ਪੜਚੋਲ ਕਰੋ

ਪਿੰਡ ਗੁਰੂਸਰ ਵਿੱਚ ਨੌਜਵਾਨਾਂ 'ਚ ਹੋਈ ਖੂਨੀ ਝੜਪ, ਕਈ ਜ਼ਖ਼ਮੀ ਹਸਪਤਾਲ 'ਚ ਭਰਤੀ

ਇਨ੍ਹਾਂ ਨੌਜਵਾਨਾਂ 'ਚ ਬੀਤੇ ਦਿਨੀਂ ਵੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ-ਮੈਂ ਮੈਂ ਹੋਈ ਸੀ। ਜਿਸ ਉਪਰੰਤ ਦੋਵਾਂ ਧਿਰਾਂ ਦੇ ਨੌਜਾਵਾਨਾਂ ਨੇ ਪਿੰਡ ਹੁਸਨਰ ਤੋਂ ਗੁਰੂਸਰ ਨਹਿਰਾਂ ਦੇ ਪੁਲ ਨੇੜੇ ਆਪਣੇ-ਆਪਣੇ ਹਮਾਇਤੀਆਂ ਨਾਲ ਸੈਂਕੜਿਆ ਦੀ ਗਿਣਤੀ ਵਿਚ ਇਕੱਠੇ ਹੋਏ।

ਗਿੱਦੜਬਾਹਾ: ਇੱਥੇ ਦੇ ਪਿੰਡ ਗੁਰੂਸਰ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਕਿਸੇ ਗੱਲ ਨੂੰ ਲੈਕੇ ਹੋਈ ਖੂਨੀ ਝੜਪ ਵਿਚ ਗੋਲੀਆਂ ਚੱਲਣ ਅਤੇ ਤੇਜਧਾਰ ਹਥਿਆਰਾਂ ਨਾਲ ਸੱਤ ਜਣਿਆਂ ਦੇ ਜਖਮੀ ਹੋਣ ਦੀ ਖ਼ਬਰ ਮਿਲੀ ਹੈ। ਜਿਨ੍ਹਾਂ ਚੋਂ ਦੋ ਨੌਜਵਾਨ ਗੰਭੀਰ ਜਖਮੀਂ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਗੰਭੀਰ ਜ਼ਖ਼ਮੀਆਂ ਚੋਂ ਇੱਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਦੂਜੇ ਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਹੈ। ਇਸ ਝੜਪ ਬਾਰੇ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ 'ਚ ਬੀਤੇ ਦਿਨੀਂ ਵੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ-ਮੈਂ ਮੈਂ ਹੋਈ ਸੀ। ਜਿਸ ਉਪਰੰਤ ਦੋਵਾਂ ਧਿਰਾਂ ਦੇ ਨੌਜਾਵਾਨਾਂ ਨੇ ਪਿੰਡ ਹੁਸਨਰ ਤੋਂ ਗੁਰੂਸਰ ਨਹਿਰਾਂ ਦੇ ਪੁਲ ਨੇੜੇ ਆਪਣੇ-ਆਪਣੇ ਹਮਾਇਤੀਆਂ ਨਾਲ ਸੈਂਕੜਿਆ ਦੀ ਗਿਣਤੀ ਵਿਚ ਇਕੱਠੇ ਹੋਏ। ਇਸ ਤੋਂ ਬਾਅਦ ਨੌਜਵਾਨਾਂ ਨੇ ਅਹਮੋਂ ਸਾਹਮਣੀ ਲੜਾਈ ਵਿਚ ਇਕ ਦੂਜੇ 'ਤੇ ਫਾਇਰਿੰਗ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਨ੍ਹਾਂ ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਆਦਿ ਪਿੰਡਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਪਿੰਡ ਗੁਰੂਸਰ ਵਿੱਚ ਨੌਜਵਾਨਾਂ 'ਚ ਹੋਈ ਖੂਨੀ ਝੜਪ, ਕਈ ਜ਼ਖ਼ਮੀ ਹਸਪਤਾਲ 'ਚ ਭਰਤੀ ਦੱਸ ਦਈਏ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚੇ ਸੱਤ ਜ਼ਖ਼ਮੀਆਂ ਚੋਂ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੈ ਜਿਸ ਦੀ ਪਛਾਣ ਗੋਰਾ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਗੁਰੂਸਰ ਵਜੋਂ ਹੋਈ ਹੈ। ਇਸ ਨੌਜਵਾਨ ਦੇ ਟਿੱਢ 'ਚ ਗੋਲੀ ਲੱਗੀ ਹੈ ਜਿਸ ਨੂੰ ਮੁੱਢਲੀ ਮਦਦ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਦੂਸਰੇ ਗੁਰਸੇਵਕ ਸਿੰਘ ਪੁੱਤਰ ਕੌਰ ਸਿੰਘ ਵਾਸੀ ਹੁਸਨਰ ਜੋ ਕਿ ਤੇਜਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਪੰਜਾਬ ਮੰਡੀ ਬੋਰਡ ਦੀ ਨਿਵੇਕਲੀ ਪਹਿਲਕਦਮੀ, ਆਪਣੇ ਪੱਧਰ ’ਤੇ ਵਿਕਸਤ ਕੀਤੀ ‘QVIC ’ ਮੋਬਾਈਲ ਐਪ ਘਟਨਾ ਬਾਰੇ ਪ੍ਰਤਖਦਰਸ਼ੀਆਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ 100-150 ਨੌਜਵਾਨ ਆਏ, ਜਿਨ੍ਹਾਂ ਕੋਲ ਤੇਜਧਾਰ ਹਥਿਆਰ ਸੀ ਅਤੇ ਇੱਥੇ ਇਨ੍ਹਾਂ ਦਰਮਿਆਨ ਆਹਮੋਂ ਸਾਹਮਣੇ ਲੜਾਈ 'ਚ ਫਾਈਰਿੰਗ ਵੀ ਹੋਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਕਿਸੇ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਇਸ ਦੀ ਸੂਚਨਾਂ ਪੁਲਿਸ ਨੂੰ ਪਹਿਲਾ ਦੇ ਦਿੱਤੀ ਸੀ, ਪਰ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ। ਇਸ ਕਰਕੇ ਇਹ ਖੂਨੀ ਝੜਪ ਹੋਈ। ਬਾਅਦ ਵਿਚ ਘਟਨਾ ਸਥਾਨ 'ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਧਰ ਜ਼ਖ਼ਮੀਆਂ ਅਤੇ ਪ੍ਰਤਖਦਰਸ਼ੀਆਂ ਦੇ ਬਿਆਨ ਦਰਜ ਕਰਕੇ ਘਟਨਾਂ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਹਿਰੀਲੀ ਸ਼ਰਾਬ ਮਾਮਲੇ ਤੇ ਬੋਲੇ ਮਜੀਠਿਆ, ਕੈਪਟਨ ਸਰਕਾਰ ਨੂੰ ਮੁੜ ਘੇਰਿਆ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ 'ਆਪ' ਵਿਧਾਇਕ 'ਤੇ ED ਦਾ ਛਾਪਾ, ਮੋਗਾ 'ਚ ਘਰ ਅਤੇ ਫਲੈਟ ਤੋਂ ਬਾਅਦ ਹੁਣ ਨਾਨਕੇ ਘਰ ਪਹੁੰਚੀਆਂ ਟੀਮਾਂ; ਸਿਆਸਤ 'ਚ ਮੱਚੀ ਹਲਚਲ...
ਪੰਜਾਬ 'ਆਪ' ਵਿਧਾਇਕ 'ਤੇ ED ਦਾ ਛਾਪਾ, ਮੋਗਾ 'ਚ ਘਰ ਅਤੇ ਫਲੈਟ ਤੋਂ ਬਾਅਦ ਹੁਣ ਨਾਨਕੇ ਘਰ ਪਹੁੰਚੀਆਂ ਟੀਮਾਂ; ਸਿਆਸਤ 'ਚ ਮੱਚੀ ਹਲਚਲ...
ਪੰਜਾਬ ਚੋਣਾਂ ਨੂੰ ਲੈਕੇ ਕੇਂਦਰੀ ਮੰਤਰੀ ਦਾ ਵੱਡਾ ਦਾਅਵਾ, ਜੇਕਰ BJP ਅਕਾਲੀ ਦਲ ਦਾ ਗੱਠਜੋੜ ਹੋਇਆ ਤਾਂ ਸਰਕਾਰ...
ਪੰਜਾਬ ਚੋਣਾਂ ਨੂੰ ਲੈਕੇ ਕੇਂਦਰੀ ਮੰਤਰੀ ਦਾ ਵੱਡਾ ਦਾਅਵਾ, ਜੇਕਰ BJP ਅਕਾਲੀ ਦਲ ਦਾ ਗੱਠਜੋੜ ਹੋਇਆ ਤਾਂ ਸਰਕਾਰ...
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ED Raid: ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਨਵੰਬਰ 2026
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Embed widget