ਪੜਚੋਲ ਕਰੋ
Honeypreet Viral Video : ਰਾਮ ਰਹੀਮ ਨਾਲ ਵਾਇਰਲ ਹੋਇਆ ਹਨੀਪ੍ਰੀਤ ਦਾ ਇਹ ਵੀਡੀਓ, ਕਿਹਾ- 'ਕਿਸ ਤਰ੍ਹਾਂ ਕਰਾਂ ਸ਼ੁਕਰੀਆ...'
Haryana News : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। 40 ਦਿਨਾਂ ਲਈ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਹੁਣ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਡੇਰਾ ਮੁਖੀ ਰਾਮ ਰਹੀਮ ਆਪਣੀ ਬੇਟੀ
Ram Rahim
Haryana News : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। 40 ਦਿਨਾਂ ਲਈ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਹੁਣ ਉਸ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਡੇਰਾ ਮੁਖੀ ਰਾਮ ਰਹੀਮ ਆਪਣੀ ਬੇਟੀ ਹਨੀਪ੍ਰੀਤ ਨਾਲ ਨਜ਼ਰ ਆ ਰਿਹਾ ਹੈ। ਦੋਵਾਂ ਦੇ ਕੋਲ ਕੇਕ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ। ਹਨੀਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਇਸ ਵੀਡੀਓ 'ਚ ਉਹ ਡੇਰਾ ਮੁਖੀ ਦਾ ਹੱਥ ਫੜ ਕੇ ਕੇਕ ਕੱਟਦੀ ਨਜ਼ਰ ਆ ਰਹੀ ਹੈ।
10 ਲੱਖ ਫਾਲੋਅਰਸ ਹੋਣ ਦੀ ਖੁਸ਼ੀ 'ਚ ਕੱਟਿਆ ਕੇਕ
ਇਹ ਕੇਕ ਹਨੀਪ੍ਰੀਤ ਦੇ ਇੰਸਟਾਗ੍ਰਾਮ ਅਕਾਊਂਟ 'ਤੇ 10 ਲੱਖ ਫਾਲੋਅਰਜ਼ ਹੋਣ ਦੀ ਖੁਸ਼ੀ 'ਚ ਕੱਟਿਆ ਗਿਆ। ਹਨੀਪ੍ਰੀਤ ਨੂੰ ਕੇਕ ਖੁਆਉਂਦੇ ਹੋਏ ਰਾਮ ਰਹੀਮ ਨੇ ਹਨੀਪ੍ਰੀਤ ਦੇ ਸਿਰ 'ਤੇ ਹੱਥ ਰੱਖ ਕੇ ਅਸ਼ੀਰਵਾਦ ਵੀ ਦਿੱਤਾ। ਵੀਡੀਓ 'ਚ ਕੇਕ ਕੱਟਦੇ ਹੋਏ ਰਾਮ ਰਹੀਮ ਨੂੰ ਹਨੀਪ੍ਰੀਤ ਨੇ ਕਿਹਾ ਕਿ ਜੇ ਜ਼ਿੰਦਗੀ ਨਾ ਹੁੰਦੀ ਇੰਨੀ ਖੂਬਸੂਰਤ ਜੇਕਰ ਤੁਸੀਂ ਨਾ ਮਿਲਦੇ। ਹਨੀਪ੍ਰੀਤ ਨੇ ਕਿਹਾ, ਮੈਂ ਤੁਹਾਡਾ ਧੰਨਵਾਦ ਕਿਵੇਂ ਕਹਾਂ, ਕੋਈ ਸ਼ਬਦ ਨਹੀਂ ਹਨ, ਪਿਤਾ ਜੀ, ਅਸੀਂ ਤੁਹਾਡੀਆਂ ਸਿੱਖਿਆਵਾਂ 'ਤੇ ਚੱਲਦੇ ਰਹੇ, ਤੁਹਾਡੀ ਮਿਹਰਬਾਨੀ 'ਤੇ ਲੋਕ ਮੈਨੂੰ ਤੁਹਾਡੀ ਧੀ ਕਹਿੰਦੇ ਹਨ। ਦੱਸ ਦੇਈਏ ਕਿ ਗੁਰੂ ਗੱਦੀ ਦੀ ਚਰਚਾ ਨੂੰ ਲੈ ਕੇ ਡੇਰੇ ਦੇ ਮੁਖੀ ਨੇ ਕਿਹਾ ਸੀ ਕਿ ਅਸੀਂ ਗੁਰੂ ਹਾਂ ਤੇ ਰਹਾਂਗੇ। ਓਥੇ ਹੀ ਹਨੀਪ੍ਰੀਤ ਨੂੰ ਰੁਹਾਨੀ ਦੀਦੀ ਨਾਮ ਦਿੱਤਾ ਗਿਆ ਸੀ।
View this post on Instagram
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਸੀ। ਜਿਸ ਵਿੱਚ ਉਹ ਆਪਣੇ ਪੈਰੋਕਾਰਾਂ ਨੂੰ ਬਿਨਾਂ ਜ਼ਮੀਨ ਦੇ ਆਰਗੈਨਿਕ ਸਬਜ਼ੀਆਂ ਉਗਾਉਣ ਬਾਰੇ ਦੱਸ ਰਿਹਾ ਸੀ। ਉਹ ਦਾਅਵਾ ਕਰ ਰਿਹਾ ਸੀ ਕਿ ਇਨ੍ਹਾਂ ਸਬਜ਼ੀਆਂ ਨੂੰ ਖਾਣ ਨਾਲ ਖੁਸ਼ੀ ਮਿਲਦੀ ਹੈ। ਰਾਮ ਰਹੀਮ ਨੇ ਦੱਸਿਆ ਕਿ ਕਿਵੇਂ ਨਾਰੀਅਲ ਦੇ ਛਿਲਕੇ ਅਤੇ ਪਾਣੀ ਨਾਲ ਸਬਜ਼ੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਖੁਦ ਨੂੰ ਖੇਤੀ ਵਿਗਿਆਨੀ ਵੀ ਦੱਸ ਚੁੱਕੇ ਹਨ। ਉਸ ਨੇ ਖੁਦ ਟਰੈਕਟਰ ਚਲਾ ਕੇ ਖੇਤ ਵਾਹੁਣ ਦੇ ਤਰੀਕੇ ਵੀ ਦੱਸੇ ਹਨ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















