ਪੜਚੋਲ ਕਰੋ
ਜਦ ਬਾਦਲਾਂ ਦੀ ਨੂੰਹ ਨੇ ਪਾਈ ਸਮ੍ਰਿਤੀ ਇਰਾਨੀ ਨਾਲ ਕਿੱਕਲੀ

ਚੰਡੀਗੜ੍ਹ: ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਮਰਿਤੀ ਇਰਾਨੀ, ਕਿਰਨ ਖੇਰ ਤੇ ਹੋਰ ਕਿੱਕਲੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਰੀਆਂ ਮਹਿਲਾ ਮੰਤਰੀ ਕਾਫੀ ਖ਼ੁਸ਼ ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਸਮਰਿਤੀ ਇਰਾਨੀ ਨਾਲ ਕਿੱਕਲੀ ਪਾਈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖ਼ਾਤੇ ’ਤੇ ਇਹ ਵੀਡੀਓ ਸਾਂਝੀ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਲਿਖਿਆ ਕਿ ਕੁਝ ਪਲਾਂ ਲਈ ਉਹ ਇਕੱਠੇ ਖੇਡਦੇ ਅਤੇ ਨੱਚਦੇ ਬੱਚੇ ਬਣ ਗਏ ਸੀ। ਉਨ੍ਹਾਂ ਜਾਣਿਆ ਕਿ ਉਹ ਅਜੇ ਵੀ ਕਿੱਕਲੀ ਪਾਉਂਦੇ ਹੋਏ ਹਵਾ ਦੇ ਬੁੱਲੇ ਵਾਂਗ ਘੁੰਮ ਸਕਦੇ ਹਸੀ ਅਤੇ ਉਨ੍ਹਾਂ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਉਨ੍ਹਾਂ ਹੋਰ ਮੁਸਕੁਰਾਉਣ, ਖੁੱਲ੍ਹ ਕੇ ਨੱਚਣ ਅਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣਨ ਦੀ ਕਾਮਨਾ ਕੀਤੀ। ਇਸ ਦੌਰਾਨ ਸਾਰੇ ਜਣੇ ਬਾਦਲਾਂ ਦੇ ਨਿਵਾਸ ਪੁੱਜੇ ਹੋਏ ਸਨ। ਵੇਖੋ ਵੀਡੀਓ-
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ





















