Viral video: ਹੁਸ਼ਿਆਰਪੁਰ ਵਿੱਚ ਪੁਲਿਸ ਵਾਲਿਆਂ ਵਲੋਂ ਐਂਬੂਲੈਂਸ ਵਿੱਚ ਜਾਮ ਲਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਦੋਂ ਇਹ ਵੀਡੀਓ ਉੱਚ ਅਧਿਕਾਰੀਆਂ ਤੱਕ ਪਹੁੰਚਿਆਂ ਤਾਂ ਵਿਭਾਗ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।


ਦੱਸਿਆ ਜਾ ਰਿਹਾ ਹੈ ਕਿ ਇਹ ਐਂਬੂਲੈਂਸ ਹੁਸ਼ਿਆਰਪੁਰ ਸੈਂਟਰਲ ਜੇਲ੍ਹ ਦੀ ਹੈ, ਪਰ ਪੁਲਿਸ ਮੁਲਾਜ਼ਮ ਕਿਸ ਥਾਣੇ ਦੇ ਹਨ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਇਸ ਬਾਰੇ ਵਿੱਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਵਿਭਾਗ ਵਲੋਂ ਇਸ ਦਾ ਪਤਾ ਲਾਇਆ ਜਾ ਰਿਹਾ ਹੈ। 


ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਐਂਬੂਲੈਂਸ ਰਾਤ ਨੂੰ ਸੜਕ 'ਤੇ ਜਾ ਰਹੀ ਹੈ। ਪਿੱਛੇ 3 ਲੋਕ ਬੈਠੇ ਹਨ। 2 ਪੁਲਿਸ ਮੁਲਾਜ਼ਮ ਹਨ ਅਤੇ ਇੱਕ ਵਿਅਕਤੀ ਲਾਲ ਟੀ-ਸ਼ਰਟ ਪਾ ਕੇ ਬੈਠਿਆ ਹੋਇਆ ਹੈ। ਇਕ ਮੁਲਾਜ਼ਮ ਗਲਾਸ ਵਿੱਚ ਪਾ ਕੇ ਸ਼ਰਾਬ ਪੀ ਰਿਹਾ ਹੈ, ਦੂਜਾ ਉਸ ਨੂੰ ਖਾਣ ਲਈ ਕੁਝ ਦੇ ਰਿਹਾ ਹੈ।


ਇਹ ਵੀ ਪੜ੍ਹੋ: Henley Passport Index 2023: ਭਾਰਤ ਪਾਸਪੋਰਟ ਦੀ ਵਧੀ ਤਾਕਤ! ਇੰਨੇ ਦੇਸ਼ਾਂ ਚ ਮਿਲੇਗੀ ਭਾਰਤੀਆਂ ਨੂੰ ਵੀਜ਼ਾ ਫ੍ਰੀ ਐਂਟਰੀ


ਇਸ ਦੇ ਨਾਲ ਹੀ ਪਿੱਛੇ ਆ ਰਹੇ ਲੋਕਾਂ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਇਆ ਹੈ। ਦੱਸ ਦਈਏ ਕਿ ਪੁਲਿਸ ਜਿੱਥੇ ਕਾਨੂੰਨ ਤੋੜਨ ਵਾਲਿਆਂ ਲੋਕਾਂ ਨੂੰ ਸਬਕ ਸਿਖਾਉਂਦੀ ਤੇ ਉਨ੍ਹਾਂ ਨੂੰ ਸਿੱਧੇ ਰਾਹ 'ਤੇ ਤੁਰਨ ਦੀ ਸਲਾਹ ਦਿੰਦੀ ਹੈ, ਉੱਥੇ ਹੀ ਪੁਲਿਸ ਖੁਦ ਨਿਯਮ ਤੋੜਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦਾ ਲੋਕਾਂ 'ਤੇ ਗਲਤ ਪ੍ਰਭਾਵ ਪੈ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਹੁੰਦੀ ਹੈ ਜਾਂ ਨਹੀਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Milk Prices: ਸਬਜ਼ੀਆਂ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ 'ਚ ਵੀ ਹੋ ਸਕਦਾ ਵਾਧਾ, ਆਮ ਲੋਕਾਂ ਦਾ ਹੋਰ ਵਿਗੜ ਸਕਦਾ ਬਜਟ