ਬਰਨਾਲਾ: ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਜੱਦੀ ਪਿੰਡ ਧਨੌਲਾ ਹੈ ਜਿੱਥੇ ਉਨ੍ਹਾਂ ਦੀ ਜੱਦੀ ਜ਼ਮੀਨ ਹੈ। ਦੱਸ ਦਈਏ ਕਿ ਭਾਜਪਾ ਆਗੂ ਹੋਣ ਕਰਕੇ ਹੁਣ ਤਕ ਗਰੇਵਾਲ ਨੇ ਲਗਾਤਾਰ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਹੈ ਅਤੇ ਨਾਲ ਹੀ ਉਹ ਪਹਿਲੇ ਦਿਨ ਤੋਂ ਕਿਸਾਨ ਪ੍ਰਦਰਸ਼ਨ ਦੇ ਖਿਲਾਫ ਬਿਆਨਬਾਜ਼ੀ ਕਰਦੇ ਆਏ ਹਨ। ਜਿਸ ਕਰਕੇ ਕਿਸਾਨਾਂ 'ਚ ਹਰਜੀਤ ਗਰੇਵਾਲ ਖਿਲਾਫ ਗੁੱਸਾ ਹੈ।
ਦੱਸ ਦਈਏ ਕਿ ਗਰੇਵਾਲ ਦੀ ਜ਼ਮੀਨ ਬਰਨਾਲਾ ਦੇ ਕਸਬਾ ਧਨੌਲਾ ਦੇ ਬਰਨਾਲਾ-ਸੰਗਰੂਰ ਰੋਡ 'ਤੇ ਹੈ। ਉਨ੍ਹਾਂ ਦੀ ਇੱਥੇ ਕਰੀਬ ਡੇਢ ਏਕੜ ਜ਼ਮੀਨ ਹੈ। ਇਸ ਜ਼ਮੀਨ 'ਤੇ ਕਿਸੇ ਪਿੰਡ ਦੇ ਵਿਅਕਤੀ ਨੇ ਠੇਕੇ 'ਤੇ ਲੈ ਕੇ ਉਸ 'ਤੇ ਖੇਤੀ ਕੀਤੀ ਜਾ ਰਹੀ ਸੀ। ਪਰ ਸ਼ੁੱਕਰਵਾਰ ਨੂੰ ਬਰਨਾਲਾ ਵਿਖੇ ਰੇਲਵੇ ਸਟੇਸ਼ਨ 'ਤੇ ਇਕੱਤੀ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਮੌਜੂਦ ਕਿਸਾਨਾਂ ਵੱਲੋਂ ਉਸ ਦੀ ਡੇਢ ਏਕੜ ਵਿਚ ਲੱਗੀ ਝੋਨੇ ਦੀ ਖੇਤੀ ਨੂੰ ਨਸ਼ਟ ਕਰ ਦਿੱਤਾ ਗਿਆ।
ਇਸ ਮਸਲੇ 'ਤੇ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਕਿਸਾਨਾਂ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਵਲੋਂ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਨੂੰ ਕਿਸਾਨ ਨਹੀਂ ਮੰਨਿਆ ਜਾ ਰਿਹਾ। ਜਿਸ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਿੱਚ ਰੋਸ ਹੈ। ਨਾਲ ਹੀ ਉਨ੍ਹਾਂ ਨਾ ਅੱਗੇ ਕਿਹਾ ਕਿ ਅਸੀਂਂ ਪਿੰਡ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਪਹਿਲਾਂ ਅਪੀਲ ਕਰ ਚੁੱਕੇ ਹਾਂ ਕਿ ਹਰਜੀਤ ਗਰੇਵਾਲ ਦੀ ਜ਼ਮੀਨ ਕੋਈ ਵੀ ਵਿਅਕਤੀ ਠੇਕੇ 'ਤੇ ਨਾ ਲਵੇ।
ਅੱਗੇ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਠੇਕੇ 'ਤੇ ਜ਼ਮੀਨ ਲੈ ਕੇ ਝੋਨਾ ਲਗਾਉਣ ਵਾਲੇ ਕਿਸਾਨ ਨੂੰ ਸਮਝਾਉਣ ਆਏ ਸੀ ਪਰ ਉਨ੍ਹਾਂ ਕਿਸਾਨ ਔਰਤਾਂ ਪ੍ਰਤੀ ਅਪਸ਼ਬਦ ਬੋਲੇ ਗਏ ਜਿਸ ਦੇ ਰੋਸ ਵਜੋਂ ਹੁਣ ਕਿਸਾਨ ਜੱਥੇਬੰਦੀਆਂ ਦੀ ਅਗਵਾਈ 'ਚ ਕਿਸਾਨਾਂ ਨੇ ਇਸ ਜ਼ਮੀਨ 'ਤੇ ਲੱਗਿਆ ਝੋਨਾ ਨਸ਼ਟ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਗਰੇਵਾਲ ਦੀ ਜੱਦੀ ਜ਼ਮੀਨ ਦੋ ਜਗ੍ਹਾ 'ਤੇ ਹੈ ਅਤੇ ਇੱਕ ਪੰਜ ਏਕੜ ਅਤੇ ਦੂਸਰੀ ਜਗ੍ਹਾ ਡੇਢ ਏਕੜ ਅਤੇ ਪੰਜ ਏਕੜ ਕਿਸੇ ਨੇ ਠੇਕੇ 'ਤੇ ਨਹੀਂਂ ਲਈ। ਉਸ ਦੀ ਇਹ ਸਾਰੀ ਜ਼ਮੀਨ ਖਾਲੀ ਪਈ ਹੈ। ਪਰ ਇਹ ਡੇਢ ਏਕੜ ਕਿਸੇ ਪਿੰਡ ਦੇ ਵਿਅਕਤੀ ਵੱਲੋਂ ਠੇਕੇ 'ਤੇ ਲਈ ਗਈ ਸੀ। ਜਿਸ ਵਿੱਚ ਝੋਨਾ ਲਾਇਆ ਗਿਆ ਸੀ ਤੇ ਸ਼ੁੱਕਰਵਾਰ ਨੂੰ ਜੱਥੇਬੰਦੀਆਂ ਨੇ ਇਸ ਨੂੰ ਨਸ਼ਟ ਕਰਵਾ ਦਿੱਤਾ।
ਉਧਰ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਦੇ ਆਧਾਰ 'ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੁੱਕ ਨੇ ਦੱਸੀ ਭਾਰਤ ਦੀ ਕਮਜ਼ੋਰੀ, ਬੋਲੇ WTC ਫ਼ਾਈਨਲ ’ਚ ਨਿਊਜ਼ੀਲੈਂਡ ਦੀ ਜਿੱਤ ਤੈਅ ਸੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904