ਪੜਚੋਲ ਕਰੋ
Advertisement
ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ
ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ਵਿੱਚ ਬਲੈਂਕੇਟ ਬੇਲ ਦੇ ਦਿੱਤੀ ਹੈ। ਇਸ ਨਾਲ ਉਸ ਤੋਂ ਗ੍ਰਿਫਤਾਰੀ ਦਾ ਖਤਰਾ ਟਲ ਗਿਆ ਹੈ। ਸੈਣੀ ਖਿਲਾਫ ਕਈ ਮਾਮਲੇ ਹਨ ਜਿਸ ਕਰਕੇ ਉਸ ਨੂੰ ਗ੍ਰਿਫਤਾਰੀ ਦਾ ਡਰ ਸੀ।
ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੈਣੀ ਨੂੰ ਸਰਵਿਸ ਦੌਰਾਨ ਸਾਰੇ ਮਾਮਲਿਆਂ ਵਿੱਚ ਬਲੈਂਕੇਟ ਬੇਲ ਦੇ ਦਿੱਤੀ ਹੈ। ਇਸ ਨਾਲ ਉਸ ਤੋਂ ਗ੍ਰਿਫਤਾਰੀ ਦਾ ਖਤਰਾ ਟਲ ਗਿਆ ਹੈ। ਸੈਣੀ ਖਿਲਾਫ ਕਈ ਮਾਮਲੇ ਹਨ ਜਿਸ ਕਰਕੇ ਉਸ ਨੂੰ ਗ੍ਰਿਫਤਾਰੀ ਦਾ ਡਰ ਸੀ।
ਦਰਅਸਲ ਸੁਪਰੀਮ ਕੋਰਟ ਤੋਂ ਮੁਲਤਾਨੀ ਕੇਸ ਵਿੱਚ ਮਿਲੀ ਆਰਜ਼ੀ ਜ਼ਮਾਨਤ ਮਗਰੋਂ ਪੰਜਾਬ ਪੁਲਿਸ ਨੇ ਸੈਣੀ ਖਿਲਾਫ ਮੁੜ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ। ਮੁਹਾਲੀ ਪੁਲਿਸ ਨੇ ਸੇਵਾਮੁਕਤ ਆਈਏਐਸ ਅਫ਼ਸਰ ਦੇ ਪੁੱਤਰ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਲਾਪਤਾ ਕਰਨ ਦੇ ਕੇਸ ਵਿੱਚ ਸੈਣੀ ਤਲਬ ਕੀਤਾ ਸੀ। ਸੈਣੀ ਨੂੰ ਨੋਟਿਸ ਜਾਰੀ ਕਰਕੇ ਅੱਜ ਮਟੌਰ ਥਾਣੇ ਵਿੱਚ ‘ਸਿਟ’ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਯਾਦ ਰਹੇ ਸੈਣੀ ਖਿਲਾਫ ਤਿੰਨ ਦਹਾਕੇ ਪਹਿਲਾਂ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਜਿਹੇ ਗੰਭੀਰ ਦੋਸ਼ਾਂ ਤਹਿਤ ਕੇਸ ਚੱਲ ਰਿਹਾ ਹੈ। ਪੁਲਿਸ ਸੈਣੀ ਦੀ ਗ੍ਰਿਫਤਾਰੀ ਚਾਹੁੰਦੀ ਸੀ ਪਰ ਸਪਰੀਮ ਕੋਰਟ ਨੇ ਸਾਬਕਾ ਡੀਜੀਪੀ ਨੂੰ ਆਰਜ਼ੀ ਰਾਹਤ ਦੇ ਦਿੱਤੀ ਸੀ। ਅਦਾਲਤ ਨੇ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸੀ। ਇਸ ਲਈ ਸੈਣੀ ਨੂੰ ਖਤਰਾ ਸੀ ਕਿ ਉਨ੍ਹਾਂ ਦੀ ਕਿਸੇ ਹੋਰ ਕੇਸ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement