ਹੁਸ਼ਿਆਰਪੁਰ: ਸਕੂਲ, ਕਾਲਜਾਂ ‘ਚ ਅਕਸਰ ਹੀ ਵਿਦਿਆਰਥੀਆਂ ‘ਚ ਲੜਾਈ ਦੀਆਂ ਖ਼ਬਰਾਂ ਅਸੀਂ ਪੜ੍ਹਦੇ ਤੇ ਸੁਣਦੇ ਰਹਿੰਦੇ ਹਾਂ ਪਰ ਉਸ ਕਾਲਜ ਦਾ ਹਾਲ ਸੋਚੋ ਕੀ ਹੋਵੇਗਾ ਜਿੱਥੇ ਦੋ ਪ੍ਰੋਫੈਸਰ ਆਪਸ ‘ਚ ਹੀ ਲੜ ਪੈਣ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਆਈਟੀਆਈ ਦਾ ਹੈ। ਇੱਥੇ ਇੱਕ ਛੋਟੀ ਜਿਹੀ ਤਕਰਾਰ ਨੇ ਪ੍ਰੋਫੈਸਰਾਂ ‘ਚ ਭਿਆਨਕ ਲੜਾਈ ਦਾ ਰੂਪ ਧਾਰ ਲਿਆ। ਛੁੱਟੀ ਤੋਂ ਬਾਅਦ ਘਰ ਜਾਣ ਦੀ ਜਲਦਬਾਜ਼ੀ ਸਿਰਫ ਵਿਦਿਆਰਥੀਆਂ ‘ਚ ਹੀ ਨਹੀਂ ਪ੍ਰੋਫੈਸਰਾਂ ‘ਚ ਵੀ ਦੇਖਣ ਨੂੰ ਮਿਲੀ।
ਘਰ ਜਾਣ ਸਮੇਂ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਸਥਿਤ ਆਈਟੀਆਈ ਕਾਲਜ ‘ਚ ਤਿੰਨ ਪ੍ਰੋਫੈਸਰਾਂ ਪਰਮਿੰਦਰ ਸਿੰਘ ਟ੍ਰੈਕਟਰ ਮਕੈਨਿਕ, ਰਵਿੰਦਰ ਸਿੰਘ ਮੋਟਰ ਮਕੈਨਿਕ ਤੇ ਗੁਰਜਿੰਦਰ ਸਿੰਘ ਸਾਹੀ ਡੀਜ਼ਲ ਮਕੈਨਿਕ ‘ਚ ਡਿਊਟੀ ‘ਤੇ ਲਾਈ ਬਾਇਓਮੈਟ੍ਰਿਕ ਮਸ਼ੀਨ ‘ਤੇ ਲਾਈਨ ਨੂੰ ਲੈ ਕੇ ਤਕਰਾਰ ਹੋ ਗਈ।
ਇਸ ਤੋਂ ਬਾਅਦ ਪ੍ਰਿੰਸੀਪਲ ਨੇ ਤਿੰਨਾਂ ਨੂੰ ਸਮਝਾ ਕੇ ਭੇਜ ਦਿੱਤਾ। ਤਿੰਨਾਂ ‘ਚ ਇੱਕ ਵਾਰ ਫੇਰ 11 ਵਜੇ ਕੰਟੀਨ ‘ਚ ਚਾਹ ਪੀਣ ਸਮੇਂ ਬਹਿਸ ਹੋ ਗਈ। ਇਸ ਤੋਂ ਬਾਅਦ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਪ੍ਰੋਫੈਸਰਾਂ ‘ਚ ਡੰਡੇ-ਸੋਟੇ ਚੱਲ ਗਏ। ਇੰਨਾ ਹੀ ਨਹੀਂ ਤਿੰਨਾਂ ਨੇ ਇੱਕ-ਦੂਜੇ ਖਿਲਾਫ ਪੁਲਿਸ ‘ਚ ਜਾਣ ਦਾ ਮਨ ਬਣਾ ਲਿਆ ਤੇ ਹਸਪਤਾਲ ‘ਚ ਦਾਖਲ ਹੋ ਗਏ।
ਇਸ ਬਾਰੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਬਹਿਸ ਨੂੰ ਸ਼ਾਂਤ ਕਰਨ ਲਈ ਅਸੀਂ ਤਿੰਨਾਂ ਨੂੰ ਬੈਠਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਪੁਲਿਸ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਸੀ। ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਹੁਸ਼ਿਆਰਪੁਰ ITI ਦੇ ਪ੍ਰੋਫੇਸਰਾਂ 'ਚ ਲੜਾਈ, ਸ਼ਰੇਆਮ ਚੱਲੇ ਡੰਡੇ-ਸੋਟੇ
ਏਬੀਪੀ ਸਾਂਝਾ
Updated at:
30 Aug 2019 06:22 PM (IST)
ਸਕੂਲ, ਕਾਲਜਾਂ ‘ਚ ਅਕਸਰ ਹੀ ਵਿਦਿਆਰਥੀਆਂ ‘ਚ ਲੜਾਈ ਦੀਆਂ ਖ਼ਬਰਾਂ ਅਸੀਂ ਪੜ੍ਹਦੇ ਤੇ ਸੁਣਦੇ ਰਹਿੰਦੇ ਹਾਂ ਪਰ ਉਸ ਕਾਲਜ ਦਾ ਹਾਲ ਸੋਚੋ ਕੀ ਹੋਵੇਗਾ ਜਿੱਥੇ ਦੋ ਪ੍ਰੋਫੈਸਰ ਆਪਸ ‘ਚ ਹੀ ਲੜ ਪੈਣ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਆਈਟੀਆਈ ਦਾ ਹੈ। ਇੱਥੇ ਇੱਕ ਛੋਟੀ ਜਿਹੀ ਤਕਰਾਰ ਨੇ ਪ੍ਰੋਫੈਸਰਾਂ ‘ਚ ਭਿਆਨਕ ਲੜਾਈ ਦਾ ਰੂਪ ਧਾਰ ਲਿਆ।
- - - - - - - - - Advertisement - - - - - - - - -