ਚੰਡੀਗੜ੍ਹ: 2011 'ਚ ਆਪਸੀ ਸਹਿਮਤੀ ਨਾਲ ਤਲਾਕ ਲੈਂਦੇ ਹੋਏ ਸਾਢੇ 6 ਲੱਕ ਰੁਪਏ ਦਾ ਗੁਜ਼ਾਰਾ ਭੱਤਾ ਲੈਣ ਤੋਂ ਬਾਅਦ ਹੁਣ ਦੁਬਾਰਾ ਗੁਜ਼ਾਰਾ ਭੱਤੇ ਦੀ ਮੰਗ ਵਾਲੀ ਪਟੀਸ਼ਨ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਇਕ ਵਾਰ ਅਦਾਲਤ 'ਚ ਸਮਝੌਤਾ ਹੋ ਜਾਣ ਤੋਂ ਬਾਅਦ ਇਸ ਦੀ ਸ਼ਰਤ ਨੂੰ ਬਦਲਿਆ ਨਹੀਂ ਜਾ ਸਕਦਾ।

ਲੁਧਿਆਣਾ ਵਾਸੀ ਪਟੀਸ਼ਨਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਵਿਆਹ 2006 'ਚ ਹੋਇਆ ਸੀ ਤੇ ਪਟੀਸ਼ਨਰ ਦਾ ਜਨਮ 2007 'ਚ ਹੋਇਆ ਸੀ। ਇਸ ਦੌਰਾਨ ਪਟੀਸ਼ਨਰ ਦੇ ਮਾਪਿਆਂ ਨੇ ਸਹਿਮਤੀ ਨਾਲ ਤਲਾਕ ਦਾ ਫ਼ੈਸਲਾ ਲਿਆ ਤੇ 2011 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਤਲਾਕ ਦੌਰਾਨ ਪਟੀਸ਼ਨਕਰਤਾ ਦੀ ਮਾਂ ਨੇ ਪਟੀਸ਼ਨਕਰਤਾ ਤੇ ਆਪਣੇ ਆਪ ਲਈ ਯਕਮੁਸ਼ਤ ਮੁਆਵਜ਼ੇ ਵਜੋਂ ਸਾਢੇ 6 ਲੱਖ ਰੁਪਏ ਪ੍ਰਾਪਤ ਕੀਤੇ ਸਨ। ਨਾਬਾਲਗ ਧੀ ਨੇ ਮਾਂ ਰਾਹੀਂ ਫੈਮਿਲੀ ਕੋਰਟ 'ਚ ਗੁਜ਼ਾਰੇ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ।

ਫੈਮਿਲੀ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਹੁੰਚੀ ਸੀ ਹਾਈਕੋਰਟ
ਇਸ ਤੋਂ ਬਾਅਦ ਫੈਮਿਲੀ ਕੋਰਟ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ ਤੱਥਾਂ ਨੂੰ ਦੇਖਦੇ ਹੋਏ ਕਿਹਾ ਕਿ ਉਸ ਸਮੇਂ ਜਦੋਂ ਪੈਸੇ ਲਏ ਗਏ ਸਨ ਤਾਂ ਅਦਾਲਤ 'ਚ ਕਿਹਾ ਗਿਆ ਸੀ ਕਿ ਇਸ ਤੋਂ ਬਾਅਦ ਕੋਈ ਮੰਗ ਨਹੀਂ ਕੀਤੀ ਜਾਵੇਗੀ।

ਹੁਣ ਪਟੀਸ਼ਨਕਰਤਾ ਦੀ ਮਾਂ ਅਦਾਲਤ 'ਚ ਦਿੱਤੀ ਗਈ ਅੰਡਰਟੇਕਿੰਗ ਤੋਂ ਪਿੱਛੇ ਹਟ ਰਹੀ ਹੈ। ਪਟੀਸ਼ਨਕਰਤਾ ਦੇ ਸਾਬਕਾ ਪਿਤਾ ਨੇ ਕਿਹਾ ਕਿ ਉਸ ਨੇ ਦੁਬਾਰਾ ਵਿਆਹ ਕੀਤਾ ਹੈ ਤੇ ਉਸ ਦੇ 2 ਬੱਚੇ ਹਨ। ਉਹ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ 15 ਹਜ਼ਾਰ ਰੁਪਏ ਤਨਖਾਹ ਲੈਂਦਾ ਹੈ।

ਹਾਈਕੋਰਟ ਨੇ ਕਿਹਾ ਕਿ ਪਿਤਾ ਨੇ ਆਪਣੀ ਅੰਡਰਟੇਕਿੰਗ ਪੂਰੀ ਕੀਤੀ ਸੀ ਤੇ ਪੈਸਾ ਦਿੱਤਾ ਸੀ, ਜਦਕਿ ਮਾਂ ਆਪਣੀ ਗੱਲ ਤੋਂ ਮੁੱਕਰ ਰਹੀ ਹੈ। ਹਾਈਕੋਰਟ ਨੇ ਕਿਹਾ ਕਿ ਸਥਿਤੀ ਦੇ ਮੱਦੇਨਜ਼ਰ ਅਸੀਂ ਭਾਰੀ ਜੁਰਮਾਨਾ ਲਗਾਉਣ ਤੋਂ ਗੁਰੇਜ਼ ਕਰ ਰਹੇ ਹਾਂ। ਪਟੀਸ਼ਨਰ ਦੀ ਮਾਂ ਨੇ ਸਮਝੌਤਾ ਕੀਤਾ ਤੇ ਮਿਲੀ ਰਕਮ ਦਾ ਫ਼ਾਇਦਾ ਚੁੱਕਿਆ। ਹੁਣ ਸਮਝੌਤੇ ਦਾ ਫ਼ਾਇਦਾ ਚੁੱਕ ਕੇ ਪਿੱਛੇ ਹਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490