ਮੰਡੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੇ ਮੰਡੀ ਵਿੱਚ ਰੋਡ ਸ਼ੋਅ ਕਰ ਰਹੇ ਹਨ। ਹਿਮਾਚਲ ਵਿੱਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰੋਡ ਸ਼ੋਅ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ, ਹੁਣ ਸਮਾਂ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਸਮਾਂ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ, ਬਹੁਤ ਚੰਗਾ ਲੱਗਾ, ਜਿਵੇਂ ਤੁਸੀਂ ਸੁਆਗਤ ਕੀਤਾ ਹੈ। ਮੈਨੂੰ ਅਤੇ ਭਗਵੰਤ ਮਾਨ ਨੂੰ ਰਾਜਨੀਤੀ ਨਹੀਂ ਕਰਨਾ ਆਉਂਦੀ , ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਜਾਣਦੇ ਹਾਂ, ਪਹਿਲਾਂ ਦਿੱਲੀ ਵਿੱਚ ਕੀਤਾ, ਫਿਰ ਪੰਜਾਬ ਵਿੱਚ, ਹੁਣ ਹਿਮਾਚਲ ਵਿੱਚ ਵੀ ਕਰਨਾ ਹੈ। ਇੱਥੇ ਕਾਂਗਰਸ ਅਤੇ ਭਾਜਪਾ ਨੇ 17 ਸਾਲ ਰਾਜ ਕੀਤਾ ਪਰ ਕੁਝ ਨਹੀਂ ਹੋਇਆ, ਤੁਸੀਂ ਸਾਨੂੰ ਇੱਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਜਾਣਦੇ ਹੋ, ਅਸੀਂ ਰਾਜਨੀਤੀ ਕਰਨਾ ਨਹੀਂ ਜਾਣਦੇ, ਸਕੂਲ ਅਤੇ ਹਸਪਤਾਲ ਬਣਾਉਣੇ ਆਉਂਦੇ ਹਨ।

 

 ਮੰਡੀ ਰੋਡ ਸ਼ੋਅ 'ਚ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ, ਅੱਜ ਤੁਸੀਂ ਮੇਰਾ ਦਿਲ ਖੁਸ਼ ਕਰ ਦਿੱਤਾ, ਸਾਨੂੰ ਇੰਨੇ ਦੋਸਤ ਮਿਲਣ ਦੀ ਉਮੀਦ ਨਹੀਂ ਸੀ, ਮੈਂ ਅਤੇ ਮੇਰਾ ਛੋਟਾ ਭਰਾ ਭਗਵੰਤ ਮਾਨ ਆਮ ਲੋਕ ਹਾਂ, ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਸਾਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਆਉਂਦਾ ਹੈ।

 

ਦਿੱਲੀ ਵਿੱਚ ਕੀਤਾ , ਪੰਜਾਬ ਵਿੱਚ 20 ਦਿਨ ਹੋ ਗਏ ਹਨ ਸਰਕਾਰ ਬਣੀ ਨੂੰ , ਪੰਜਾਬ ਵਿੱਚ ਭ੍ਰਿਸ਼ਟਾਚਾਰ ਘੱਟ ਨਹੀਂ ਖ਼ਤਮ ਹੋਇਆ ਹੈ। ਅਸੀਂ 20 ਦਿਨਾਂ ਵਿੱਚ ਕਰ ਦਿੱਤਾ। ਉਨ੍ਹਾਂ ਨੇ 75 ਸਾਲਾਂ ਵਿੱਚ ਅਜਿਹਾ ਕਿਉਂ ਨਹੀਂ ਕੀਤਾ? ਸਾਡੀ ਨੀਅਤ ਸਾਫ਼ ਹੈ, ਅਸੀਂ ਬਹੁਤ ਇਮਾਨਦਾਰ ਹਾਂ, ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ, ਮੈਂ ਜਾਣਦਾ ਹਾਂ ਕਿ ਸਕੂਲ, ਹਸਪਤਾਲ, ਬਿਜਲੀ ਕਿਵੇਂ ਠੀਕ ਕਰਨੀ ਹੈ, ਦਿੱਲੀ ਵਿੱਚ ਆਪਣੇ ਰਿਸ਼ਤੇਦਾਰਾਂ ਤੋਂ ਪੁੱਛੋ।