ਬਠਿੰਡਾ: ਹਰਿਆਣਾ ਪੁਲਿਸ ਅੱਜ ਬਲਾਤਕਾਰੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੇ ਉਸ ਦੀ ਸਾਥਣ ਸੁਖਦੀਪ ਨੂੰ ਲੈ ਕੇ ਬਠਿੰਡਾ ਪਹੁੰਚੀ। ਪੁਲਿਸ ਨੇ ਸੁਖਦੀਪ ਦੇ ਪੁਰਾਣੇ ਘਰ ਵਿੱਚ ਤਕਰੀਬਨ ਇੱਕ ਘੰਟੇ ਜਾਂਚ ਕੀਤੀ।


ਇਸ ਘਰ ਵਿੱਚ 5-6 ਸਾਲ ਤੋਂ ਕੋਈ ਵੀ ਨਹੀਂ ਰਹਿ ਰਿਹਾ ਸੀ। ਸੁਖਦੀਪ ਦੇ ਉਸ ਦੇ ਪਤੀ ਇਕਬਾਲ ਨੇ 5-6 ਦਿਨ ਪਹਿਲਾਂ ਹੀ ਕਮਰਿਆਂ ਦੀ ਸਫਾਈ ਕੀਤੀ ਸੀ। ਰਸੋਈ ਵਿੱਚ ਸਿਲੰਡਰ ਤੇ ਹੋਰ ਸਾਮਾਨ ਵੀ ਪਿਆ ਸੀ। ਇਸ ਤੋਂ ਸਪਸ਼ਟ ਹੈ ਕਿ ਹਨੀਪ੍ਰੀਤ ਇੱਥੇ ਹੀ ਰੁਕੀ ਸੀ।

ਇਹ ਘਰ ਬਠਿੰਡਾ-ਗੋਨਿਆਣਾ ਰੋੜ ਉੱਪਰ ਗਣੇਸ਼ ਨਗਰ ਦੀ ਗਲੀ ਨੰਬਰ ਪੰਜ ਵਿੱਚ ਇਕਬਾਲ ਸਿੰਘ ਦਾ ਪੁਰਾਣਾ ਮਕਾਨ ਹੈ ਜਿਹੜਾ ਹੁਣ ਡੇਰੇ ਦੇ ਨਾਮ ਕਰ ਦਿੱਤਾ ਹੈ। ਪਹਿਲਾਂ ਇਸ ਵਿੱਚ ਆਟਾ ਚੱਕੀ ਹੋਇਆ ਕਰਦੀ ਸੀ।

ਇਸੇ ਦੌਰਾਨ ਪੰਚਕੁਲਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਕ ਹੋਰ ਮੁਲਜ਼ਮ ਨੂੰ ਹਿਰਾਸਤ ਵਿੱਛ ਲਿਆ ਹੈ। ਪੁਲਿਸ ਨੇ ਉਸ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਹੈ ਕਿ ਉਹ ਵੀ ਹਿੰਸਾ ਭੜਕਾਉਣ ਦੀ ਸਾਜ਼ਿਸ਼ ਵਿੱਚ ਸਾਮਲ ਸੀ।