ਜਲੰਧਰ: ਅੱਜ ਸਵੇਰੇ ਕਾਰ ਸਿੱਖ ਰਹੀ ਇੱਕ ਨਾਬਾਲਗ਼ ਕੁੜੀ ਨੇ ਮੋਟਰ ਸਾਇਕਲ ਸਵਾਰ ਜੀਜਾ-ਸਾਲੀ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ 'ਚ ਗੰਭੀਰ ਸੱਟਾਂ ਲੱਗਣ ਕਾਰਨ ਸਾਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜੀਜੇ ਦੀਆਂ ਲੱਤਾਂ ਟੁੱਟ ਗਈਆਂ।


ਦਰਅਸਲ, ਕਾਰ ਸਿੱਖ ਰਹੀ ਲੜਕੀ ਕੋਲੋਂ ਅਚਾਨਕ ਗ਼ਲਤੀ ਨਾਲ ਬ੍ਰੇਕ ਦੀ ਥਾਂ ਰੇਸ 'ਤੇ ਪੈਰ ਰੱਖਿਆ ਗਿਆ। ਜਿਸ ਤੋਂ ਬਾਅਦ ਕਾਰ ਨੇ ਮੋਟਰ ਸਾਇਕਲ ਸਵਾਰਾਂ ਨੂੰ ਦੂਰ ਤਕ ਘਸੀਟਿਆ ਗਿਆ। ਦੁਰਘਟਨਾ 'ਚ ਆਪਣੀ ਸਾਲੀ ਨੂੰ ਸਕੂਲ ਛੱਡਣ ਜਾ ਰਹੇ ਜਗਦੀਸ਼ ਕੁਮਾਰ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਸੇਂਟ ਸਕੂਲ 'ਚ ਪੜ੍ਹਾਉਂਦੀ ਉਨ੍ਹਾਂ ਦੀ ਸਾਲੀ ਨਿਰਮਲ ਦੀ ਮੌਤ ਹੋ ਗਈ।


ਪੁਲਿਸ ਨੇ ਕਾਰ ਚਲਾ ਰਹੀ ਲੜਕੀ ਈਸ਼ਾ ਅਗਰਵਾਲ ਖਿਲਾਫ਼ ਕੇਸ ਦਰਜ ਕਰ ਲਿਆ ਹੈ।