ਪੜਚੋਲ ਕਰੋ

MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ

Gurudaspur MP Randhawa : ਗੁਰਦਾਸਪੁਰ ਦੇ ਗਹਲੀ ਵਿੱਚ ਧੁੱਸੀ ਬੰਨ੍ਹ ਟੁੱਟਣ ਕਾਰਨ ਬਣੀ ਗੰਭੀਰ ਸਥਿਤੀ ਦੇ ਦਰਮਿਆਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਵੱਡਾ ਐਕਸ਼ਨ ਲਿਆ। ਉਨ੍ਹਾਂ ਨੇ ਡੇਰਾ ਬਾਬਾ

Gurudaspur MP Randhawa : ਗੁਰਦਾਸਪੁਰ ਦੇ ਗਹਲੀ ਵਿੱਚ ਧੁੱਸੀ ਬੰਨ੍ਹ ਟੁੱਟਣ ਕਾਰਨ ਬਣੀ ਗੰਭੀਰ ਸਥਿਤੀ ਦੇ ਦਰਮਿਆਨ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਵੱਡਾ ਐਕਸ਼ਨ ਲਿਆ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਗੁਰਚੱਕ ਅਤੇ ਘੜੀ ਦੇ ਬੇਟ ਇਲਾਕਿਆਂ ਵਿੱਚ ਚੱਲ ਰਹੇ ਗੈਰਕਾਨੂੰਨੀ ਖਣਨ ਅੱਡਿਆਂ 'ਤੇ ਖੁਦ ਅਚਾਨਕ ਛਾਪੇਮਾਰੀ ਕੀਤੀ।

ਸੰਸਦ ਮੈਂਬਰ ਰੰਧਾਵਾ ਨੇ ਮੌਕੇ ਤੋਂ ਇੱਕ ਵੀਡੀਓ ਜਾਰੀ ਕਰਦੇ ਹੋਏ ਸਰਕਾਰ 'ਤੇ ਮਾਈਨਿੰਗ ਮਾਫੀਆ ਨੂੰ ਸੁਰੱਖਿਆ ਦੇਣ ਦੇ ਗੰਭੀਰ ਆਰੋਪ ਲਗਾਏ। ਇਸ ਅਚਾਨਕ ਕਾਰਵਾਈ ਨਾਲ ਮਾਈਨਿੰਗ ਮਾਫੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ। ਉਨ੍ਹਾਂ ਨੇ ਮੌਕੇ ਤੋਂ ਹੀ ਅਧਿਕਾਰੀਆਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਮੁੱਖ ਮੰਤਰੀ ਨੂੰ ਵੀ ਸਿੱਧੀ ਚੁਣੌਤੀ ਦਿੱਤੀ।

ਸੰਸਦ ਮੈਂਬਰ ਨੂੰ ਵੇਖ ਮਸ਼ੀਨਾਂ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ

ਜਿਵੇਂ ਹੀ ਸੰਸਦ ਮੈਂਬਰ ਭਾਰੀ ਪੁਲਿਸ ਬਲ ਨਾਲ ਮੌਕੇ 'ਤੇ ਪਹੁੰਚੇ ਤਾਂ ਗੈਰਕਾਨੂੰਨੀ ਮਾਈਨਿੰਗ ਕਰ ਰਹੇ ਲੋਕਾਂ ਵਿੱਚ ਭਗਦੜ ਮਚ ਗਈ। ਕਈ ਟਰੱਕ ਡਰਾਈਵਰ ਅਤੇ ਪੋਕਲੇਨ/JCB ਆਪਰੇਟਰ ਆਪਣੇ ਵਾਹਨ ਅਤੇ ਮਸ਼ੀਨਾਂ ਚਾਲੂ ਹਾਲਤ ਵਿੱਚ ਹੀ ਛੱਡ ਕੇ ਖੇਤਾਂ ਵੱਲ ਭੱਜ ਗਏ। ਪੁਲਿਸ ਨੇ ਮੌਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਕਈ ਟਿੱਪਰ ਅਤੇ ਭਾਰੀ ਮਸ਼ੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ।

'ਮਾਨ ਸਰਕਾਰ ਦੀ ਸ਼ਹਿ 'ਤੇ ਲੱਗੇ ਹਨ ਰੇਤ ਦੇ ਪਹਾੜ' – ਰੰਧਾਵਾ

ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੁਸੀਂ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਇੱਕ ਫੁੱਟ ਵੀ ਗੈਰਕਾਨੂੰਨੀ ਰੇਤ ਨਹੀਂ ਨਿਕਲਣ ਦਿੱਤੀ ਜਾਵੇਗੀ ਪਰ ਅੱਜ ਭੋਲੇਵਾਲ ਪਿੰਡ ਦੀ ਸਰਹੱਦ 'ਤੇ ਰੇਤ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਹ ਗੈਰਕਾਨੂੰਨੀ ਮਾਈਨਿੰਗ ਸਰਕਾਰ ਦੀ ਸ਼ਹਿ 'ਤੇ ਚੱਲ ਰਹੀ ਹੈ ਜਾਂ ਸਥਾਨਕ ਆਗੂਆਂ ਦੀ ਮਿਲੀਭੁਗਤ ਨਾਲ?

ਦਰਿਆ ਦਾ ਰੁਖ ਬਦਲਿਆ, ਨਵੇਂ ਪੁਲ ਨੂੰ ਵੀ ਨੁਕਸਾਨ

ਰੰਧਾਵਾ ਨੇ ਆਰੋਪ ਲਗਾਇਆ ਕਿ ਬੇਰੋਕ-ਟੋਕ ਮਾਈਨਿੰਗ ਕਾਰਨ ਦਰਿਆ ਦਾ ਰੁਖ ਹੀ ਬਦਲ ਗਿਆ ਹੈ, ਜਿਸ ਨਾਲ ਬਰਸਾਤ ਦੌਰਾਨ ਪਾਣੀ ਸਿੱਧਾ ਪਿੰਡਾਂ ਵੱਲ ਵਗ ਸਕਦਾ ਹੈ ਅਤੇ ਵੱਡਾ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਟੁੱਟਣ ਤੋਂ ਬਾਅਦ ਵੀ ਉਸਦੇ ਨੇੜੇ ਮੁੜ ਰੇਤ ਦੀ ਖੁਦਾਈ ਕੀਤੀ ਜਾ ਰਹੀ ਹੈ। ਓਵਰਲੋਡ ਟਰੱਕਾਂ ਕਾਰਨ ਇਲਾਕੇ ਵਿੱਚ ਬਣੇ ਨਵੇਂ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਉਸ ਦੀਆਂ ਪਲੇਟਾਂ ਉਖੜ ਰਹੀਆਂ ਹਨ।

ਅਧਿਕਾਰੀਆਂ ਤੋਂ ਪੁੱਛੇ ਤਿੱਖੇ ਸਵਾਲ

ਧੁੱਸੀ ਬੰਨ੍ਹ ਟੁੱਟਣ ਤੋਂ ਬਾਅਦ ਹੋਈ ਇਸ ਕਾਰਵਾਈ ਦੌਰਾਨ ਰੰਧਾਵਾ ਨੇ ਮੌਕੇ 'ਤੇ ਮੌਜੂਦ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕੜੀ ਫਟਕਾਰ ਲਗਾਈ। ਉਨ੍ਹਾਂ ਪੁੱਛਿਆ ਕਿ ਇੰਨੀ ਸੰਵੇਦਨਸ਼ੀਲ ਸਥਿਤੀ ਦੇ ਬਾਵਜੂਦ ਗੈਰਕਾਨੂੰਨੀ ਮਾਈਨਿੰਗ ਕਿਵੇਂ ਜਾਰੀ ਰਹੀ, ਪਰ ਕਿਸੇ ਅਧਿਕਾਰੀ ਕੋਲ ਇਸ ਦਾ ਸੰਤੋਸ਼ਜਨਕ ਜਵਾਬ ਨਹੀਂ ਸੀ।

ਮਾਈਨਿੰਗ ਵਿਭਾਗ ਨੇ ਜਾਂਚ ਦੇ ਦਿੱਤੇ ਹੁਕਮ

ਇਸ ਹਾਈ-ਪ੍ਰੋਫਾਈਲ ਛਾਪੇ ਤੋਂ ਬਾਅਦ ਮਾਈਨਿੰਗ ਵਿਭਾਗ ਵੀ ਹਰਕਤ ਵਿੱਚ ਆ ਗਿਆ। ਵਿਭਾਗ ਦੇ ਐਸਡੀਓ ਰਾਹੁਲ ਮਹਾਜਨ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਹ ਖੁਦ ਮੌਕੇ ਦਾ ਜਾਇਜ਼ਾ ਲੈਣਗੇ ਅਤੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੌਕੇ ਤੋਂ 15 ਟਰੱਕ ਅਤੇ 3 JCB ਮਿਲੀਆਂ

ਛਾਪੇਮਾਰੀ ਦੌਰਾਨ ਮੌਕੇ 'ਤੇ ਕਰੀਬ 10 ਤੋਂ 15 ਟਰੱਕ ਖੜ੍ਹੇ ਮਿਲੇ। ਸੰਸਦ ਮੈਂਬਰ ਦਾ ਕਾਫ਼ਲਾ ਵੇਖਦੇ ਹੀ ਕਈ ਲੋਕ ਟਰੱਕ ਚਾਲੂ ਹਾਲਤ ਵਿੱਚ ਛੱਡ ਕੇ ਸਰਕੰਡਿਆਂ ਵਿੱਚ ਲੁਕ ਗਏ। ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਤਰਨਤਾਰਨ ਤੋਂ ਆਇਆ ਸੀ ਅਤੇ ਉਸਨੂੰ ਘੋਨਿਆਵਾਲ ਤੋਂ ਰੇਤ ਭਰਨ ਲਈ ਕਿਹਾ ਗਿਆ ਸੀ। ਪਿੰਡ ਵਾਸੀਆਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਅੱਖਾਂ ਮੀਚ ਰੱਖੀਆਂ ਹਨ। ਮੌਕੇ ਤੋਂ ਤਿੰਨ JCB ਮਸ਼ੀਨਾਂ ਵੀ ਮਿਲੀਆਂ, ਜਿਨ੍ਹਾਂ ਨੂੰ ਪੱਥਰਾਂ ਅਤੇ ਝਾੜੀਆਂ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਡੀਸੀ ਗੁਰਦਾਸਪੁਰ ਅਤੇ ਐਸਐਸਪੀ ਬਟਾਲਾ ਨੂੰ ਦਿੱਤੀ ਜਾਣਕਾਰੀ

ਰੰਧਾਵਾ ਨੇ ਤੁਰੰਤ ਡੀਸੀ ਗੁਰਦਾਸਪੁਰ ਅਤੇ ਐਸਐਸਪੀ ਬਟਾਲਾ ਨਾਲ ਟੈਲੀਫ਼ੋਨ 'ਤੇ ਗੱਲ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲਈ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜੇ ਮਾਈਨਿੰਗ ਕਾਨੂੰਨੀ ਸੀ ਤਾਂ ਸਾਡੇ ਪਹੁੰਚਦੇ ਹੀ ਟਰੱਕ ਡਰਾਈਵਰ ਅਤੇ ਮਸ਼ੀਨ ਆਪਰੇਟਰ ਆਪਣੇ ਵਾਹਨ ਛੱਡ ਕੇ ਕਿਉਂ ਭੱਜ ਗਏ?

Advertisement

ਟਾਪ ਹੈਡਲਾਈਨ

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਆਜ਼ਾਦੀ ਦਿਹਾੜੇ ਮੌਕੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕਤਲ, ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਆਜ਼ਾਦੀ ਦਿਹਾੜੇ ਮੌਕੇ 2 ਵਿਅਕਤੀਆਂ ਦਾ ਗੋਲੀਆਂ ਮਾਰ ਕਤਲ, ਪਿੰਡ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab Bandh: ਪੰਜਾਬ ਤੋਂ ਵੱਡੀ ਖਬਰ, 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਪੜ੍ਹੋ ਪੂਰੀ ਖਬਰ...
Punjab Bandh: ਪੰਜਾਬ ਤੋਂ ਵੱਡੀ ਖਬਰ, 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਪੜ੍ਹੋ ਪੂਰੀ ਖਬਰ...
Sukhbir Badal Attacked: ਸੁਖਬੀਰ ਬਾਦਲ 'ਤੇ ਹਮਲੇ ਦੇ ਮਾਮਲੇ ਨੂੰ ਲੈ ਵੱਡਾ ਅਪਡੇਟ, ਮਜੀਠੀਆ ਬੋਲੇ- ਹੱਥ 'ਤੇ 150 ਟਾਂਕੇ, ਹੱਡੀ ਹੋਈ ਫ੍ਰੈਕਚਰ; ਨਿਹੰਗ ਦਾ ਦਾਅਵਾ- ਵਾਹਿਗੁਰੂ ਦੇ ਹੁਕਮ 'ਤੇ...
ਸੁਖਬੀਰ ਬਾਦਲ 'ਤੇ ਹਮਲੇ ਦੇ ਮਾਮਲੇ ਨੂੰ ਲੈ ਵੱਡਾ ਅਪਡੇਟ, ਮਜੀਠੀਆ ਬੋਲੇ- ਹੱਥ 'ਤੇ 150 ਟਾਂਕੇ, ਹੱਡੀ ਹੋਈ ਫ੍ਰੈਕਚਰ; ਨਿਹੰਗ ਦਾ ਦਾਅਵਾ- ਵਾਹਿਗੁਰੂ ਦੇ ਹੁਕਮ 'ਤੇ...
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget