ਚੰਡੀਗੜ੍ਹ: ਪੰਜਾਬ ਪੁਲਿਸ ਨੇ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਰਾਇਣ ਨੂੰ ਹਾਲ ਹੀ ਵਿੱਚ ਇੱਕ ਮਿਸ ਪੰਜਾਬਣ ਮਾਮਲੇ 'ਚ ਇੱਕ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਇੱਕ ਐਫਆਈਆਰ ਬਾਰੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ। ਪੀਟੀਸੀ ਹਰ ਸਾਲ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਗ੍ਰਿਫਤਾਰੀ ਪਿਛਲੇ ਦਿਨੀਂ ਮੁਹਾਲੀ ਵਿਖੇ ਦਰਜ ਹੋਏ ਮੁਕੱਦਮੇ 'ਚ ਹੋਈ ਹੈ। ਰਵਿੰਦਰ ਨਰਾਇਣ ਨੂੰ ਉਨ੍ਹਾਂ ਦੀ ਰਿਹਾਇਸ਼ ਗੁੜਗਾਉਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਇੱਕ ਹੋਰ ਮੁੱਖ ਦੋਸ਼ੀ ਲੜਕੀ ਜੋ ਇੱਕ ਮਿਸ ਪੰਜਾਬਣ ਦੇ ਨਾਂ 'ਤੇ ਭੋਲੀਆਂ ਭਾਲੀਆਂ ਲੜਕੀਆਂ ਨੂੰ ਗਲਤ ਧੰਦੇ 'ਚ ਧਕੇਲ ਦੀ ਸੀ।
ਸੂਤਰਾਂ ਅਨੁਸਾਰ ਦਰਜ ਹੋਏ ਮੁਕੱਦਮੇ 'ਚ ਇੱਕ ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਪੀਟੀਸੀ ਚੈਨਲ ਦੇ ਮਿਸ ਪੰਜਾਬਣ ਦੇ ਨਾਂ 'ਤੇ ਲੜਕੀਆਂ ਬੁਲਾਈਆਂ ਜਾਂਦੀਆਂ ਸਨ ਤੇ ਹੋਟਲਾਂ ਵਿੱਚ ਰੱਖਿਆ ਜਾਂਦਾ ਸੀ, ਜਿਥੇ ਕਿ ਉਨ੍ਹਾਂ ਨੂੰ ਵੱਡੇ ਵੱਡੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੈਕਸ ਰੈਕੇਟ ਵਿੱਚ ਕਿਹੜੇ ਕਿਹੜੇ ਵੱਡੇ ਨੇਤਾ ਤੇ ਵੱਡੇ ਅਧਿਕਾਰੀ ਫਸਦੇ ਹਨ।
ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਕਿਹਾ, "ਇਹ ਇੱਕ ਰਾਜਨੀਤੀ ਤੋਂ ਪ੍ਰੇਰਿਤ ਕਦਮ ਹੈ। ਇਸ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਪਹਿਲਾਂ ਹੀ ਸਾਡੇ ਐਮਡੀ ਰਬਿੰਦਰ ਨਾਰਾਇਣ ਦੇ ਬਿਆਨ ਦਰਜ ਕਰ ਚੁੱਕੀ ਹੈ। ਉਨ੍ਹਾਂ ਨੇ ਜਾਂਚ ਵਿੱਚ ਸਹਿਯੋਗ ਦਿੱਤਾ ਹੈ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈੱਟਵਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਦੇ ਵੀ ਸਾਡੇ ਨਾਲ ਜੁੜੇ ਨਹੀਂ ਸਨ।
ਪੰਜਾਬ ਪੁਲਿਸ ਵੱਲੋਂ PTC ਨੈੱਟਵਰਕ ਦੇ MD ਰਵਿੰਦਰ ਨਰਾਇਣ ਨੂੰ ਹਿਰਾਸਤ 'ਚ ਲਿਆ, ਜਾਣੋ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
06 Apr 2022 12:41 PM (IST)
Edited By: sanjhadigital
ਪੰਜਾਬ ਪੁਲਿਸ ਨੇ ਪੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਰਾਇਣ ਨੂੰ ਹਾਲ ਹੀ ਵਿੱਚ ਇੱਕ ਮਿਸ ਪੰਜਾਬਣ ਮਾਮਲੇ 'ਚ ਇੱਕ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਇੱਕ ਐਫਆਈਆਰ ਬਾਰੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
PTC_Network_MD__1
NEXT
PREV
Published at:
06 Apr 2022 12:26 PM (IST)
- - - - - - - - - Advertisement - - - - - - - - -