ਚੰਡੀਗੜ੍ਹ: ਸਿਟੀ ਬਿਊਟੀਫੁੱਲ ਵਿੱਚ ਪਏ ਇੱਕ ਘੰਟੇ ਦੇ ਮੋਹਲੇਧਾਰ ਮੀਂਹ ਨੇ ਜਲਥਲ ਕਰ ਦਿੱਤਾ। ਭਾਰੀ ਬਰਸਾਤ ਕਾਰਨ ਸ਼ਹਿਰ ਵਿੱਚ ਕਈ ਥਾਈਂ ਪਾਣੀ ਇਕੱਠਾ ਹੋ ਗਿਆ। ਪਾਣੀ ਦੀਆਂ ਨਿਕਾਸੀਆਂ ਜਾਮ ਹੋਣ ਕਾਰਨ ਸੜਕਾਂ ਨੇ ਛੱਪੜ ਦਾ ਰੂਪ ਧਾਰ ਲਿਆ ਹੈ।
ਚੰਡੀਗੜ੍ਹ ਦੇ ਸੈਕਟਰ 28 ਵਿੱਚ ਮੁੱਖ ਚੁਰਾਹੇ 'ਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਜਾਮ ਲੱਗ ਗਿਆ। ਪਾਣੀ ਤੇ ਜਾਮ ਵਿੱਚ ਫਸੇ ਹੋਏ ਕਈ ਵਾਹਨ ਬੰਦ ਹੋ ਗਏ ਜਿਸ ਕਰਕੇ ਸਥਿਤੀ ਹੋਰ ਵੀ ਖ਼ਰਾਬ ਹੋ ਗਈ।
ਸਾਵਣ ਮਹੀਨੇ ਦੀ ਪਹਿਲੀ ਭਰਵੀਂ ਬਾਰਿਸ਼ ਨੇ ਚੰਡੀਗੜ੍ਹ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਪਰ ਮੀਂਹ ਤੋਂ ਇੱਕਦਮ ਬਾਅਦ ਧੁੱਪ ਕਾਰਨ ਕੁਝ ਹੁੰਮਸ ਵੀ ਹੋ ਗਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਤਿੰਨ ਦਿਨ ਤਕ ਮੀਂਹ ਪੈਣ ਦੀ ਸੰਭਾਵਨਾ ਹੈ।