ਪੜਚੋਲ ਕਰੋ
ਇਸ ਵਜ੍ਹਾ ਕਰਕੇ ਸਿੱਖ ਮਾਡਲ ’ਤੇ ਤਸ਼ੱਦਦ ਕਰਦਾ ਸੀ ਪਤੀ

ਅੰਮ੍ਰਿਤਸਰ: ਹਾਲ ਹੀ ਵਿੱਚ ਸਿੱਖ ਮਾਡਲ ਹਰਦੀਪ ਕੌਰ ਖਾਲਸਾ ਦੇ ਪਤੀ ਵੱਲੋਂ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਉਸ ਦੇ ਪਰਮਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਹਰਦੀਪ ਕੌਰ ਦਾ ਫਿਲਮਾਂ ਵਿੱਚ ਕੰਮ ਕਰਨਾ ਠੀਕ ਨਹੀਂ ਲੱਗਦਾ। ਉਸ ਨੇ ਕਿਹਾ ਕਿ 15 ਦਿਨ ਘਰ ਤੋਂ ਬਾਹਰ ਅਤੇ ਬੱਚਿਆਂ ਤੋਂ ਦੂਰ ਰਹਿਣਾ ਉਸ ਨੂੰ ਠੀਕ ਨਹੀਂ ਲੱਗਦਾ ਕਿਉਂਕਿ ਹਰਦੀਪ ਕੌਰ ਦੇ ਇੰਨੇ ਦਿਨ ਘਰ ਤੋਂ ਬਾਹਰ ਰਹਿਣ ਕਾਰਨ ਬੱਚਿਆਂ ਦੀ ਦੇਖਭਾਲ ਕਰਨੀ ਮੁਸ਼ਕਲ ਹੋ ਜਾਂਦੀ ਹੈ। ਪਰਮਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ ਪਰ ਦੀ ਵਿਆਹੁਤਾ ਜ਼ਿੰਦਗੀ ਵਿੱਚ ਝਗੜਾ ਹਰਦੀਪ ਕੌਰ ਦੀ ਮਾਡਲਿੰਗ ਤੋਂ ਬਾਅਦ ਸ਼ੁਰੂ ਹੋਇਆ। ਪਰਮਬੀਰ ਚਾਹੁੰਦਾ ਹੈ ਕਿ ਹਰਦੀਪ ਕੌਰ ਮਾਡਲਿੰਗ ਛੱਡ ਦਏ ਅਤੇ ਸਾਰਾ ਧਿਆਨ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਲਾਵੇ।
Before You Go
ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਟ੍ਰੈਂਡਿੰਗ ਟੌਪਿਕ






















