ਪੜਚੋਲ ਕਰੋ

'ਆਪ' ਵੱਲੋਂ ਕੈਪਟਨ ਨੂੰ ਚੁਫੇਰਿਓਂ ਬਿਜਲੀ ਦੇ ਝਟਕੇ

ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਨੂੰ ਚੁਫੇਰਿਓਂ ਬਿਜਲੀ ਦੇ ਝਟਕੇ ਦੇਣ ਦੀ ਤਿਆਰੀ ਖਿੱਚ ਲਈ ਹੈ। ਇੱਕ ਪਾਸੇ 'ਆਪ' ਜਨਤਾ ਦੀ ਕਚਹਿਰੀ ਵਿੱਚ ਜਾ ਕੇ ਮਹਿੰਗੀਆਂ ਬਿਜਲੀ ਦਰਾਂ ਖਿਲਾਫ ਲੋਕਾਂ ਨੂੰ ਕੈਪਟਨ ਸਰਕਾਰ ਖਿਲਾਫ ਲਾਮਬੰਦ ਕਰ ਰਹੀ ਹੈ, ਦੂਜੇ ਪਾਸੇ ਅੱਜ ਸੂਬੇ ਦੇ ਰਾਜਪਾਲ ਕੋਲ ਵੀ ਪਹੁੰਚ ਕੀਤੀ ਹੈ। ਅੱਜ ਪੰਜਾਬ 'ਚ ਬਿਜਲੀ ਦੀਆਂ ਹੱਦੋਂ ਵੱਧ ਦਰਾਂ ਦੇ ਵਿਰੋਧ ਵਿੱਚ ਪਾਰਟੀ ਦਾ ਵਫਦ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ।

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਨੂੰ ਚੁਫੇਰਿਓਂ ਬਿਜਲੀ ਦੇ ਝਟਕੇ ਦੇਣ ਦੀ ਤਿਆਰੀ ਖਿੱਚ ਲਈ ਹੈ। ਇੱਕ ਪਾਸੇ 'ਆਪ' ਜਨਤਾ ਦੀ ਕਚਹਿਰੀ ਵਿੱਚ ਜਾ ਕੇ ਮਹਿੰਗੀਆਂ ਬਿਜਲੀ ਦਰਾਂ ਖਿਲਾਫ ਲੋਕਾਂ ਨੂੰ ਕੈਪਟਨ ਸਰਕਾਰ ਖਿਲਾਫ ਲਾਮਬੰਦ ਕਰ ਰਹੀ ਹੈ, ਦੂਜੇ ਪਾਸੇ ਅੱਜ ਸੂਬੇ ਦੇ ਰਾਜਪਾਲ ਕੋਲ ਵੀ ਪਹੁੰਚ ਕੀਤੀ ਹੈ। ਅੱਜ ਪੰਜਾਬ 'ਚ ਬਿਜਲੀ ਦੀਆਂ ਹੱਦੋਂ ਵੱਧ ਦਰਾਂ ਦੇ ਵਿਰੋਧ ਵਿੱਚ ਪਾਰਟੀ ਦਾ ਵਫਦ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਅਮਨ ਅਰੋੜਾ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਉੱਚੀਆਂ ਦਰਾਂ ਤੇ ਪੰਜਾਬ ਵਿਰੋਧੀ ਸ਼ਰਤਾਂ ਤਹਿਤ ਬਿਜਲੀ ਖਰੀਦ ਸਮਝੌਤੇ (ਪੀਪੀਏਜ਼) ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਰੂ ਸਰਤਾਂ ਵਾਲੇ ਸਮਝੌਤਿਆਂ ਕਾਰਨ ਪੰਜਾਬ ਨੂੰ 25 ਸਾਲਾਂ 'ਚ 70 ਹਜ਼ਾਰ ਕਰੋੜ ਰੁਪਏ ਦੀ ਵੱਡੀ ਰਾਸ਼ੀ ਬਿਨਾਂ ਵਜ੍ਹਾ ਥਰਮਲ ਪਲਾਟਾਂ ਨੂੰ ਅਦਾ ਕਰਨੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਤਾਂ ਮੁਤਾਬਕ ਬੇਸ਼ੱਕ ਪੰਜਾਬ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਟਾਂ ਤੋਂ ਇੱਕ ਯੂਨਿਟ ਵੀ ਬਿਜਲੀ ਨਹੀਂ ਖਰੀਦਦਾ ਤਾਂ ਵੀ ਪੰਜਾਬ ਸਰਕਾਰ ਇਨ੍ਹਾਂ ਨੂੰ ਸਾਲਾਨਾ 2800 ਕਰੋੜ ਰੁਪਏ ਬਤੌਰ ਫਿਕਸ ਚਾਰਜਿਜ਼ ਅਦਾ ਕਰਦੀ ਰਹੇਗੀ। ਇਹ ਪਹਿਲਾਂ ਹੀ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਪੰਜਾਬ ਲਈ ਘਾਤਕ ਕਦਮ ਹੈ। ਇਹ ਇੰਨੀ ਵੱਡੀ ਰਾਸ਼ੀ ਬਿਜਲੀ ਬਿੱਲਾਂ ਰਾਹੀਂ ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਜੇਬਾਂ ਵਿੱਚੋਂ ਕੱਢੀ ਜਾ ਰਹੀ ਹੈ। ਹਰਪਾਲ ਚੀਮਾ ਨੇ ਦੱਸਿਆ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਉਨ੍ਹਾਂ ਵੱਲੋਂ ਰੱਖੇ ਗਏ ਦਸਤਾਵੇਜ਼ੀ ਤੱਥਾਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਤੇ ਇਹ ਮੁੱਦਾ ਸੂਬਾ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ।ਅਮਨ ਅਰੋੜਾ ਨੇ ਦੱਸਿਆ ਕਿ 'ਆਪ' ਦੇ ਵਫ਼ਦ ਨੇ ਰਾਜਪਾਲ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਖੁਦ ਵੀ ਬਿਜਲੀ ਪੈਦਾ ਕਰਦਾ ਹੈ। ਕਰੀਬ 30 ਪ੍ਰਤੀਸ਼ਤ ਬਿਜਲੀ ਹਾਈਡਰੋ ਪ੍ਰਾਜੈਕਟਾਂ ਤੋਂ ਬੇਹੱਦ ਸਸਤੀ ਲਾਗਤ ਉੱਤੇ ਪੈਦਾ ਹੁੰਦੀ ਹੈ। ਉਨ੍ਹਾਂ ਪਿਛਲੀ ਬਾਦਲ ਸਰਕਾਰ ਪੰਜਾਬ ਨੂੰ 'ਬਿਜਲੀ ਸਰਪਲੱਸ ਸਟੇਟ' ਦੱਸਦੀ ਰਹੀ ਹੈ। ਫਿਰ ਵੀ ਪੰਜਾਬ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਮੋਹਰੀ ਸੂਬਿਆਂ ਵਿਚ ਸ਼ਾਮਲ ਹੈ। ਦੂਜੇ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਦੀ ਸਾਰੀ ਬਿਜਲੀ ਪੂਰਤੀ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦਦੀ ਹੈ, ਤਾਂ ਵੀ ਦਿੱਲੀ ਦਾ ਬਿਜਲੀ ਖਪਤਕਾਰ ਸਭ ਤੋਂ ਸਸਤੀ ਬਿਜਲੀ ਪ੍ਰਾਪਤ ਕਰ ਰਿਹਾ ਹੈ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, 'ਭਾਜਪਾ' ਨੂੰ ਮਿਲੀ ਨਵੀਂ ਟੀਮ, ਕੇਵਲ ਸਿੰਘ ਨੇ ਨਵੇਂ ਚਿਹਰਿਆਂ ਦਾ ਕੀਤਾ ਐਲਾਨ; ਜਾਣੋ ਕੌਣ...
ਪੰਜਾਬ ਤੋਂ ਵੱਡੀ ਖਬਰ, 'ਭਾਜਪਾ' ਨੂੰ ਮਿਲੀ ਨਵੀਂ ਟੀਮ, ਕੇਵਲ ਸਿੰਘ ਨੇ ਨਵੇਂ ਚਿਹਰਿਆਂ ਦਾ ਕੀਤਾ ਐਲਾਨ; ਜਾਣੋ ਕੌਣ...
Punjab News: ਪੰਜਾਬ ਦੇ ਇਨ੍ਹਾਂ ਕਰਮਚਾਰੀਆਂ 'ਚ ਮੱਚਿਆ ਹਾਹਾਕਾਰ, ਸੂਬਾ ਸਰਕਾਰ ਵੱਲੋਂ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ; 18 ਸਾਲਾਂ ਬਾਅਦ ਸੇਵਾ ਸਮਾਪਤੀ 'ਤੇ ਭੜਕਿਆ ਗੁੱਸਾ...
ਪੰਜਾਬ ਦੇ ਇਨ੍ਹਾਂ ਕਰਮਚਾਰੀਆਂ 'ਚ ਮੱਚਿਆ ਹਾਹਾਕਾਰ, ਸੂਬਾ ਸਰਕਾਰ ਵੱਲੋਂ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ; 18 ਸਾਲਾਂ ਬਾਅਦ ਸੇਵਾ ਸਮਾਪਤੀ 'ਤੇ ਭੜਕਿਆ ਗੁੱਸਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Punjab News: ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
Earthquake: ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
Embed widget