ਨਵੀਂ ਦਿੱਲੀ: ਨਿੱਜੀ ਖੇਤਰ ਦੇ ਮਸ਼ਹੂਰ ਬੈਂਕ ਐਚ.ਡੀ.ਐਫ.ਸੀ. ਨੂੰ ਮੁਹਾਲੀ ਵਿੱਚ ਆਪਣੇ ਕਾਲ ਸੈਂਟਰ ਕਮ ਰਿਹਾਇਸ਼ੀ ਸਿਖਲਾਈ ਕੇਂਦਰ ਦੀ ਸਥਾਪਨਾ ਲਈ ਹਰੀ ਝੰਡੀ ਮਿਲ ਗਈ ਹੈ। ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਹਾਲੀ ਵਿੱਚ ਇਹ ਪ੍ਰਾਜੈਕਟ ਕੁੱਲ 38,406.27 ਵਰਗ ਮੀਟਰ ਦੇ ਖੇਤਰਫਲ ਵਿੱਚ ਬਣੇਗਾ।

ਅਧਿਕਾਰੀ ਨੇ ਦੱਸਿਆ ਕਿ ਪ੍ਰਾਜੈਕਟ ਲਈ ਐਚ.ਡੀ.ਐਫ.ਸੀ. ਬੈਂਕ ਦੀ ਪੇਸ਼ਕਸ਼ ਨੂੰ ਕੇਂਦਰੀ ਵਾਤਾਵਾਰਨ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ ਗ੍ਰੇਟਰ ਮੁਹਾਲੀ ਇਲਾਕਾ ਵਿਕਾਸ ਅਥਾਰਟੀ (ਗਮਾਡਾ) ਨੇ ਬੈਂਕ ਨੂੰ ਲੋੜੀਂਦੀ ਜ਼ਮੀਨ ਵੀ ਅਲਾਟ ਕਰ ਦਿੱਤੀ ਹੈ। ਇਸ ਪ੍ਰੋਜੈਕਟ ਦੀ ਲਾਗਤ ਤਕਰੀਬਨ 194 ਕਰੋੜ ਰੁਪਏ ਦੇ ਕਰੀਬ ਹੋਏਗੀ।

ਇਸ ਯੋਜਨਾ ਵਿਰੁੱਧ ਕੋਈ ਵੀ ਅਦਾਲਤੀ ਕੇਸ ਨਹੀਂ ਚੱਲ ਰਿਹਾ ਹੈ। ਇਸ ਲਈ ਆਸ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਤੋਂ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਹੋਣਗੀਆਂ।