ਪੜਚੋਲ ਕਰੋ

ਭਾਰਤ ਸਰਕਾਰ ਨਹੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਰਾਜ਼ੀ, ਟੈਲੀਸਕੋਪ ਲਾ ਕੇ ਸਾਰੇਗੀ ਕੰਮ

ਚੰਡੀਗੜ੍ਹ: ਪਾਕਿਸਤਾਨ ਵੱਲੋਂ ਹਾਮੀ ਭਰਨ ਦੇ ਬਾਵਜੂਦ ਭਾਰਤ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਲਈ ਰਾਜ਼ੀ ਨਹੀਂ ਜਾਪਦੀ। ਇਸ ਲਈ ਕੇਂਦਰ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ’ਤੇ ਉੱਚ ਸਮੱਰਥਾ ਵਾਲੀ ਟੈਲੀਸਕੋਪ ਲਾਉਣ ਦਾ ਫੈਸਲਾ ਕੀਤਾ ਹੈ। ਭਾਵ ਸਿੱਖ ਇਸ ਟੈਲੀਸਕੋਪ ਰਾਹੀਂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਸਿੱਖਾਂ ਦੀਆਂ ਵੱਖ ਵੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਲਾਂਘੇ ਲਈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਰਹੱਦ ਦੇ ਉਸ ਪਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਕਰਤਾਰਪੁਰ ਸਾਹਿਬ ਸਥਿਤ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਸਾਲ ਕਰਤਾਰਪੁਰ ਵਿੱਚ ਹੀ ਬਿਤਾਏ ਸੀ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਉਪਰਾਲੇ ਕਰਕੇ ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੀ ਹਾਮੀ ਭਰੀ ਸੀ ਪਰ ਭਾਰਤ ਸਰਕਾਰ ਇਸ ਨੂੰ ਟਾਲਦੀ ਨਜ਼ਰ ਆ ਰਹੀ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਗੁਰਦੁਆਰਾ ਡੇਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉੱਚ ਸਮੱਰਥਾ ਵਾਲੀ ਟੈਲੀਸਕੋਪ ਲਾਈ ਜਾਵੇਗੀ। ਇਸ ਤੋਂ ਇਲਾਵਾ ਰੇਲਵੇ ਵੱਲੋਂ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਜਾਵੇਗੀ ਜੋ ਗੁਰੂ ਸਾਹਿਬ ਨਾਲ ਸਬੰਧਤ ਥਾਵਾਂ ਤੋਂ ਹੋ ਕੇ ਲੰਘੇਗੀ। ਯਾਦ ਰਹੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘੇ ਦੇਣ ਦਾ ਮੁੱਦਾ ਪਿੱਛੇ ਜਿਹੇ ਉਭਰ ਗਿਆ ਸੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਲਈ ਤਿਆਰ ਹੈ।

ਟਾਪ ਹੈਡਲਾਈਨ

Punjab Police Reshuffle: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
 Couple Dispute : 38 ਲੱਖ ਰੁਪਏ ਖਰਚ ਕਰਕੇ ਨਿਊਜ਼ੀਲੈਂਡ ਭੇਜਿਆ, ਪਤਨੀ ਨੇ ਕਰਵਾਇਆ ਡਿਪੋਰਟ , ਨੌਜਵਾਨ ਨੇ ਅਫੇਅਰ ਦੇ ਲਗਾਏ ਆਰੋਪ 
 Couple Dispute : 38 ਲੱਖ ਰੁਪਏ ਖਰਚ ਕਰਕੇ ਨਿਊਜ਼ੀਲੈਂਡ ਭੇਜਿਆ, ਪਤਨੀ ਨੇ ਕਰਵਾਇਆ ਡਿਪੋਰਟ , ਨੌਜਵਾਨ ਨੇ ਅਫੇਅਰ ਦੇ ਲਗਾਏ ਆਰੋਪ 
Himachal ‘ਚ ਥਾਰ ਗੱਡੀ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ , ਮਣੀਮਹੇਸ਼ ਯਾਤਰਾ 'ਤੇ ਜਾ ਰਹੇ ਸਨ 4 ਦੋਸਤ
Himachal ‘ਚ ਥਾਰ ਗੱਡੀ ‘ਤੇ ਪੱਥਰ ਡਿੱਗਣ ਨਾਲ ਪੰਜਾਬ ਦੇ ਸ਼ਰਧਾਲੂ ਦੀ ਮੌਤ , ਮਣੀਮਹੇਸ਼ ਯਾਤਰਾ 'ਤੇ ਜਾ ਰਹੇ ਸਨ 4 ਦੋਸਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget