ਪੜਚੋਲ ਕਰੋ

Punjab News: ਹਰਿਆਣਾ ਦਾ ਹਿਮਾਚਲ ਤੋਂ ਆਉਂਦੇ ਦਰਿਆਈ ਪਾਣੀਆਂ ’ਤੇ ਕੋਈ ਹੱਕ ਨਹੀਂ, CM ਮਾਨ ਇਸ ਮੁੱਦੇ 'ਤੇ ਸੁੱਤੇ ਨਾ ਰਹਿਓ-ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਇਕ ਹੋਰ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਅਸੀਂ ਇਹ ਕਿਸੇ ਕੀਮਤ ’ਤੇ ਸਫਲ ਨਹੀਂ ਹੋਣ ਦਿਆਂਗੇ।

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਦਾ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਰਾਵੀ-ਬਿਆਸ ਦਰਿਆਵਾਂ ਦੇ ਪਾਣੀਆਂ ’ਤੇ ਕੋਈ ਹੱਕ ਨਹੀਂ ਬਣਦਾ ਕਿਉਂਕਿ ਉਹ ਇੱਕ ਗੈਰ ਰਾਈਪੇਰੀਅਨ ਰਾਜ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕਿਸੇ ਵੀ ਗੈਰ ਰਾਈਪੇਰੀਅਨ ਰਾਜ ਨੂੰ ਦਰਿਆਈ ਪਾਣੀ ਦੇਣ ਦੀ ਗੱਲ ਉਦੋਂ ਤੱਕ ਨਾ ਕਰੇ ਜਦੋਂ ਕਿ ਜਿਹੜੇ ਰਾਜ ਵਿਚੋਂ ਇਹ ਦਰਿਆ ਲੰਘਦੇ ਹਨ, ਉਹ ਸਹਿਮਤੀ ਨਾ ਦੇਵੇ।

ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਨੂੰ ਸਿੱਧਾ ਨਹਿਰ ਰਾਹੀਂ ਪਾਣੀ ਦੇਣ ਦਾ ਸਮਝੌਤਾ 5 ਜੂਨ ਨੂੰ ਪ੍ਰਵਾਨ ਚੜ੍ਹਨ ਬਾਰੇ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਇਕ ਹੋਰ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਅਸੀਂ ਇਹ ਕਿਸੇ ਕੀਮਤ ’ਤੇ ਸਫਲ ਨਹੀਂ ਹੋਣ ਦਿਆਂਗੇ। ਬਾਦਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਰਿਆਈ ਪਾਣੀਆਂ ਦੇ ਸਾਂਝੇ ਮਾਲਕ ਹਨ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ ਤੇ ਪੰਜਾਬ ਵਿਚੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਜਿਸ ਰਾਜ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ, ਉਹ ਹੇਠਲੇ ਰਾਜ ਜਿਥੋਂ ਦਰਿਆ ਲੰਘਦਾ ਹੈ, ਦੀ ਸਹਿਮਤੀ ਤੋਂ ਬਗੈਰ ਇਹ ਪਾਣੀ ਨਹੀਂ ਦੇ ਸਕਦਾ।

ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਿਮਾਚਲ ਤੋਂ ਹਰਿਆਣਾ ਨੂੰ ਦਰਿਆਈ ਪਾਣੀ ਦੇਣ ਬਾਰੇ ਕਿਸੇ ਵੀ ਤਰੀਕੇ ਦੀ ਗੱਲਬਾਤ ਨਾ ਕਰਨ। ਉਹਨਾਂ ਕਿਹਾ ਕਿ ਹਿਮਾਚਲ ਪੰਜਾਬ ਦੀ ਸਹਿਮਤੀ ਤੋਂ ਬਗੈਰ ਕਿਸੇ ਗੈਰ ਰਾਈਪੇਰੀਅਨ ਰਾਜ ਨੂੰ ਪਾਣੀ ਨਹੀਂ ਦੇ ਸਕਦਾ। ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸ ਵਾਈ ਐਲ ਨਹਿਰ ਦੀ ਜ਼ਮੀਨ ਉਹਨਾਂ ਦੇ ਅਸਲ ਮਾਲਕ ਕਿਸਾਨਾਂ ਨੂੰ ਵਾਪਸ ਦੇਣ ਤੋਂ ਬਾਅਦ ਇਹ ਮੁੱਦਾ ਖਤਮ ਹੋ ਗਿਆਸੀ ਤੇ ਹੁਣ ਇਸਨੂੰ ਮੁੜ ਖੋਲ੍ਹਣ ਨਾਲ ਪੁਰਾਣੇ ਜ਼ਖ਼ਮੀ ਮੁੜ ਰਿਸ ਪੈਣਗੇ। ਉਹਨਾਂ ਕਿਹਾ ਕਿ ਇਸ ਨਾਲ ਅੰਤਰ ਰਾਜੀਵ ਤੇ ਅੰਤਰ ਲੋਕ ਟਕਰਾਅ ਸ਼ੁਰੂ ਹੋਵੇਗਾ ਜੋ ਖਿੱਤੇ ਵਿਚਲੀ ਸ਼ਾਂਤੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ’ਤੇ ਸੁੱਤੇ ਹੀ ਨਾ ਰਹਿ ਜਾਣ ਕਿਉਂਕਿ ਇਹ ਮਾਮਲਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਤੇ ਉਹਨਾਂ ਦੇ ਜੀਵਨ ਨਿਰਬਾਹ ਨਾਲ ਸਬੰਧਤ ਹੈ।

ਉਹਨਾਂ ਕਿਹਾ ਕਿ ਪਹਿਲਾਂ ਵੀ ਆਪ ਸਰਕਾਰ ਵਾਰ ਵਾਰ ਪੰਜਾਬ ਵਿਰੋਧੀ ਫੈਸਲਿਆਂ ਦੇ ਖਿਲਾਫ ਡੱਟ ਕੇ ਖੜ੍ਹੀ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਸਾਜ਼ਿਸ਼ ਨੂੰ ਸਫਲ ਨਾ ਹੋਣ ਦੇਣਾ ਯਕੀਨੀ ਬਣਾਉਣ ਵਾਸਤੇ ਸਰਗਰਮ ਕਦਮ ਚੁੱਕਣੇ ਪੈਣਗੇ।
ਬਾਦਲ ਨੇ ਪੰਜਾਬ ਕਾਂਗਰਸ ਨੂੰ ਵੀ ਆਖਿਆ ਕਿ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰੇ। ਉਹਨਾਂ ਕਿਹਾ ਕਿ ਕਾਂਗਰਸ ਵੱਖ-ਵੱਖ ਰਾਜਾਂ ਵਿਚ ਇਕੋ ਮੁੱਦੇ ’ਤੇ ਵੱਖ-ਵੱਖ ਸਟੈਂਡ ਲੈਣੀ ਦੀ ਚਹੇਤੀ ਰਹੀਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਆਪਣੀ ਹਾਈ ਕਮਾਂਡ ਨੂੰ ਰਾਜ਼ੀ ਕਰਨਾ ਚਾਹੀਦਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਹਦਾਇਤ ਦੇਵੇ ਕਿ ਉਹ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਲਈ ਆਪਣੇ ਹਮਰੁਤਬਾ ਨਾਲ ਕੋਈ ਸਮਝੌਤਾ ਨਾ ਕਰਨ।

ਉਹਨਾਂ ਕਿਹਾਕਿ ਜਿਸ ਤਰੀਕੇ ਪੰਜਾਬ ਕਾਂਗਰਸ ਨੇ ਦਿੱਲੀ ਸਰਕਾਰ ਦੀਆਂ ਤਾਕਤਾਂ ਸੀਮਤ ਕਰਨ ਵਾਸਤੇ ਜਾਰੀ ਕੇਂਦਰੀ ਆਰਡੀਨੈਂਸ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਤੋਂ ਕਾਂਗਰਸ ਹਾਈ ਕਮਾਂਡ ਨੂੰ ਰੋਕਿਆ, ਉਸੇ ਤਰੀਕੇ ਮੌਜੂਦਾ ਮਾਮਲੇ ਵਿਚਵੀ ਕਰੇ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ! DSP ਪੱਧਰ ਦੇ 15 ਅਧਿਕਾਰੀਆਂ ਨੂੰ ਮਿਲੀ ਤਰੱਕੀ, ਇੱਥੇ ਦੇਖੋ ਨਵੇਂ ਬਣੇ SP ਦੀ ਲਿਸਟ
ਪੰਜਾਬ ਤੋਂ ਵੱਡੀ ਖਬਰ! DSP ਪੱਧਰ ਦੇ 15 ਅਧਿਕਾਰੀਆਂ ਨੂੰ ਮਿਲੀ ਤਰੱਕੀ, ਇੱਥੇ ਦੇਖੋ ਨਵੇਂ ਬਣੇ SP ਦੀ ਲਿਸਟ
Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਮਸ਼ਹੂਰ ਯੂਥ ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ; ਜਾਣੋ ਪੂਰਾ ਮਾਮਲਾ..
Punjab News: ਪੰਜਾਬ ਸਿਆਸਤ 'ਚ ਆਇਆ ਭੂਚਾਲ, ਮਸ਼ਹੂਰ ਯੂਥ ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ; ਜਾਣੋ ਪੂਰਾ ਮਾਮਲਾ..
Big News: ਸਿਆਸੀ ਜਗਤ 'ਚ ਵੱਡੀ ਹਲਚਲ, ਅੰਦਰੂਨੀ ਕਲੇਸ਼ ਵਿਚਾਲੇ ਕਾਂਗਰਸ ਦਾ ਸਾਥ ਛੱਡੇਗਾ ਸੀਨੀਅਰ ਆਗੂ? ਵਾਇਰਲ ਵੀਡੀਓ ਕਾਰਨ 'ਭਾਜਪਾ' 'ਚ ਸ਼ਾਮਲ ਹੋਣ 'ਤੇ ਚਰਚਾ ਤੇਜ਼...
ਸਿਆਸੀ ਜਗਤ 'ਚ ਵੱਡੀ ਹਲਚਲ, ਅੰਦਰੂਨੀ ਕਲੇਸ਼ ਵਿਚਾਲੇ ਕਾਂਗਰਸ ਦਾ ਸਾਥ ਛੱਡੇਗਾ ਸੀਨੀਅਰ ਆਗੂ? ਵਾਇਰਲ ਵੀਡੀਓ ਕਾਰਨ 'ਭਾਜਪਾ' 'ਚ ਸ਼ਾਮਲ ਹੋਣ 'ਤੇ ਚਰਚਾ ਤੇਜ਼...
Punjab News: ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨਾਲ 1000 ਰੁਪਏ ਸਕੀਮ 'ਚ ਘਪਲਾ, ਆਂਗਣਵਾੜੀ ਵਰਕਰ ਪੁੱਤਰ ਸਣੇ ਫਰਾਰ...
ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨਾਲ 1000 ਰੁਪਏ ਸਕੀਮ 'ਚ ਘਪਲਾ, ਆਂਗਣਵਾੜੀ ਵਰਕਰ ਪੁੱਤਰ ਸਣੇ ਫਰਾਰ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ
Embed widget