ਪੜਚੋਲ ਕਰੋ

ਦਰਬਾਰ ਸਾਹਿਬ ਦੀ ਬਾਹਰੀ ਦਿੱਖ ਨੂੰ ਲੱਗਣਗੇ ਹੋਰ ਚਾਰ ਚੰਨ

ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਹੁਣ ਹਾਲ ਗੇਟ ਤੇ ਕੱਟੜਾ ਸ਼ੇਰ ਸਿੰਘ ਅੰਦਰ ਸਥਿਤ ਮਾਰਕੀਟ ਦੀ ਸੁੰਦਰਤਾ ਨੂੰ ਉਸੇ ਤਰ੍ਹਾਂ ਚਾਰ ਚੰਨ ਲਾਉਣ ਜਾ ਰਿਹਾ ਹੈ, ਜਿਸ ਤਰ੍ਹਾਂ ਦਰਬਾਰ ਸਾਹਿਬ ਬਾਹਰ ਹੈਰੀਟੇਜ਼ ਸਟਰੀਟ ਬਣੀ ਹੈ। ਸਟਰੀਟ ਦੀ ਸੁੰਦਰਤਾ ਦਾ ਅਦਭੁਤ ਤੇ ਵਿਲੱਖਣ ਨਜ਼ਾਰਾ ਲੋਕਾਂ ਨੂੰ ਖਿੱਚਦਾ ਹੈ।

ਗਗਨਦੀਪ ਸ਼ਰਮਾ ਅੰਮ੍ਰਿਤਸਰ: ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਹੁਣ ਹਾਲ ਗੇਟ ਤੇ ਕੱਟੜਾ ਸ਼ੇਰ ਸਿੰਘ ਅੰਦਰ ਸਥਿਤ ਮਾਰਕੀਟ ਦੀ ਸੁੰਦਰਤਾ ਨੂੰ ਉਸੇ ਤਰ੍ਹਾਂ ਚਾਰ ਚੰਨ ਲਾਉਣ ਜਾ ਰਿਹਾ ਹੈ, ਜਿਸ ਤਰ੍ਹਾਂ ਦਰਬਾਰ ਸਾਹਿਬ ਬਾਹਰ ਹੈਰੀਟੇਜ਼ ਸਟਰੀਟ ਬਣੀ ਹੈ। ਸਟਰੀਟ ਦੀ ਸੁੰਦਰਤਾ ਦਾ ਅਦਭੁਤ ਤੇ ਵਿਲੱਖਣ ਨਜ਼ਾਰਾ ਲੋਕਾਂ ਨੂੰ ਖਿੱਚਦਾ ਹੈ। ਕਾਬਲੇਗੌਰ ਹੈ ਕਿ ਅਕਤੂਬਰ 2016 ਵਿੱਚ ਹੈਰੀਟੇਜ਼ ਸਟਰੀਟ ਜਦੋਂ ਬਣ ਕੇ ਤਿਆਰ ਹੋਈ ਤਾਂ ਇਸ ਦਾ ਮਨਮੋਹਕ ਨਜ਼ਾਰਾ ਤੇ ਸੁੰਦਰਤਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਅਲੌਕਿਕ ਛਾਪ ਛੱਡਦਾ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਸਟਰੀਟ ਵਿੱਚ ਕਈ ਸੌ ਸਾਲ ਪੁਰਾਣੀਆਂ ਦੁਕਾਨਾਂ ਹਨ, ਉਨ੍ਹਾਂ ਨੂੰ ਬਾਹਰੋਂ ਇੱਕੋ ਜਿਹੀ ਦਿੱਖ ਦਿੱਤੀ ਗਈ ਸੀ। ਜਦੋਂ ਇਸ ਪ੍ਰਾਜੈਕਟ ਦੀ ਚੁਫੇਰਿਓਂ ਸ਼ਲਾਘਾ ਹੋਈ ਤਾਂ ਪੰਜਾਬ ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਇਸ ਪ੍ਰਾਜੈਕਟ ਨੂੰ ਹਾਲ ਗੇਟ ਦੀ ਮਾਰਕੀਟ ਤੇ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਤੋਂ ਬਾਹਰ ਆਉਣ ਵਾਲੀ ਮਾਰਕੀਟ ਉੱਪਰ ਵੀ ਇਸੇ ਤਰ੍ਹਾਂ ਹੀ ਦੁਕਾਨਾਂ ਨੂੰ ਬਾਹਰਲੇ ਪਾਸੋਂ ਨਵਾਂ ਰੂਪ ਦੇਣ ਦਾ ਪ੍ਰਾਜੈਕਟ ਤਿਆਰ ਕੀਤਾ। ਇਸ ਦੀ ਸਰਕਾਰ ਕੋਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੰਦਰਾਂ ਕਰੋੜ ਦੀ ਲਾਗਤ ਨਾਲ ਇਸ ਪ੍ਰਾਜੈਕਟ ਨੂੰ ਅੰਮ੍ਰਿਤਸਰ ਦੇ ਹਾਲ ਗੇਟ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਹਾਲ ਗੇਟ ਵਿੱਚ ਸਥਿਤ ਮਾਰਕੀਟ ਵਿੱਚ ਸੌ ਸਾਲ ਤੋਂ ਵੀ ਪੁਰਾਣੀਆਂ ਦੁਕਾਨਾਂ ਮੌਜੂਦ ਹਨ। ਇਨ੍ਹਾਂ ਸਾਰੀਆਂ ਹੀ ਦੁਕਾਨਾਂ ਦੇ ਬਾਹਰਲੇ ਪਾਸਿਓਂ ਦੁਕਾਨਾਂ ਨੂੰ ਇੱਕੋ ਜਿਹੇ ਢੰਗ ਨਾਲ ਤਿਆਰ ਕਰਕੇ ਤਿੰਨ ਵੱਖ-ਵੱਖ ਰੰਗਾਂ ਵਿੱਚ ਪੇਂਟ ਕੀਤਾ ਜਾਵੇਗਾ। ਇਨ੍ਹਾਂ ਦੇ ਬਾਹਰ ਉਸੇ ਹੀ ਤਰ੍ਹਾਂ ਨਾਲ ਸੁੰਦਰ ਸ਼ਬਦਾਵਲੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਦੁਕਾਨਾਂ ਦੇ ਨਾਮ ਲਿਖੇ ਜਾਣਗੇ ਜਿਵੇਂ ਹੈਰੀਟੇਜ਼ ਸਟਰੀਟ ਵਿੱਚ ਲਿਖੇ ਗਏ ਹਨ। ਇਹ ਪ੍ਰਾਜੈਕਟ ਜੂਨ 2020 ਤੱਕ ਤਿਆਰ ਹੋ ਜਾਵੇਗਾ। ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਹਾਲ ਗੇਟ ਵਿਚਲੀਆਂ ਦੁਕਾਨਾਂ ਤੇ ਦਰਬਾਰ ਸਾਹਿਬ ਤੋਂ ਬਾਹਰ ਆਉਣ ਵਾਲੇ ਰਸਤੇ ਕੱਟੜਾ ਸ਼ੇਰ ਸਿੰਘ ਜੋ ਪਿੰਕ ਪਲਾਜ਼ਾ ਮਾਰਕੀਟ ਤੱਕ ਹੁੰਦਾ ਹੈ, ਦੇ ਦੋਵੇਂ ਬਾਜ਼ਾਰਾਂ ਦੀਆਂ ਦੁਕਾਨਾਂ ਨੂੰ ਇੱਕੋ ਹੀ ਤਰੀਕੇ ਨਾਲ ਬਾਹਰੋਂ ਤਿਆਰ ਕੀਤਾ ਜਾਵੇਗਾ। ਹੈਰੀਟੇਜ਼ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਪ੍ਰਾਜੈਕਟ ਮੈਨੇਜਰ ਏਕੇ ਮਿਸ਼ਰਾ ਨੇ ਦੱਸਿਆ ਕਿ ਸਾਰੇ ਹੀ ਦੁਕਾਨਦਾਰਾਂ ਦੀ ਇਸ ਵਿੱਚ ਸਹਿਮਤੀ ਲਈ ਗਈ ਹੈ। ਇਸ ਦਾ ਮਕਸਦ ਸ੍ਰੀ ਦਰਬਾਰ ਸਾਹਿਬ ਤੱਕ ਜਾਣ ਵਾਲੇ ਰਸਤੇ ਨੂੰ ਸੁੰਦਰ ਦਿੱਖ ਦਿਵਾਉਣਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਸਮੇਂ 'ਤੇ ਹੀ ਮੁਕੰਮਲ ਹੋ ਜਾਵੇਗਾ ਤੇ ਤਕਰੀਬਨ 700 ਦੇ ਕਰੀਬ ਦੁਕਾਨਾਂ ਦੀ ਰੈਨੋਵੇਸ਼ਨ ਕੀਤੀ ਜਾਵੇਗੀ। ਹਾਲ ਗੇਟ ਅੰਦਰ ਕੰਮ ਤੇ਼ੀ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਹਾਲ ਗੇਟ ਦੀਆਂ ਦੁਕਾਨਾਂ ਦੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਰਕਾਰ ਦੇ ਇਸ ਪ੍ਰਾਜੈਕਟ ਨੂੰ ਬਹੁਤ ਵਧੀਆ ਦੱਸਿਆ ਪਰ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਦੁਕਾਨਦਾਰੀ ਸਬੰਧੀ ਕੁਝ ਛੋਟੇ ਇਤਰਾਜ਼ ਜ਼ਰੂਰ ਸਨ। ਇਸ ਨੂੰ ਉਹ ਪ੍ਰਾਜੈਕਟ ਦੀ ਟੀਮ ਕੋਲੋਂ ਬੈਠ ਕੇ ਸੁਲਝਾਉਣ ਦੀ ਅਪੀਲ ਵੀ ਕਰਦੇ ਹਨ।

ਟਾਪ ਹੈਡਲਾਈਨ

Punjab News: ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
Punjab News :ਜਗਤਾਰ ਸਿੰਘ ਹਵਾਰਾ ਫਿਲਹਾਲ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਵੇਗਾ ਸ਼ਿਫਟ, ਜਾਣੋ ਕਿਉਂ 
Punjab News :ਜਗਤਾਰ ਸਿੰਘ ਹਵਾਰਾ ਫਿਲਹਾਲ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਵੇਗਾ ਸ਼ਿਫਟ, ਜਾਣੋ ਕਿਉਂ 
Punjab News : ਇਸ ਜ਼ਿਲ੍ਹੇ 'ਚ ਪਟਾਕੇ ਚਲਾਉਣ ਲਈ ਪ੍ਰਸ਼ਾਸਨ ਨੇ ਤੈਅ ਕੀਤਾ ਸਮਾਂ, ਦੀਵਾਲੀ ਤੋਂ ਨਵੇਂ ਸਾਲ ਤੱਕ ਲਾਗੂ ਰਹਿਣਗੇ ਹੁਕਮ
Punjab News : ਇਸ ਜ਼ਿਲ੍ਹੇ 'ਚ ਪਟਾਕੇ ਚਲਾਉਣ ਲਈ ਪ੍ਰਸ਼ਾਸਨ ਨੇ ਤੈਅ ਕੀਤਾ ਸਮਾਂ, ਦੀਵਾਲੀ ਤੋਂ ਨਵੇਂ ਸਾਲ ਤੱਕ ਲਾਗੂ ਰਹਿਣਗੇ ਹੁਕਮ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ED Raid: ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
ਵੱਡੀ ਖਬਰ, ਨਾਮੀ ਕਾਰੋਬਾਰੀ ਦੇ ਟਿਕਾਣਿਆਂ 'ਤੇ ED ਨੇ ਮਾਰਿਆ ਛਾਪਾ, ਪਹਿਲਾਂ ਘਰ ਪਹੁੰਚੀਆਂ ਜਾਂਚ ਏਜੰਸੀਆਂ, ਇਸ ਗੈਂਗਸਟਰ ਨਾਲ ਸਬੰਧ...
Cyclone Murasu: ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...
Punjab News: ਪੰਜਾਬ 'ਆਪ' ਵੱਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਨੂੰ ਲੈ ਕੇ ਵੱਡਾ ਅਪਡੇਟ, ਹਰਪਾਲ ਚੀਮਾ ਖੁਲਾਸਾ ਕਰਦੇ ਹੋਏ ਬੋਲੇ...
ਪੰਜਾਬ 'ਆਪ' ਵੱਲੋਂ ਉਮੀਦਵਾਰਾਂ ਦੀ ਅਗਲੀ ਸੂਚੀ ਨੂੰ ਲੈ ਕੇ ਵੱਡਾ ਅਪਡੇਟ, ਹਰਪਾਲ ਚੀਮਾ ਖੁਲਾਸਾ ਕਰਦੇ ਹੋਏ ਬੋਲੇ...
ਪੰਜਾਬ ਸਰਕਾਰ 'ਚ ਅੱਜ 801 ਨੌਜਵਾਨਾਂ ਦੀ ਲੱਗੇਗੀ ਨੌਕਰੀ, CM ਮਾਨ ਸੌਂਪਣੇਗੇ ਨਿਯੁਕਤੀ ਪੱਤਰ
ਪੰਜਾਬ ਸਰਕਾਰ 'ਚ ਅੱਜ 801 ਨੌਜਵਾਨਾਂ ਦੀ ਲੱਗੇਗੀ ਨੌਕਰੀ, CM ਮਾਨ ਸੌਂਪਣੇਗੇ ਨਿਯੁਕਤੀ ਪੱਤਰ
ਪੁਲਿਸ ਵਿਭਾਗ ਦੀ ਵੱਡੀ ਕਾਰਵਾਈ, ACP ਨੂੰ ਕੀਤਾ ਸਸਪੈਂਡ; ਜਾਣੋ ਕਿਉਂ ਲਿਆ ਐਕਸ਼ਨ
ਪੁਲਿਸ ਵਿਭਾਗ ਦੀ ਵੱਡੀ ਕਾਰਵਾਈ, ACP ਨੂੰ ਕੀਤਾ ਸਸਪੈਂਡ; ਜਾਣੋ ਕਿਉਂ ਲਿਆ ਐਕਸ਼ਨ
ABP Sanjha Top 10, 3 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 3 November 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, DSP ਸਣੇ ਇਨ੍ਹਾਂ 45 ਸੀਨੀਅਰ ਅਫ਼ਸਰਾਂ ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, DSP ਸਣੇ ਇਨ੍ਹਾਂ 45 ਸੀਨੀਅਰ ਅਫ਼ਸਰਾਂ ਦਾ ਤਬਾਦਲਾ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਵੇਖੋ ਲਿਸਟ...
ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ
ਖੇਡ ਜਗਤ ਤੋਂ ਵੱਡ਼ੀ ਖ਼ਬਰ! ਮਸ਼ਹੂਰ ਖਿਡਾਰੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ, 14 ਸਾਲ ਦੇ ਕਰੀਅਰ 'ਤੇ ਲੱਗਿਆ ਸਟਾਪ; ਮੱਚੀ ਤਰਥੱਲੀ
Embed widget