹਮਲੇ 'ਚ ਇੱਕ ਹੋਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ ਪਰ ਉਹ ਜਾਨ ਬਚਾਅ ਕੇ ਭੱਜਣ 'ਚ ਕਾਮਯਾਬ ਰਿਹਾ। ਮ੍ਰਿਤਕ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਨੂੰ ਵਜੋਂ ਹੋਈ ਹੈ। ਹਮਲੇ ਮਗਰੋਂ ਉਸ ਨੂੰ ਖੰਨਾ ਦੇ ਆਈਵੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਗੁਰਪ੍ਰੀਤ ਸਿੰਘ ਬੀਤੀ ਸ਼ਾਮ 6 ਵਜੇ ਸਾਹਿਬ ਸਿੰਘ ਦੇ ਨਾਲ ਪਿੰਡ ਸੇਹ ਦੇ ਚੌਕ 'ਚ ਖੜ੍ਹਾ ਸੀ ਤਾਂ ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਰਪ੍ਰੀਤ ਸਿੰਘ 'ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















