ਪੜਚੋਲ ਕਰੋ
ਹੁਣ ਹੁਸ਼ਿਆਰਪੁਰ ਜੇਲ੍ਹ ਕਾਂਡ, ਕੈਦੀ ਵੱਲੋਂ ਖ਼ੁਦਕੁਸ਼ੀ
ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨਸ਼ੇ ਦੇ ਮਾਮਲੇ ਵਿੱਚ ਬੰਦ ਜਸਵਿੰਦਰ ਸਿੰਘ ਨਾਂ ਦੇ 30 ਸਾਲ ਦੇ ਵਿਅਕਤੀ ਨੇ ਜੇਲ੍ਹ ਵਿੱਚ ਫਾਹਾ ਲੈ ਲਿਆ।

ਸੰਕੇਤਕ ਤਸਵੀਰ
ਹੁਸ਼ਿਆਰਪੁਰ: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਨਸ਼ੇ ਦੇ ਮਾਮਲੇ ਵਿੱਚ ਬੰਦ ਜਸਵਿੰਦਰ ਸਿੰਘ ਨਾਂ ਦੇ 30 ਸਾਲ ਦੇ ਵਿਅਕਤੀ ਨੇ ਜੇਲ੍ਹ ਵਿੱਚ ਫਾਹਾ ਲੈ ਲਿਆ। ਜਸਵਿੰਦਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਯਾਦ ਰਹੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਜੇਲ੍ਹ ਵਿੱਚ ਹਿੰਸਕ ਘਟਨਾ ਬਾਅਦ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਦੇ ਵੱਡੇ ਦਾਅਵੇ ਕਰ ਰਹੀ ਸੀ ਪਰ ਇਸ ਮਾਮਲੇ ਬਾਅਦ ਜਾਪ ਰਿਹਾ ਹੈ ਕਿ ਮਾਹੌਲ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਜੇਲ੍ਹ ਸੁਪਰਡੈਂਟ ਗੁਰਪਾਲ ਸਿੰਘ ਸਰੋਵਾ ਨੇ ਦੱਸਿਆ ਕਿ ਜਸਵਿੰਦਰ ਤਲਵਾੜਾ ਦਾ ਰਹਿਣ ਵਾਲਾ ਸੀ ਤੇ 23/03/2019 ਨੂੰ ਜੇਲ੍ਹ ਵਿੱਚ ਨਸ਼ੇ ਦੇ ਮਾਮਲੇ 'ਚ ਜੇਲ੍ਹ ਲਿਆਂਦਾ ਗਿਆ ਸੀ। ਉਸ 'ਤੇ 15/61/85 NDPS ਐਕਟ ਤਹਿਤ ਮਾਮਲਾ ਦਰਜ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 6 ਵਜੇ ਜਸਵਿੰਦਰ ਨੇ ਚਾਹ ਪੀ ਕੇ 7:20 ਵਜੇ ਹਾਜ਼ਰੀ ਲਵਾਈ ਤੇ ਰਸੋਈ ਵੱਲ ਚਲਾ ਗਿਆ। ਉਸ ਤੋਂ ਬਾਅਦ ਬਾਹਰ ਖੁੱਲ੍ਹ ਮੈਦਾਨ ਦੀਆ ਪੌੜੀਆਂ ਦੀ ਪਾਈਪ ਨਾਲ ਪਰਨਾ ਬੰਨ੍ਹ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ

















