ਪੜਚੋਲ ਕਰੋ

ਪੰਜਾਬ 'ਚ ਦੂਰ-ਦੂਰ ਤਕ ਮੀਂਹ, ਕਿਸਾਨਾਂ ਦੇ ਸਾਹ ਸੂਤੇ

ਚੰਡੀਗੜ੍ਹ: ਬੀਤੇ ਦਿਨੀਂ ਸਰਕਾਰ ਵੱਲੋਂ ਜਾਰੀ ਆਉਂਦੇ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਸ਼ਨੀਵਾਰ ਸਵੇਰ ਤੋਂ ਬਰਸਾਤ ਹੋਏ ਅਤੇ ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਭਾਰੀ ਮੀਂਹ ਪਿਆ। ਅੱਜ ਸਵੇਰੇ ਵੀ ਦਿੱਲੀ ਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਮੀਂਹ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ 'ਚ ਦੂਰ-ਦੂਰ ਤਕ ਮੀਂਹ, ਕਿਸਾਨਾਂ ਦੇ ਸਾਹ ਸੂਤੇ ਚੇਤਾਵਨੀ ਵਿੱਚ ਦੱਸਿਆ ਗਿਆ ਸੀ ਕਿ ਮਾਲਵਾ, ਮਾਝਾ ਤੇ ਦੋਆਬਾ ਖੇਤਰ ਵਿੱਚ 7 ਤੋਂ 12 ਸੈਂਟੀਮੀਟਰ ਬਰਸਾਤ ਪੈ ਸਕਦੀ ਹੈ। ਅੱਜ ਸਵੇਰ ਤੋਂ ਹੀ ਚੰਡੀਗੜ੍ਹ ਤੋਂ ਲੈਕੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਬਰਨਾਲਾ ਤਕ ਦੂਰ-ਦੂਰ ਭਰਵਾਂ ਮੀਂਹ ਪਿਆ। ਹਾਲਾਂਕਿ, ਬਠਿੰਡਾ ਵਾਲੇ ਪਾਸੇ ਹਲਕੀ ਬਾਰਿਸ਼ ਹੋਈ ਪਰ ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਦੂਜੇ ਪਾਸੇ ਦੋਆਬੇ ਵਿੱਚ ਕਈ ਥਾਈਂ ਹਲਕੀ ਬਰਸਾਤ ਹੋਈ ਪਰ ਤੇਜ਼ ਹਵਾਵਾਂ ਵੀ ਚੱਲੀਆਂ। ਅੰਮ੍ਰਿਤਸਰ ਵਿੱਚ ਵੀ ਸਵੇਰ ਤੋਂ ਭਾਰੀ ਬਰਸਾਤ ਹੋ ਰਹੀ ਹੈ। ਮੀਂਹ ਕਾਰਨ ਜਿੱਥੇ ਸੜਕਾਂ 'ਤੇ ਪਾਣੀ ਖੜ੍ਹਨ ਨਾਲ ਲੰਮੇ-ਲੰਮੇ ਜਾਮ ਲੱਗ ਗਏ, ਉੱਥੇ ਵੀ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਹਨ। ਬੇਸ਼ੱਕ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਬਹੁਤਾਤ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਸ ਸਮੇਂ ਸਾਉਣੀ ਦੀਆਂ ਫ਼ਸਲਾਂ ਪੱਕਣ ਕਿਨਾਰੇ ਹਨ ਅਤੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਹੋਣ ਵਾਲੀ ਹੈ। ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਫ਼ਸਲ ਦੇ ਵਿਛ ਜਾਣ ਕਾਰਨ ਖਰਾਬੇ ਅਤੇ ਮੀਂਹ ਕਾਰਨ ਇਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਜਾਣ ਦਾ ਡਰ ਹੈ। ਪੰਜਾਬ 'ਚ ਦੂਰ-ਦੂਰ ਤਕ ਮੀਂਹ, ਕਿਸਾਨਾਂ ਦੇ ਸਾਹ ਸੂਤੇ ਉੱਧਰ, ਇਸ ਮੀਂਹ ਨੇ ਨਰਮਾ ਕਾਸ਼ਤਕਾਰਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਘੱਟ ਪਾਣੀ ਵਾਲੀ ਇਸ ਫ਼ਸਲ ਦਾ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਖੇਤੀ ਮਾਹਰਾਂ ਨੇ ਵੀ ਇਸ ਮੀਂਹ ਨੂੰ ਫ਼ਸਲਾਂ ਲਈ ਨੁਕਸਾਨਦਾਇਕ ਦੱਸਿਆ ਹੈ। ਵੈਸੇ ਸਰਕਾਰ ਨੇ ਬੀਤੇ ਕੱਲ੍ਹ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜੀਂਦੇ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਟਾਪ ਹੈਡਲਾਈਨ

ਕੈਨੇਡਾ ‘ਚ ਦਰਦਨਾਕ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬੇ 2 ਪੰਜਾਬੀ ਨੌਜਵਾਨ, ਦੋਵਾਂ ਦੀ ਮੌਤ
ਕੈਨੇਡਾ ‘ਚ ਦਰਦਨਾਕ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬੇ 2 ਪੰਜਾਬੀ ਨੌਜਵਾਨ, ਦੋਵਾਂ ਦੀ ਮੌਤ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੁਲਿਸ ਅਤੇ ਅਪਰਾਧੀ ਵਿਚਾਲੇ ਚੱਲੀਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ
ਪੰਜਾਬ 'ਚ ਪੁਲਿਸ ਮੁਲਾਜ਼ਮ ਨੂੰ ਕੀਤਾ ਅਗਵਾ! ਮੁਲਜ਼ਮਾਂ ਨੇ ਪਹਿਲਾਂ ਬਣਾਈ ਵੀਡੀਓ; ਫਿਰ ਮੱਚਿਆ ਹੜਕੰਪ
ਪੰਜਾਬ 'ਚ ਪੁਲਿਸ ਮੁਲਾਜ਼ਮ ਨੂੰ ਕੀਤਾ ਅਗਵਾ! ਮੁਲਜ਼ਮਾਂ ਨੇ ਪਹਿਲਾਂ ਬਣਾਈ ਵੀਡੀਓ; ਫਿਰ ਮੱਚਿਆ ਹੜਕੰਪ
Ludhiana 'ਚ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਗਈ ਮਹਿਲਾ ਲਾਪਤਾ , ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ
Ludhiana 'ਚ ਗ੍ਰੈਜੂਏਸ਼ਨ ਦੀ ਡਿਗਰੀ ਲੈਣ ਗਈ ਮਹਿਲਾ ਲਾਪਤਾ , ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Embed widget